ETV Bharat / bharat

ਭਾਰਤ ਵਿਰੁੱਧ ਐੱਫ਼-16 ਲੜਾਕੂ ਜਹਾਜ਼ਾਂ ਦੀ ਵਰਤੋਂ ਕਰਨ ਦੇ ਮਾਮਲੇ 'ਚ ਅਮਰੀਕਾ ਦੇਵੇਗਾ ਸਪਸ਼ਟੀਕਰਨ - F-16 fighter aircraft

ਪਾਕਿਸਤਾਨੀ ਹਵਾਈ ਫ਼ੌਜ ਵਲੋਂ ਭਾਰਤ ਵਿਰੁੱਧ ਐੱਫ਼-16 ਲੜਾਕੂ ਜਹਾਜ਼ਾਂ ਦੀ ਵਰਤੋਂ ਕਰਨ ਦੇ ਮਾਮਲੇ 'ਚ ਦੇ ਸਕਦਾ ਹੈ ਅਮਰੀਕਾ ਸਪਸ਼ਟੀਕਰਨ।

ਫ਼ਾਇਲ ਫ਼ੋਟੋ
author img

By

Published : Mar 17, 2019, 3:00 PM IST

ਨਵੀਂ ਦਿੱਲੀ: ਵਿਦੇਸ਼ ਸਕੱਤਰ ਵਿਜੈ ਗੋਖਲੇ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਨੇ ਆਪਣੀ ਚਿੰਤਾ ਬਾਰੇ ਅਮਰੀਕਾ ਨੂੰ ਜਾਣੂ ਕਰਵਾਇਆ ਹੈ। ਇਸ ਤੋਂ ਬਾਅਦ ਅਮਰੀਕਾ ਪਾਕਿਸਤਾਨ ਨੂੰ ਕਰੜੀ ਫਟਕਾਰ ਲਗਾ ਸਕਦਾ ਹੈ। ਪਾਕਿਸਤਾਨੀ ਹਵਾਈ ਫ਼ੌਜ ਵਲੋਂ ਭਾਰਤ ਵਿਰੁੱਧ ਐੱਫ਼-16 ਲੜਾਕੂ ਜਹਾਜ਼ਾਂ ਦੀ ਵਰਤੋਂ ਦੇ ਮਾਮਲੇ 'ਚ ਅਮਰੀਕਾ ਸਪਸ਼ਟੀਕਰਨ ਦੇ ਸਕਦਾ ਹੈ।
ਇਸ ਸਬੰਧੀ ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਹੀ ਵੇਲੇ 'ਤੇ ਉਹ ਇਸ ਮਾਮਲੇ ਵਿੱਚ ਆਪਣੀ ਰਾਏ ਰੱਖਣਗੇ। ਸੂਤਰਾਂ ਮੁਤਾਬਕ ਵਿਦੇਸ਼ ਸਕੱਤਰ ਵਿਜੈ ਗੋਖਲੇ ਦੀ ਅਮਰੀਕਾ ਯਾਤਰਾ ਦੌਰਾਨ ਇਹ ਮੁੱਦਾ ਅਮਰੀਕੀ ਪ੍ਰਸ਼ਾਸਨ ਦੇ ਸਾਹਮਣੇ ਚੁੱਕਿਆ ਗਿਆ।
ਪਾਕਿਸਤਾਨ ਨੇ ਭਾਰਤੀ ਫ਼ੌਜੀਆਂ ਦੇ ਅੱਡਿਆਂ ਨੂੰ ਬਣਾਇਆ ਨਿਸ਼ਾਨਾ
ਭਾਰਤ ਨੇ ਆਪਣੀ ਚਿੰਤਾ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ ਤੇ ਅਮਰੀਕਾ ਨੂੰ ਦੱਸਿਆ ਕਿ ਉਸ ਦੀ ਗ਼ੈਰ ਫ਼ੌਜ ਅੱਤਵਾਦੀ ਅੱਡਿਆਂ 'ਤੇ ਕੀਤੀ ਗਈ ਕਾਰਵਾਈ ਦੇ ਜਵਾਬ ਵਿੱਚ ਪਾਕਿਸਤਾਨ ਨੇ ਭਾਰਤ ਦੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਪਾਕਿਸਤਾਨ ਨੇ ਐੱਫ਼–16 ਲੜਾਕੂ ਜਹਾਜ਼ ਦੀ ਵਰਤੋਂ ਕੀਤੀ।
ਪਾਕਿਸਤਾਨ ਨੇ ਝੂਠ ਬੋਲਿਆ, ਪਰ ਭਾਰਤ ਨੇ ਇਸ ਸਬੰਧੀ ਸਬੂਤ ਵੀ ਜਨਤਕ ਕਰਦਿਆਂ ਹੋਇਆਂ ਉਨ੍ਹਾਂ ਨੂੰ ਏਮ੍ਰਾਮ ਮਿਜ਼ਾਇਲ ਦੇ ਟੁਕੜਿਆਂ ਨੂੰ ਵਿਖਾਇਆ ਸੀ ਜਿਨ੍ਹਾਂ ਦੀ ਵਰਤੋਂ ਐੱਫ–16 'ਚ ਕੀਤੀ ਜਾਂਦੀ ਹੈ। ਅਮਰੀਕਾ ਨੂੰ ਵੀ ਭਾਰਤ ਵੱਲੋਂ ਸਬੂਤ ਦਿੱਤੇ ਗਏ ਸਨ ਤੇ ਜਿਨ੍ਹਾਂ ਦੀ ਜਾਂਚ ਅਮਰੀਕਾ ਕਰ ਰਿਹਾ ਹੈ।

Intro:Body:

Jassi

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.