ETV Bharat / bharat

ਦਿੱਲੀ ਵਿਧਾਨ ਸਭਾ ਨੇ ਤਿੰਨਾ ਕਾਨੂੰਨਾਂ ਨੂੰ ਖਾਰਜ ਕੀਤਾ, ਕੇਂਦਰ ਸਰਕਾਰ ਨੂੰ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ: ਕੇਜਰੀਵਾਲ

ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਖੇਤੀ ਕਾਨੂੰਨ ਖਿਲਾਫ਼ ਸੰਕਲਪ ਪੱਤਰ ਪਾਸ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨਾਂ ਕਾਨੂੰਨਾਂ ਦੀ ਕਾਪੀ ਫਾੜੀ ਦਿੱਤੀ। ਸੰਕਲਪ ਪੱਤਰ ਦੇ ਪੱਖ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਇਨ੍ਹਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ
author img

By

Published : Dec 18, 2020, 6:54 AM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਖੇਤੀ ਕਾਨੂੰਨ ਖਿਲਾਫ਼ ਸੰਕਲਪ ਪੱਤਰ ਪਾਸ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨਾਂ ਕਾਨੂੰਨਾਂ ਦੀ ਕਾਪੀ ਫਾੜੀ ਦਿੱਤੀ। ਸੰਕਲਪ ਪੱਤਰ ਦੇ ਪੱਖ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਇਨ੍ਹਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਦੋ ਡਿਗਰੀ ਤਾਪਮਾਨ ਵਿੱਚ ਸੜਕਾਂ ਉੱਤੇ ਸੋ ਰਿਹਾ ਹੈ। ਅਜਿਹੇ ਵਿੱਚ ਮੈਂ ਆਪਣੇ ਦੇਸ਼ ਦੇ ਕਿਸਾਨਾਂ ਅਤੇ ਜਵਾਨਾਂ ਦੇ ਨਾਲ ਗ਼ਦਾਰੀ ਨਹੀਂ ਕਰ ਸਕਦਾ। ਅੰਗਰੇਜ਼ਾਂ ਦੇ ਸਮੇਂ ਵਿਚ ਵੀ ਤਿੰਨ ਕਾਨੂੰਨਾਂ ਖਿਲਾਫ਼ ਸ਼ਹੀਦ ਭਗਤ ਸਿੰਘ ਦੇ ਪਿਤਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਅਜਿਹਾ ਹੀ ਇੱਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਕਿਹਾ ਕਿ ਯੂਪੀ ਅਤੇ ਬਿਹਾਰ ਵਿੱਚ ਝੋਨਾ 900 ਤੋਂ 1000 ਰੁਪਏ ਵਿੱਚ ਵਿੱਕ ਰਿਹਾ ਹੈ, ਜੋ ਐਮਐਸਪੀ ਤੋਂ ਕਾਫੀ ਘੱਟ ਹੈ। ਜੇਕਰ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹੈ, ਤਾਂ ਭਾਜਪਾ ਦੱਸੇ ਕਿ ਕਿਸਾਨ ਕਿਥੇ ਜਾ ਕੇ ਝੋਨਾ ਵੇਚਣ, ਤਾਂ ਕਿ ਉਨ੍ਹਾਂ ਨੂੰ ਐਮਐਸਪੀ ਤੋਂ ਜ਼ਿਆਦਾ ਕੀਮਤ ਮਿਲੇ। ਅਜ਼ਾਦ ਭਾਰਤ ਦੇ 70 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਰਾਜ ਸਭਾ ’ਚ ਬਿਨਾਂ ਵੋਟਿੰਗ ਦੇ ਤਿੰਨੇ ਕਾਨੂੰਨਾਂ ਨੂੰ ਪਾਸ ਕਰ ਦਿੱਤਾ। ਸੀਐਮ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿਚ ਭਾਜਪਾ ਨੇ ਚੋਣਾਂ ਨੂੰ ਮਹਿੰਗਾ ਕਰ ਦਿੱਤਾ ਹੈ। ਇਹ ਤਿੰਨੇ ਕਾਨੂੰਨ ਕਿਸਾਨਾਂ ਲਈ ਨਹੀਂ, ਸਗੋਂ ਇਹ ਕਾਨੂੰਨ ਤਾਂ ਚੋਣਾਂ ਵਿੱਚ ਫੰਡਿੰਗ ਕਰਾਉਣ ਲਈ ਬਣਾਏ ਗਏ ਹਨ।

