ETV Bharat / bharat

ਮਹਾਰਾਸ਼ਟਰ ਵਿੱਚ BJP ਹੋਈ ਫੇਲ, CM ਦੇਵੇਂਦਰ ਫੜਨਵੀਸ ਨੇ ਦਿੱਤਾ ਅਸਤੀਫ਼ਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

CM ਦੇਵੇਂਦਰ ਫੜਨਵੀਸ ਨੇ ਦਿੱਤਾ ਅਸਤੀਫ਼ਾ
ਫ਼ੋਟੋ
author img

By

Published : Nov 26, 2019, 5:00 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸਤ ਦੀ ਪੂਰੀ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ। ਕੋਰਟ ਵੱਲੋਂ ਕਲ੍ਹ ਬਹੁਮਤ ਪਰੀਖਣ ਸਾਬਤ ਕਰਨ ਦੇ ਐਲਾਨ ਤੋਂ ਬਾਅਦ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚਾਰ ਦਿਨਾਂ ਚੱਲੀ ਫੜਨਵੀਸ ਸਰਕਾਰ ਆਪਣੇ ਵਜੂਦ ਨੂੰ ਨਹੀਂ ਸਾਂਭ ਸਕੀ।

CM ਦੇਵੇਂਦਰ ਫੜਨਵੀਸ ਨੇ ਦਿੱਤਾ ਅਸਤੀਫ਼ਾ
CM ਦੇਵੇਂਦਰ ਫੜਨਵੀਸ ਨੇ ਦਿੱਤਾ ਅਸਤੀਫ਼ਾ

ਫੜਨਵੀਸ ਨੇ ਕਿਹਾ ਕਿ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੂਤਵ ਹੁਣ ਸੋਨੀਆ ਗਾਂਧੀ ਦੇ ਪੈਰਾਂ ਹੇਠ ਹੈ। ਫੜਨਵੀਸ ਨੇ ਅਜੀਤ ਪਵਾਰ ਦੇ ਅਸਤੀਫ਼ੇ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਿਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।

ਫੜਨਵੀਸ ਨੇ ਕਿਹਾ, "ਲੋਕਾਂ ਨੇ ਸਾਡੇ ਗਠਜੋੜ ਨੂੰ ਬਹੁਮਤ ਦਿੱਤਾ ਸੀ ਅਤੇ ਭਾਜਪਾ ਨੂੰ ਸੰਪੂਰਨ ਜਨਾਦੇਸ਼ ਦਿੱਤਾ ਤੇ ਸੱਭ ਤੋਂ ਵੱਡੀ ਪਾਰਟੀ ਨੂੰ 105 ਸੀਟਾਂ ਮਿਲੀਆਂ। ਇਹ ਜਨਾਦੇਸ਼ ਭਾਜਪਾ ਲਈ ਸੀ। ਅਸੀ 70% ਸੀਟਾਂ ਜਿੱਤੀਆਂ ਸਨ। ਸ਼ਿਵਸੈਨਾ ਸਿਰਫ਼ ਆਪਣੀ 40% ਸੀਟਾਂ ਜਿੱਤ ਸਕੀ। ਇਸ ਦਾ ਸਨਮਾਨ ਕਰਦੇ ਹੋਏ ਅਸੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਗੱਲ ਕਦੇ ਤੈਅ ਨਹੀਂ ਹੋਈ ਸੀ, ਮਤਲਬ ਮੁੱਖ ਮੰਤਰੀ ਅਹੁਦਾ ਸ਼ਿਵਸੈਨਾ ਨੂੰ ਦੇਣ ਦਾ ਵਿਚਾਰ, ਉਸ ਦੀ ਗੱਲ ਹੁੰਦੀ ਰਹੀ। ਨੰਬਰ ਗੇਮ 'ਚ ਆਪਣੀ ਬਾਰਗੇਨਿੰਗ ਪਾਵਰ ਵੱਧ ਸਕਦੀ ਹੈ, ਇਹ ਸੋਚ ਕੇ ਉਨ੍ਹਾਂ ਲੋਕਾਂ ਨੇ ਮੋਲ-ਭਾਅ ਸ਼ੁਰੂ ਕੀਤਾ।

ਫੜਨਵੀਸ ਨੇ ਕਿਹਾ, "ਅਸੀ ਕਿਹਾ ਸੀ ਕਿ ਜੋ ਤੈਅ ਹੋਇਆ ਹੈ, ਉਹ ਦਿਆਂਗੇ। ਜੋ ਤੈਅ ਨਹੀਂ ਹੋਇਆ ਸੀ, ਉਹ ਨਹੀਂ ਦੇ ਸਕਦੇ। ਸਾਡੇ ਨਾਲ ਚਰਚਾ ਕਰਨ ਦੀ ਬਜਾਏ ਉਹ ਰਾਕਾਂਪਾ ਅਤੇ ਕਾਂਗਰਸ ਨਾਲ ਚਰਚਾ ਕਰ ਰਹੇ ਸਨ। ਜਿਹੜੇ ਲੋਕ ਮਾਤੋਸ੍ਰੀ ਦੇ ਬਾਹਰ ਤੋਂ ਨਹੀਂ ਗੁਜਰਦੇ ਸਨ, ਉਹ ਉਸ ਇਮਾਰਤ ਦੀਆਂ ਪੌੜੀਆਂ ਚੜ੍ਹ ਰਹੇ ਸਨ।

ਫੜਨਵੀਸ ਨੇ ਕਿਹਾ ਕਿ ਭਾਜਪਾ ਖ਼ਰੀਦ-ਫਿਰੋਖਤ ਵਿੱਚ ਸ਼ਾਮਲ ਨਹੀਂ ਹੋਵੇਗੀ ਅਤੇ ਇਕ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਦੀ ਆਵਾਜ਼ ਬਣੇਗੀ। ਫੜਨਵੀਸ ਨੇ ਕਿਹਾ ਕਿ ਜੋ ਕੋਈ ਵੀ ਸਰਕਾਰ ਬਣਾਉਂਦਾ ਹੈ, ਉਸ ਨੂੰ ਸ਼ੁੱਭਕਾਮਨਾਵਾਂ।

ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਪਹੀਆ ਵਾਲੀ ਸਰਕਾਰ ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗੀ ਕਿਉਂਕਿ ਸਾਰੇ ਪਹੀਆ ਦੀਆਂ ਦਿਸ਼ਾਵਾਂ ਵੱਖ-ਵੱਖ ਹੋਣ ਗਿਆ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.