ਮੁਜ਼ੱਫਰਨਗਰ: ਉੱਤਰ ਬਿਹਾਰ ਦੇ ਮੁਜ਼ੱਫਰਨਗਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹੀਆਂ 'ਚ ਏ.ਆਈ.ਐੱਸ(ਚਮਕੀ ਬੁਖਾਰ) ਦਾ ਕਹਿਰ ਜਾਰੀ ਹੈ ਅਤੇ ਇਸ ਨਾਲ ਹੁਣ ਤੱਕ 20 ਦਿਨਾਂ ਵਿੱਚ 479 ਮਾਮਲੇ ਸਾਹਮਣੇ ਆਏ ਹਨ। 479 ਮਾਮਲੀਆਂ ਚੋਂ 173 ਬੱਚਿਆਂ ਦੀ ਇਸ ਬੁਖ਼ਾਰ ਨਾਲ ਮੌਤ ਹੋ ਚੁੱਕੀ ਹੈ।
ਬੀਤੇ ਦਿਨੀ ਯੂ.ਪੀ ਦੇ ਗੋਰਖਪੁਰ ਵਿੱਚ ਬੀ.ਆਰ.ਡੀ ਮੈਡੀਕਲ ਕਾਲਜ 'ਚ ਆਕਸੀਜਨ ਦੀ ਕਮੀਂ ਨਾਲ 328 ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਦੌਰਾਨ ਇੱਕ ਸਖ਼ਸ਼ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉਹ ਸਨ ਡਾ. ਕਫੀਲ ਖਾਨ। ਡਾ. ਕਫੀਲ ਖਾਨ ਨੂੰ ਇਸ ਮਾਮਲੇ ਵਿੱਚ ਜੇਲ੍ਹ ਵੀ ਜਾਣਾ ਪਿਆ ਅਤੇ ਹੁਣ ਜਦ ਬਿਹਾਰ ਵਿੱਚ ਚਮਕੀ ਬੁਖ਼ਾਰ ਕਹਿਰ ਢਾਹ ਰਿਹਾ ਹੈ ਤਾਂ ਡਾ. ਕਫੀਲ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ।
ਚਮਕੀ ਬੁਖ਼ਾਰ ਦੇ ਇਸ ਕਹਿਰ ਅਤੇ ਸਰਕਾਰ ਦੀ ਲਾਪਰਵਾਹੀ 'ਤੇ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ ਡਾ. ਕਫੀਲ ਖਾਨ ਨਾਲ।
ਸਵਾਲ: ਗੋਰਖਪੁਰ ਵਿੱਚ ਬੀ.ਆਰ.ਡੀ ਮੈਡੀਕਲ ਕਾਲਜ 'ਚ ਆਕਸੀਜਨ ਦੀ ਕਮੀਂ ਨਾਲ ਹੋਈ ਬੱਚਿਆਂ ਦੀ ਮੌਤ 'ਤੇ ਤੁਸੀ ਖੂਬ ਚਰਚਾ ਵਿੱਚ ਰਹੇ।
ਜਵਾਬ: ਸੁਰਖੀਆਂ 'ਚ ਯੋਗੀ ਆਦਿੱਤਯਨਾਥ ਮੈਂਨੂੰ ਲੈ ਕੇ ਆਏ ਸਨ, ਮੈਂ ਸੁਰਖੀਆਂ 'ਚ ਨਹੀਂ ਸੀ ਆਇਆ। 150 ਬੱਚਿਆਂ ਦੀ ਮੌਤ ਨਾਲ ਪੂਰੇ ਦੇਸ਼ ਵਿੱਚ ਹੜਕੰਪ ਸੀ, ਅਜਿਹੇ 'ਚ ਮੈਂ ਘਰ ਵਿੱਚ ਕਿਵੇਂ ਬੈਠ ਸਕਦਾ ਸੀ। ਮੈਂ ਸੋਚਿਆ ਆਪਣੇ ਦਮ 'ਤੇ ਜਿਨ੍ਹੇ ਵੀ ਬੱਚਿਆਂ ਦੀ ਜਾਣ ਬਚਾਈ ਜਾ ਸਕੇ ਮੈਂ ਬਚਾਵਾਂ। ਮੈਂ ਇੱਕ ਵਖਰੀ ਘਟਨਾ ਦੇ ਤਥਾਂ ਦੀ ਪੜਤਾਲ ਲਈ ਦੂਜੇ ਜ਼ਿਲ੍ਹੇ ਵਿੱਚ ਗਿਆ ਹੋਇਆ ਸੀ ਤਾਂ ਮੈਂਨੂੰ ਯੋਗੀ ਜੀ ਨੇ ਜੇਲ੍ਹ ਭੇਜ ਦਿੱਤਾ। ਪਰ ਇਸ ਵਾਰ ਐੱਸ.ਡੀ.ਐੱਮ ਤੋਂ ਇਜਾਜ਼ਤ ਲੈ ਕੇ ਇਹ ਕੈਂਪ ਕਰ ਰਿਹਾ ਹਾਂ।
ਸਵਾਲ: SKMCH ਹਸਪਤਾਲ ਦਾ ਤੁਸੀ ਦੌਰਾ ਕੀਤਾ, ਤੁਸੀ ਕੀ ਦੇਖਿਆ?
