ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੀ ਲਾਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਰਿਕਵਰੀ ਰੇਟ ਵਿੱਚ ਵਾਧਾ ਰਾਹਤ ਦੇਣ ਵਾਲਾ ਹੈ, ਜੋ ਕਿ 72 ਫੀਸਦੀ ਨੂੰ ਪਾਰ ਕਰ ਗਿਆ ਹੈ। ਹਾਲਾਂਕਿ, ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕੋਰੋਨਾ ਦੀ ਲਾਗ ਕਾਰਨ 3165 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਇਸ ਮਾਮਲੇ ਵਿੱਚ ਇੱਕ ਰਿਪੋਰਟ ਮੰਗੀ ਹੈ।
ਤਾਂ ਜੋ ਮੌਤ ਮਾਮਲੇ ਘੱਟ ਹੋ ਸਕਣ
ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਪਿਛਲੇ ਦੋ ਹਫ਼ਤਿਆਂ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ। ਇਸ ਦਾ ਮੁਖ ਟੀਚਾ ਹੈ ਕਿ ਇਸ ਰਿਪੋਰਟ ਦਾ ਮੁਲਾਂਕਣ ਕਰ, ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਨੂੰ ਘਟਾਇਆ ਜਾ ਸਕੇ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਵੀ ਇਸ ਬਾਰੇ ਰਿਪੋਰਟ ਦੇਣੀ ਪਵੇਗੀ ਕਿ ਕੀ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਕੁਝ ਕਦਮ ਚੁੱਕੇ ਜਾ ਸਕਦੇ ਹਨ।
ਹੁਣ ਪ੍ਰਤੀ ਦਿਨ 50 ਮੌਤਾਂ
ਦੱਸ ਦੇਈਏ ਕਿ ਜੂਨ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਪੱਧਰ 125 ਪ੍ਰਤੀ ਦਿਨ ਸੀ, ਜੋ ਹੁਣ 7 ਜੁਲਾਈ ਨੂੰ ਪ੍ਰਤੀ ਦਿਨ 50 ਮੌਤਾਂ ਦੇ ਅੰਕੜੇ ‘ਤੇ ਪਹੁੰਚ ਗਿਆ ਹੈ। ਰਿਕਵਰੀ ਰੇਟ ਤਸੱਲੀਬਖਸ਼ ਹੋਣ ਤੋਂ ਬਾਅਦ, ਹੁਣ ਦਿੱਲੀ ਸਰਕਾਰ ਦਾ ਪੂਰਾ ਧਿਆਨ ਮੌਤ ਦੀ ਗਿਣਤੀ ਨੂੰ ਘਟਾਉਣ 'ਤੇ ਹੈ। ਵੇਖਣਾ ਇਹ ਹੋਵੇਗਾ ਕਿ ਇਸ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਕੀ ਕੁੱਝ ਨਿਰਦੇਸ਼ ਦਿੰਦੇ ਹਨ।