ਸੰਤ ਰਾਮ ਸਿੰਘ ਜੀ ਦੇ ਮਨ ’ਚ ਸਮਾਜ ਅਤੇ ਦੇਸ਼ ਦੇ ਕਿਸਾਨਾਂ ਲਈ ਦੁੱਖ ਸੀ, ਇਸ ਲਈ ਉਨ੍ਹਾਂ ਬਲੀਦਾਨ ਦੇ ਦਿੱਤਾ : ਅਰਵਿੰਦ ਕੇਜਰੀਵਾਲ

ਦਿੱਲੀ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਤ ਰਾਮ ਸਿੰਘ ਦੇ ਮਨ ’ਚ ਸਮਾਜ, ਦੇਸ਼ ਦੇ ਕਿਸਾਨਾਂ ਲਈ ਐਨਾ ਦੁੱਖ ਸੀ ਕਿ ਐਨਾਂ ਵੱਡਾ ਬਲੀਦਾਨ ਕਰ ਦਿੱਤਾ। ਜੋ ਪੱਤਰ ਲਿਖਕੇ ਉਹ ਸ਼ਹੀਦ ਹੋਏ, ਉਸ ਪੱਤਰ ਵਿੱਚ ਉਨ੍ਹਾਂ ਦਾ ਦਰਦ ਸੀ ਕਿ ਮੇਰੇ ਤੋਂ ਕਿਸਾਨਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਸਿੰਘੂ ਬਾਰਡਰ ਉੱਤੇ ਕਿਸਾਨਾਂ ਲਈ ਰੋਜ ਜੈਕੇਟ, ਕੰਬਲ ਲੈ ਕੇ ਆਇਆ ਕਰਦੇ ਸਨ। ਜਦੋਂ ਕਿਸਾਨਾਂ ਦਾ ਦੁੱਖ ਉਹ ਬਰਦਾਸਤ ਨਾ ਕਰ ਸਕੇ, ਤਾਂ ਉਨ੍ਹਾਂ ਸ਼ਹੀਦੀ ਦੇ ਦਿੱਤੀ। ਇਸ ਅੰਦੋਲਨ ਵਿਚ ਹੁਣ ਤੱਕ 20 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਅੰਦੋਲਨ ਨੂੰ ਵੀ 20 ਦਿਨ ਹੋਏ ਹਨ ਅਤੇ ਇਸ ਅੰਦੋਲਨ ਵਿਚ ਲਗਭਗ ਰੋਜ਼ਾਨਾ ਇਕ ਕਿਸਾਨ ਸ਼ਹੀਦ ਹੋ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਨ ਤੋਂ ਪਹਿਲਾਂ ਤੁਸੀਂ ਹੋਰ ਕਿੰਨੀਆਂ ਜਾਨਾਂ ਲਵੋਗੇ।

ਅੰਗਰੇਜ਼ਾਂ ਦੇ ਸਮੇਂ ਪੰਜਾਬ ਵਿੱਚ ਵੀ ਤਿੰਨ ਕਾਨੂੰਨਾਂ ਖਿਲਾਫ਼ 9 ਮਹੀਨੇ ਤੱਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ: ਅਰਵਿੰਦ ਕੇਜਰੀਵਾਲ

