ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬੇਸਬਰੀ ਨਾਲ ਉਡੀਕੀਆਂ ਜਾ ਰਹੀਆਂ ਫਿਲਮਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ), ਜਿਸ ਦੀ ਨਵੀਂ ਅਤੇ ਖੂਬਸੂਰਤ ਝਲਕ ਅੱਜ ਜਾਰੀ ਕੀਤੀ ਗਈ ਹੈ।
'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਤੇ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ।
ਓਮ ਜੀ ਫਿਲਮ ਡਿਸਟਰੀਬਿਊਸ਼ਨ ਵੱਲੋਂ 07 ਫਰਵਰੀ 2025 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਇਹ ਫਿਲਮ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਈ ਗਈ ਹੈ।
ਮੋਹਾਲੀ-ਰੋਪੜ੍ਹ ਅਤੇ ਖਰੜ ਆਦਿ ਖੇਤਰਾਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ, ਸੁਖਵਿੰਦਰ ਰਾਜ, ਸਰਦਾਰ ਸੋਹੀ, ਬੀਐਨ ਸ਼ਰਮਾ, ਸੰਜੂ ਸੋਲੰਕੀ, ਪ੍ਰਕਾਸ਼ ਗਾਧੂ, ਦੀਪਕ ਨਿਆਜ, ਮੰਜੂ ਮਾਹਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਪਰਿਵਾਰਿਕ ਡਰਾਮਾ ਅਤੇ ਸੰਗੀਤਮਈ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ, ਜਿਸ ਤੋਂ ਇਲਾਵਾ ਇਸ ਆਫ ਬੀਟ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਪ੍ਰਭਾਵਪੂਰਨ ਫਿਲਮ ਦੁਆਰਾ ਬਤੌਰ ਨਿਰਮਾਤਾ ਵੀ ਇੱਕ ਹੋਰ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ ਸਤਿੰਦਰ ਸਰਤਾਜ, ਜਿੰਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਸਰਤਾਜ਼ ਫਿਲਮਾਂ ਦੀ ਨਿਰਮਿਤ ਕੀਤੀ ਇਹ ਪਹਿਲੀ ਫਿਲਮ ਹੋਵੇਗੀ, ਜਿਸ ਦੇ ਹਰ ਪੱਖ ਨੂੰ ਬਿਹਤਰੀਨ ਰੂਪ ਦੇਣ ਦੀ ਕਵਾਇਦ ਵੀ ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਆਪਣੀਆਂ ਕਈ ਫਿਲਮਾਂ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਸਤਿੰਦਰ ਸਰਤਾਜ ਉਕਤ ਦਿਲਚਸਪ ਫਿਲਮ ਕਾਫ਼ੀ ਵੱਖਰੇ ਅਵਤਾਰ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਖਾਸੀ ਉਤਸੁਕਤਾ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: