ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਪੁਲਿਸ ਦੀ ਇੱਕ ਜਾਂਚ ਚੌਂਕੀ 'ਤੇ 6 ਵਿਅਕਤੀਆਂ ਤੋਂ ਲਗਭਗ 70 ਲੱਖ ਰੁਪਏ ਜ਼ਬਤ ਕੀਤੇ ਗਏ।
ਡੀਸੀ ਵਿਜਅੰਤ ਆਰਿਆ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜ਼ਬਤੀ ਬਾਰੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਨਗਦੀ ਕਿਉਂ ਅਤੇ ਕਿਥੇ ਲੈ ਕੇ ਜਾ ਰਹੇ ਸਨ।