ETV Bharat / bharat

169 ਦਿਨਾਂ ਬਾਅਦ ਮੈਟਰੋ ਸੇਵਾ ਮੁੜ ਹੋਈ ਸ਼ੁਰੂ

169 ਦਿਨਾਂ ਬਾਅਦ ਮੈਟਰੋ ਸੇਵਾ ਮੁੜ ਤੋਂ ਸ਼ੁਰੂ ਹੋ ਗਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਸਿਰਫ਼ ਦਿੱਲੀ ਮੈਟਰੋ ਦੀ ਯੈਲੋ ਲਾਈਨ ਸ਼ੁਰੂ ਹੋਵੇਗੀ। 12 ਸਤੰਬਰ ਤੋਂ ਸਾਰੀਆਂ ਮੈਟਰੋ ਲਾਈਨਾ ਸ਼ੁਰੂ ਹੋ ਜਾਣਗੀਆਂ।

author img

By

Published : Sep 7, 2020, 7:49 AM IST

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਵੇਖਦਿਆਂ ਕੀਤੀ ਗਈ ਤਾਲਾਬੰਦੀ ਕਾਰਨ ਬੰਦ ਪਈ ਮੈਟਰੋ ਸੇਵਾ ਅੱਜ 169 ਦਿਨਾਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ ਹੈ। ਦਰਅਸਲ 22 ਮਾਰਚ ਨੂੰ ਮੈਟਰੋ ਸੇਵਾ ਬੰਦ ਕੀਤੀ ਗਈ ਸੀ।

ਸੋਮਵਾਰ ਅਤੇ ਮੰਗਲਵਾਰ ਨੂੰ ਸਿਰਫ਼ ਦਿੱਲੀ ਮੈਟਰੋ ਦੀ ਯੈਲੋ ਲਾਈਨ ਸ਼ੁਰੂ ਹੋਵੇਗੀ ਜੋ ਸਮੇਪੁਰ ਬਾਦਲੀ ਤੋਂ ਲੈ ਕੇ ਗੁਰੂਗ੍ਰਾਮ ਦੇ ਹੁੱਡਾ ਸਿਟੀ ਸੈਂਟਰ ਦੇ ਰੂਟ 'ਤੇ ਚਲਦੀ ਹੈ। ਸ਼ੁਰੂਆਤ ਵਿੱਚ, ਮੈਟਰੋ ਸਵੇਰੇ ਚਾਰ ਘੰਟੇ, ਭਾਵ ਸਵੇਰੇ 7:00 ਵਜੇ ਤੋਂ 11: 00 ਅਤੇ ਸ਼ਾਮ ਦੇ ਚਾਰ ਘੰਟੇ, ਭਾਵ ਸ਼ਾਮ 4:00 ਵਜੇ ਤੋਂ 8:00 ਵਜੇ ਤੱਕ ਚੱਲੇਗੀ।

ਜਾਣਕਾਰੀ ਮੁਤਾਬਕ, ਹੌਲੀ ਹੌਲੀ ਹੋਰ ਮੈਟਰੋ ਲਾਈਨਾਂ ਵੀ ਸ਼ੁਰੂ ਹੋ ਜਾਣਗੀਆਂ ਅਤੇ 12 ਸਤੰਬਰ ਤੋਂ ਮੈਟਰੋ ਰੇਲ ਗੱਡੀਆਂ ਸਵੇਰੇ 6:00 ਵਜੇ ਤੋਂ ਰਾਤ 11 ਵਜੇ ਤੱਕ ਸਾਰੀਆਂ ਲਾਈਨਾਂ 'ਤੇ ਚੱਲਣੀਆਂ ਸ਼ੁਰੂ ਹੋਣਗੀਆਂ।

ਵੇਖੋ ਵੀਡੀਓ

ਮੈਟਰੋ 'ਚ ਸਫ਼ਰ ਕਰਨ ਲਈ ਦਿਸ਼ਾ ਨਿਰਦੇਸ਼

  • ਮੈਟਰੋ ਵਿੱਚ ਸਫ਼ਰ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
  • ਸਮਾਜਿਕ ਦੂਰੀ ਦਾ ਵੀ ਧਿਆਨ ਰੱਖਣਾ ਹੋਵੇਗਾ।
  • ਦਿੱਲੀ ਮੈਟਰੋ ਨੇ ਯਾਤਰੀਆਂ ਨੂੰ ਘੱਟੋ-ਘੱਟ ਸਮਾਨ ਲੈ ਕੇ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ।
  • ਯਾਤਰਾ ਲਈ ਟੋਕਨ ਜਾਰੀ ਨਹੀਂ ਕੀਤੇ ਜਾਣਗੇ।
  • ਯਾਤਰੀ ਸਿਰਫ ਸਮਾਰਟ ਕਾਰਡਾਂ ਰਾਹੀਂ ਯਾਤਰਾ ਕਰ ਸਕਣਗੇ।
  • ਜੇ ਸਮਾਰਟ ਕਾਰਡ ਨੂੰ ਰਿਚਾਰਜ ਕਰਨਾ ਹੈ, ਤਾਂ ਇਹ ਆਨਲਾਈਨ ਅਤੇ ਡਿਜੀਟਲ ਮਾਧਿਅਮ ਦੁਆਰਾ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.