ਨਵੀਂ ਦਿੱਲੀ: ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਯਦ ਅਹਿਮਦ ਬੁਖਾਰੀ ਨੇ ਐਲਾਨ ਕੀਤਾ ਹੈ ਕਿ ਈਦ ਉਲ ਫਿਤਰ 25 ਮਈ ਨੂੰ ਦੇਸ਼ ਭਰ ਵਿਚ ਮਨਾਈ ਜਾਵੇਗੀ।
ਮੌਲਾਨਾ ਬੁਖਾਰੀ ਨੇ ਕਿਹਾ ਕਿ ਈਦ-ਉਲ-ਫਿਤਰ 25 ਮਈ ਨੂੰ ਦੇਸ਼ ਭਰ ਵਿਚ ਮਨਾਇਆ ਜਾਵੇਗਾ ਕਿਉਂਕਿ ਸ਼ਨੀਵਾਰ ਨੂੰ ਚੰਦਰਮਾ ਦਿਖਾਈ ਨਹੀਂ ਦੇ ਰਿਹਾ ਸੀ।
ਉਨ੍ਹਾਂ ਕਿਹਾ ਕਿ ਸਾਨੂੰ ਹੱਥ ਮਿਲਾਉਣ ਅਤੇ ਜੱਫੀ ਪਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।