ਮੱਧ ਪ੍ਰਦੇਸ਼: ਅੱਜ ਦੇ ਸਮੇਂ 'ਚ ਜਿੱਥੇ ਇਨਸਾਨ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਹਨ, ਉਥੇ ਇੱਕ ਜਾਨਵਰ ਨੇ ਆਪਣਾ ਖੂਨਦਾਨ ਕਰਕੇ ਦੂਜੇ ਜਾਨਵਰ ਦੀ ਜਾਨ ਬਚਾਈ ਹੈ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਨਰਸਿੰਗਪੁਰ ਦਾ ਹੈ, ਜਿੱਥੇ ਇੱਕ ਕੁੱਤੇ ਨੇ ਖੂਨਦਾਨ ਕਰਕੇ ਦੂਜੇ ਪਾਲਤੂ ਕੁੱਤੇ ਦੀ ਜਾਨ ਬਚਾਈ।
ਖੂਨ ਦੇਣ ਵਾਲਾ ਜਰਮਨ ਸ਼ੈਫਰਡ ਕੁੱਤਾ ਹੈ, ਜਿਸ ਦਾ ਨਾਂਅ ਲੀਓ ਹੈ। ਦੂਜੇ ਪਾਸੇ, ਜਿੰਮੀ ਨਾਂਅ ਦਾ ਕੁੱਤਾ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਬਿਮਾਰ ਸੀ ਤੇ ਉਸ ਨੂੰ ਖੂਨ ਦੀ ਲੋੜ ਸੀ। ਦੋ ਜਾਨਵਰਾਂ 'ਚ ਖੂਨਦਾਨ ਦੀ ਪ੍ਰਕਿਰਿਆ ਵੈਟਨਰੀ ਦੇ ਦੋ ਡਾਕਟਰਾਂ ਦੀ ਨਿਗਰਾਨੀ ਹੇਠ ਹੋਈ।
ਇਹ ਵੀ ਪੜ੍ਹੋ- ਟਿਕ ਟੌਕ ਕਾਰਨ ਤਿੰਨ ਹੈਲਥ ਵਰਕਰਾਂ ਦੀ ਗਈ ਨੌਕਰੀ
ਦੱਸਣਯੋਗ ਹੈ ਕਿ ਵੰਦਨਾ ਜਾਧਵ ਕੋਲ ਛੇ ਸਾਲ ਦਾ ਜਰਮਨ ਸ਼ੇਫਰਡ ਕੁੱਤਾ ਸੀ। ਉਹ ਮਹੀਨੇ ਤੋਂ ਬਿਮਾਰ ਸੀ, ਡਾਕਟਰਾਂ ਨੇ ਉਸ ਨੂੰ ਜਿੰਮੀ ਲਈ ਖੂਨ ਲਿਆਉਣ ਦੀ ਸਲਾਹ ਦਿੱਤੀ। ਵੰਦਨਾ ਨੇ ਲੋਕਾਂ ਤੋਂ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਨੇੜੇ ਰਹਿੰਦੇ ਮਹੇਂਦਰ ਪ੍ਰਤਾਪ ਸਿੰਘ ਨਾਂਅ ਦੇ ਵਿਅਕਤੀ ਨੂੰ ਜਦ ਇਸ ਬਾਰੇ ਪਤਾ ਲੱਗਿਆ ਤਾਂ ਉਹ ਆਪਣੇ ਕੁੱਤੇ ਲੀਓ ਨਾਲ ਕਲੀਨਿਕ ਪਹੁੰਚ ਗਿਆ, ਜਿਥੇ ਲੀਓ ਨੇ ਖੂਨਦਾਨ ਕੀਤਾ। ਡਾਕਟਰ ਸੰਜੈ ਮਾਂਝੀ ਨੇ ਦੱਸਿਆ ਕਿ ਖੂਨਦਾਨ ਤੋਂ ਬਾਅਦ ਦੋਵੇ ਜਾਨਵਰ ਸਿਹਤਮੰਦ ਹਨ।