ਜਵਾਬ: ਮੈਂਨੂੰ ਲਗਦਾ ਹੈ ਕਿ ਬਿਮਾਰੀ ਤੋਂ ਵੱਧ ਸਰਕਾਰੀ ਤੰਤਰ ਦੀ ਨਾਕਾਮੀਂ ਹੈ। ਹਸਪਤਾਲ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਹੈ। ਇੱਕ-ਇੱਕ ਬੈੱਡ 'ਤੇ 3-3 ਬੱਚਿਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। 400 ਮਰੀਜ਼ਾਂ 'ਤੇ ਸਿਰਫ਼ 4 ਡਾਕਟਰ ਹਨ। ਆਈ.ਸੀ.ਯੂ ਦੀ ਹਾਲਤ ਬੇਹਦ ਖ਼ਰਾਬ ਹੈ। ਮਰੀਜ਼ਾਂ ਨਾਲ ਜਾਨਵਰਾਂ ਵਾਂਗ ਸਲੂਕ ਕੀਤਾ ਜਾਂਦਾ ਹੈ।
ਸਵਾਲ: ਹਸਪਤਾਲ ਪ੍ਰਸ਼ਾਸਨ ਮੁਤਾਬਕ ਤਾਂ ਹਸਪਤਾਲ 'ਚ ਡਾਕਟਰਾਂ ਦੀ ਕਮੀਂ ਨਹੀਂ ਹੈ।
ਜਵਾਬ: ਅਜਿਹਾ ਨਹੀਂ ਹੈ ਮੈਂ ਖੁਦ ਮੈਡੀਕਲ ਸੁਪਰੀਡੈਂਟ ਨੂੰ ਮਿਲਿਆ ਹਾਂ, ਉਨ੍ਹਾਂ ਮੰਨੀਆਂ ਹੈ ਕਿ ਪਟਨਾ ਅਤੇ ਐਮਜ਼ ਤੋਂ ਕੁਝ ਡਾਕਟਰ ਆ ਰਹੇ ਹਨ। ਮੈਂ ਤੁਹਾਨੂੰ ਮੈਡੀਕਲ ਸੁਪਰੀਡੈਂਟ ਦੀ ਵੀਡੀਓ ਵੀ ਦਿਖਾ ਸਕਦਾ ਹਾਂ।
ਸਵਾਲ: ਜਿਹੇ ਵਿੱਚ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ?
ਜਵਾਬ: ਮੈਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਮੁਸ਼ਕਲਾਂ ਆ ਰਹਿਆਂ ਹਨ। ਇੱਕ ਥਾਂ 'ਤੇ ਇਲਾਜ਼ ਕਰਨਾ ਮੁਸ਼ਕਲ ਹੈ ਸਾਨੂੰ ਏਅਰ ਐਮਬੂਲੈਂਸ ਰਾਹੀਂ ਮਰੀਜ਼ਾਂ ਨੂੰ ਦਿੱਲੀ ਅਤੇ ਲਖਨਊ ਸ਼ਿਫ਼ਟ ਕਰਨਾਂ ਚਾਹੀਦਾ ਹੈ।