ਨਵੀਂ ਦਿੱਲੀ: ਲੰਘੇ ਕੱਲ੍ਹ ਰਾਜਧਾਨੀ ਵਿੱਚ ਇੱਕ ਟਰੱਕ ਦਾ 2 ਲੱਖ 500 ਦਾ ਚਲਾਨ ਕੀਤਾ ਗਿਆ। ਇਹ ਚਲਾਨ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੋਇਆ, ਜਿੱਥੇ ਕੁਝ ਦਿਨ ਪਹਿਲਾਂ ਰਾਜਸਥਾਨ ਨੰਬਰ ਵਾਲੇ ਟਰੱਕ ਦਾ ਇੱਕ ਲੱਖ 41 ਹਜ਼ਾਰ ਦਾ ਚਲਾਨ ਹੋਇਆ ਸੀ।
ਇਹ ਟਰੱਕ ਰਾਮ ਕਿਸ਼ੋਰ ਨਾਂਅ ਦਾ ਡਰਾਇਵਰ ਚਲਾ ਰਿਹਾ ਸੀ ਜਦੋਂ ਉਸ ਨੂੰ ਟਰੱਕ ਦੇ ਕਾਗਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਿੱਧਾ ਹੀ ਕਹਿ ਦਿੱਤਾ ਕਿ ਗੱਡੀ ਕੇ ਕਾਗ਼ਜ਼ ਦਫ਼ਤਰ ਵਿੱਚ ਪਏ ਹਨ। ਇਸ ਮਾਮਲੇ ਤੇ ਜਦੋਂ ਟਰੱਕ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਟਰੱਕ ਮਾਲਕ ਅਤੇ ਡਰਾਇਵਰ ਦੋਵਾਂ ਤੇ ਹੀ ਜ਼ੁਰਮਾਨਾ ਪਾ ਦਿੱਤਾ ਹੈ। ਇਹ ਕੁੱਲ ਜ਼ੁਰਮਾਨਾ 2 ਲੱਖ 500 ਦਾ ਹੈ।
ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਚਲਾਨ ਕੱਟਣ ਦਾ ਸਿਲਸਿਲਾ ਜਾਰੀ ਹੈ ਇਸ ਦੇ ਬਾਵਜੂਦ ਲੋਕ ਜਾਗਰੁਕ ਨਹੀਂ ਹੋਏ ਹਨ ਅਤੇ ਦਸਤਾਵੇਜ਼ਾਂ ਨੂੰ ਦਰੁਸਤ ਕਰਕੇ ਸੜਕਾਂ ਤੇ ਗੱਡੀਆਂ ਨਹੀਂ ਚਲਾ ਰਹੇ। ਅਜਿਹੇ ਵਿੱਚ ਜ਼ਰੂਰਤ ਹੈ ਕਿ ਹਰ ਚਾਲਕ ਸੜਕ ਤੇ ਉਤਰਣ ਤੋਂ ਪਹਿਲਾਂ ਆਪਣੇ ਕਾਗਜ਼ ਜ਼ਰੂਰ ਚੈੱਕ ਕਰ ਲਵੇ।