ਨਵੀਂ ਦਿੱਲੀ: ਪਿਛਲੇ 3 ਦਿਨ ਤੋਂ ਦਿੱਲੀ 'ਚ 6 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਗਏ ਹਨ। ਉੱਥੇ ਹੀ ਕੋਰੋਨਾ ਮਰੀਜ਼ਾਂ ਦਾ ਅੰਕੜਾ 41 ਹਜ਼ਾਰ ਤੋਂ ਵੱਧ ਹੋ ਗਿਆ ਹੈ। ਲਗਾਤਾਰ ਹੋ ਰਹੇ ਵਾਧੇ ਕਾਰਨ ਹੁਣ ਹਸਪਤਾਲ 'ਚ ਬੈਡਾਂ ਦੀ ਮੰਗ ਵੱਧ ਗਈ ਹੈ। ਹਸਪਤਾਲ 'ਚ ਬੈਡ ਘੱਟ ਹੋਣ ਕਾਰਨ ਦਿੱਲੀ ਸਰਕਾਰ ਨੇ ਛੋਟੇ ਨਰਸਿੰਗ ਹੋਮਾਂ ਨੂੰ ਕੋਰੋਨਾ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਹੁਣ ਸਰਕਾਰ ਨੇ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ:'ਮੋਮ ਕੀ ਗੁੜੀਆ' ਫ਼ਿਲਮ ਦੇ ਅਦਾਕਾਰ ਰਤਨ ਚੋਪੜਾ ਦਾ ਹੋਇਆ ਦੇਹਾਂਤ
ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਦੀ ਹੋਈ ਬੈਠਕ 'ਚ ਕੇਂਦਰ ਵੱਲੋਂ ਦਿੱਲੀ ਸਰਕਾਰ ਨੂੰ ਰੇਲਵੇ ਦੇ ਆਈਸੋਲੇਸ਼ਨ ਕੋਚ ਦੇਣ ਲਈ ਕਿਹਾ ਹੈ। ਰੇਲਵੇ ਕੋਚ 'ਚ ਕਰੀਬ 4800 ਬੈਡ ਦੀ ਵਿਸਵਥਾ ਹੈ। ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਵਸਥਾ ਤੋਂ ਬਾਅਦ ਨਰਸਿੰਗ ਹੋਮ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਕਰਕੇ ਦਿੱਲੀ ਸਰਕਾਰ ਨੇ ਨਰਸਿੰਗ ਹੋਮ ਨੂੰ ਕੋਰੋਨਾ ਹਸਪਤਾਲ ਬਣਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਦੱਸਿਆ ਕਿ ਕੋਰੋਨਾ ਪੀੜਤਾਂ ਦੇ ਇਲਾਜ ਲਈ 5000 ਤੋਂ ਵੱਧ ਬੈਂਡਾਂ ਦੀ ਵਿਵਸਥਾ ਹੋ ਜਾਵੇਗੀ।
ਹਾਲਾਂਕਿ ਹੋਟਲਾਂ 'ਚ 4000 ਬੈਡ ਤੇ ਬੈਨਕਟ ਹਾਲ 'ਚ 11 ਹਜ਼ਾਰ ਬੈਡ ਦੀ ਤਿਆਰੀਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੂੰ 30 ਜੂਨ ਤੱਕ 15 ਹਜ਼ਾਰ ਬੈਡਾਂ ਦੀ ਜ਼ਰੂਰਤ ਹੋਵੇਗੀ ਤੇ 15 ਜੁਲਾਈ ਨੂੰ 33 ਹਜ਼ਾਰ ਦੀ ਜ਼ਰੂਰਤ ਹੋਵੇਗੀ। ਇਸ ਬਾਰੇ ਸੋਚਦੇ ਹੋਏ ਦਿੱਲੀ ਸਰਕਾਰ ਆਪਣੀ ਤਿਆਰੀਆਂ ਕਰ ਰਹੀ ਹੈ।