ਹੈਦਰਾਬਾਦ: ਈਟੀਵੀ ਭਾਰਤ ਨੇ ਇੱਕਠਿਆਂ 13 ਭਾਸ਼ਾਵਾਂ ਰਾਹੀਂ ਡਿਜੀਟਲ ਮੀਡੀਆ 'ਚ ਕਦਮ ਰੱਖ ਕੇ ਇਤਿਹਾਸ ਰਚਿਆ ਹੈ। ਹਜ਼ਾਰਾਂ ਹੱਥਾਂ ਦੀ ਮਿਹਨਤ ਸਦਕਾ ਅੱਜ ਈਟੀਵੀ ਭਾਰਤ ਐਪ ਲਾਂਚ ਕਰ ਦਿੱਤਾ ਗਿਆ। ਇਸ ਦੌਰਾਨ ਕਾਫ਼ੀ ਮੁਸ਼ਕਲਾਂ ਪੇਸ਼ ਆਈਆਂ, ਪਰ ਮਿਹਨਤ ਨੂੰ ਸੇਧ ਮਿਲੀ ਤੇ ਸਫ਼ਲਤਾ ਹਾਸਲ ਹੋਈ। ਮੀਡੀਆ 'ਚ ਆਪਣੀ ਵੱਖਰੀ ਥਾਂ ਤੇ ਪਹਿਚਾਣ ਬਣਾਉਣ ਵਾਲੇ ਰਾਮੋਜੀ ਗਰੁੱਪ ਸੰਭਾਵਨਾਵਾਂ ਦੇ ਉਸ ਸਮੁੰਦਰ 'ਚ ਛਾਲ ਮਾਰਨ ਲਈ ਤਿਆਰ ਹੈ ਜਿਸ ਦੀਆਂ ਲਹਿਰਾਂ ਮੀਡੀਆ ਨੂੰ ਨਵਾਂ ਰੂਪ ਦੇਣਗੀਆਂ।
ਅੱਜ ਮੀਡੀਆ ਸਾਡੇ ਸਾਹਮਣੇ ਉਸ ਰੂਪ 'ਚ ਹੈ ਜਿਸ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇੱਕ ਵਧੀਆ ਡਾਟਾ ਕੈਨੇਕਟਿਵਿਟੀ, ਸਮਾਰਟ ਫ਼ੋਨਜ਼ ਤੇ ਵੱਖ-ਵੱਖ ਤਰ੍ਹਾਂ ਦੀ ਤਕਨਾਲੋਜੀ ਨੇ ਰੀਅਲ ਨਿਊਜ਼ ਟਾਈਮ ਨੂੰ ਅਹਿਮ ਬਣਾ ਦਿੱਤਾ ਹੈ।
ਈਟੀਵੀ ਭਾਰਤ ਇੱਕ ਡਿਜੀਟਲ ਪਲੇਟਫਾਰਮ ਹੈ, ਜੋ ਕਿ ਹਰ ਦੇਸ਼, ਸੂਬੇ ਤੇ ਸ਼ਹਿਰ ਦੀਆਂ ਖ਼ਬਰਾਂ ਲੋਕਾਂ ਤੱਕ ਪਹੁੰਚਾਵੇਗਾ। ਈਟੀਵੀ ਭਾਰਤ ਦਾ ਵੀਡੀਓ ਅਧਾਰਿਤ ਮੋਬਾਈਲ ਐਪ ਅਤੇ ਵੈੱਬ ਪੋਰਟਲ ਲੋਕਾਂ ਨੂੰ ਪਲ-ਪਲ ਦੇਸ਼, ਵਿਦੇਸ਼ ਤੇ ਸੂਬੇ ਦੀਆਂ ਸੁਰਖੀਆਂ ਨਾਲ ਜੋੜ ਕੇ ਰੱਖੇਗਾ। ਈਟੀਵੀ ਭਾਰਤ ਆਪਣੀ ਵਿਸਥਾਰ ਸਮੱਗਰੀ,ਪੂਰੇ ਭਾਰਤ 'ਚ ਪਹੁੰਚ ਤੇ ਸਮਰਪਿਤ ਪੱਤਰਕਾਰਾਂ ਦੀ ਦੇਸ਼ ਦੇ ਹਰ ਕੋਨੇ'ਚ ਮੌਜੂਦਗੀ ਨਾਲ ਹੁਣ ਤੱਕ ਦਾ ਸਭ ਤੋਂ ਵੱਡਾਪਲੇਟਫ਼ਾਰਮ ਹੋਵੇਗਾ।
ਈਟੀਵੀ ਭਾਰਤ ਬਿਨਾਂ ਦੇਰੀ ਤੋਂ ਖ਼ਬਰ ਨੂੰ ਲੋਕਾਂ ਨੂੰ ਪਹੁੰਚਾਵੇਗਾ, ਟਾਕ ਸ਼ੋਅਤੋਂ ਲੈ ਕੇ ਮਾਹਿਰਾਂ ਨਾਲ ਗੱਲਬਾਤ, ਡਿਬੇਟ ਤੇ ਨਿਊਜ਼ ਰੂਮ ਰਾਹੀਂਗੱਲਬਾਤ, ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ,ਅਜਿਹੀਆਂ ਸਾਰੀਆਂ ਚੀਜ਼ਾਂ ਇੱਕੋ ਜਗ੍ਹਾਵੇਖਣ ਨੂੰ ਮਿਲਣਗੀਆਂ। ਇਹ ਉਹ ਪਲੇਟਫ਼ਾਰਮ ਹੈ,ਜਿੱਥੇ ਖ਼ਬਰਾਂ ਦੇ ਸਾਰੇ ਪਹਿਲੂ ਤੇ ਅੰਸ਼ਪੇਸ਼ ਕੀਤੇਜਾਂਦੇਹਨ- ਰਾਜਨੀਤੀ, ਸਿੱਖਿਆ, ਸਿਹਤ, ਪ੍ਰਸ਼ਾਸਨ, ਪੇਂਡੂ ਅਤੇ ਸ਼ਹਿਰੀ ਵਿਕਾਸ, ਉਦਯੋਗ, ਵਪਾਰ, ਅਰਥ-ਵਿਵਸਥਾ, ਖੇਡਾਂ, ਕਾਰੋਬਾਰ, ਫ਼ਿਲਮ ਅਤੇ ਮਨੋਰੰਜਨ ਦੇ ਨਾਲ-ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੀ ਲੋੜ ਨੂੰ ਧਿਆਨ 'ਚ ਰੱਖਿਆ ਜਾਵੇਗਾ।