ਸੀਐੱਮ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਇੱਕ ਅਜਿਹਾ ਹੀ ਅੰਦੋਲਨ 1907 ਵਿਚ ਹੋਇਆ ਸੀ। ਉਸ ਅੰਦੋਲਨ ਦਾ ਨਾਮ ਸੀ ਪਗੜੀ ਸੰਭਾਲ ਜੱਟਾਂ। ਪੰਜਾਬ ’ਚ ਅੰਦੋਲਨ ਹੋਇਆ ਸੀ ਅਤੇ ਬਿਲਕੁਲ ਹੂ-ਬ-ਹੂ ਅਜਿਹਾ ਹੀ ਅੰਦੋਲਨ ਸੀ। ਉਹ ਅੰਦੋਲਨ ਵੀ 3 ਕਾਨੂਨਾਂ ਖਿਲਾਫ਼ ਸੀ। ਪੰਜਾਬ ਦੇ ਕਿਸਾਨਾਂ ਨੇ ਇਸ ਖਿਲਾਫ਼ ਅੰਦੋਲਨ ਕੀਤਾ ਸੀ। ਐਨੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਅੰਗਰੇਜ਼ਾਂ ਖਿਲਾਫ਼ 9 ਮਹੀਨੇ ਤੱਕ ਇਹ ਅੰਦੋਲਨ ਚਲਿਆ ਸੀ। ਤਾਂ ਕੇਂਦਰ ਸਰਕਾਰ ਇਹ ਨਾ ਸਮਝ ਲਵੇ ਕਿ ਕਿਸਾਨ ਅਸਾਨੀ ਨਾਲ ਜਾਣ ਵਾਲੇ ਹਨ। ਉਸ ਅੰਦੋਲਨ ਦੀ ਅਗਵਾਈ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਜੀ ਅਤੇ ਅਤੇ ਉਨ੍ਹਾਂ ਦੇ ਚਾਚਾ ਜੀ ਅਜੀਤ ਸਿੰਘ ਜੀ ਨੇ ਕੀਤੀ ਸੀ। ਉਨ੍ਹਾਂ ਦੋਵਾਂ ਨੇ ਮਿਲਕੇ ਭਾਰਤ ਮਾਤਾ ਨਿਰਮਾਣ ਸੋਸਾਇਟੀ ਬਣਾਈ ਸੀ। ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰਵਾਉਣ ਲਈ ਉਸ ਸੁਸਾਇਟੀ ਦੀ ਅਗਵਾਈ ਵਿਚ ਉਹ ਅੰਦੋਲਨ ਹੋਇਆ ਸੀ। ਉਸ ਸਮੇਂ ਵੀ ਅੰਗਰੇਜ਼ ਸਰਕਾਰ ਨੇ ਕਿਹਾ ਸੀ ਕਿ ਥੋੜ੍ਹੇ ਸੁਧਾਰ ਕਰ ਦਿੱਦੇ ਹਨ। ਕਈ ਚਰਨ ਦੀ ਚਰਚਾ ਹੋਈ ਸੀ। ਪਰ ਕਿਸਾਨ ਡਟੇ ਹੋਏ ਸਨ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਕਰਾਉਣੇ ਹਨ। ਅੰਤ ’ਚ ਅੰਗਰੇਜ਼ਾਂ ਨੇ ਤਿੰਨੇ ਕਾਨੂੰਨ ਵਾਪਸ ਲਏ ਸਨ।

  • 1907 में अंग्रेजों के समय भी तीन किसान विरोधी क़ानूनों के ख़िलाफ़ किसानों का ऐसा ही आंदोलन हुआ था। अंग्रेज सरकार भी पहले कुछ संशोधन के लिए तैयार हुई पर फिर अंग्रेजों ने सभी क़ानून वापिस ले लिए

    हमारी सरकार कब किसानों की माँगे मानेगी? pic.twitter.com/DVIBllyRBQ

    — Arvind Kejriwal (@ArvindKejriwal) December 17, 2020 " class="align-text-top noRightClick twitterSection" data=" ">

ਸੁਪਰੀਮ ਕੋਰਟ ’ਚ ਸਾਡੇ ਵਕੀਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ: ਅਰਵਿੰਦ ਕੇਜਰੀਵਾਲ

ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਵਕੀਲ ਨੇ ਸੁਪਰੀਮ ਕੋਰਟ ਵਿਚ ਖੜ੍ਹੇ ਹੋ ਕੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀ ਹਨ। ਕੇਸ ਇਸ ਨੂੰ ਲੈ ਕੇ ਸੀ ਕਿ ਦਿੱਲੀ ਦੀ ਸੀਮਾ ਉੱਪਰ ਕਿਸਾਨ ਬੈਠੇ ਹਨ, ਇਸ ਲਈ ਟ੍ਰੈਫਿਕ ਦੀ ਮੁਸ਼ਕਲ ਹੋ ਰਹੀ ਹੈ। ਸਾਡੇ ਵਕੀਲ ਨੇ ਖੜ੍ਹੇ ਹੋ ਕੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਅੱਜ ਜੇਕਰ 1 ਘੰਟੇ ਵਿੱਚ ਉਨ੍ਹਾਂ ਦੀ ਮੰਗ ਮੰਨ ਲਵੇ ਤਾਂ ਧਰਨਾ ਉਠ ਜਾਵੇਗਾ। ਧਰਨਾ ਕਿਉਂ ਨਹੀਂ ਉਠ ਰਿਹਾ, ਧਰਨਾ ਇਸ ਲਈ ਨਹੀਂ ਉਠ ਰਿਹਾ ਕਿਉਂਕਿ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ। ਕੇਂਦਰ ਸਰਕਾਰ ਦਾ ਵਕੀਲ ਬੋਲਦਾ ਹੈ ਕਿ ਦਿੱਲੀ ਸਰਕਾਰ ਦਾ ਵਕੀਲ ਤਾਂ ਕਿਸਾਨਾਂ ਦਾ ਵਕੀਲ ਬਣਿਆ ਹੋਇਆ ਹੈ। ਮੈਂ ਕੇਂਦਰ ਸਰਕਾਰ ਵਾਲੇ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਵੀ ਕਿਸਾਨਾਂ ਦੇ ਵਕੀਲ ਬਣੋ। ਤੁਸੀਂ ਵੀ ਕਿਸਾਨਾਂ ਦਾ ਕੰਮ ਕਰੋ। ਕਿਸਾਨ ਇਸ ਦੇਸ਼ ਦਾ ਨਿਰਮਾਤਾ ਹੈ ਅਤੇ ਕਿਸਾਨਾਂ ਦੀ ਵਕਾਲਤ ਨਹੀਂ ਕਰੋਗੇ ਤਾਂ ਕਿਸਦੀ ਵਕਾਲਤ ਕਰੋਗੇ।

ਆਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਰਾਜ ਸਭਾ ਵਿਚ ਬਿਨਾਂ ਵੋਟਿੰਗ ਦੇ ਕਾਨੂੰਨ ਨੂੰ ਪਾਸ ਕੀਤਾ ਗਿਆ: ਅਰਵਿੰਦ ਕੇਜਰੀਵਾਲ

ਸੀਐਮ ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਮੁੱਦਾ ਉਠਾ ਰਹੇ ਸਨ ਕਿ ਕੋਰੋਨਾ ਕਾਲ ’ਚ ਬਿੱਲ ਪਾਸ ਕਿਉਂ ਕੀਤਾ ਗਿਆ। ਅਜਿਹੀ ਕੀ ਜਲਦਬਾਜੀ ਸੀ। 70 ਸਾਲ ਦੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਰਾਜ ਸਭਾ ਅੰਦਰ ਬਿਨ੍ਹਾਂ ਵੋਟਿੰਗ ਦੇ ਰਾਜ ਸਭਾ ਸਪੀਕਰ ਨੇ ਪਾਸ-ਪਾਸ ਕਹਿ ਕੇ ਪਾਸ ਕਰ ਦਿੱਤਾ। ਜਦੋਂ ਕਿ ਪੂਰਾ ਸਦਨ ਰੌਲਾ ਪਾ ਰਿਹਾ ਸੀ। ਜਿਵੇਂ ਤੁਸੀਂ ਇਥੇ ਬੈਠੇ ਹੈ ਅਤੇ ਕਈ ਵਾਰ ਹਾਉਸ ਚਲਾਉਂਦਾ ਹੈ। ਤੁਸੀਂ ਕਦੇ ਵੀ ਬਿਨਾਂ ਵੋਟਿੰਗ ਦੇ ਕੋਈ ਕਾਨੂੰਨ ਪਾਸ ਨਹੀਂ ਕੀਤਾ। ਜੇਕਰ ਸਦਨ ਚਿਲਾਉਂਦਾ ਹੈ ਤਾਂ ਤੁਸੀਂ 10 ਮਿੰਟ ਲਈ ਮੁਅੱਤਲ ਕਰ ਦਿੰਦੇ ਹੋ ਅਤੇ ਫਿਰ ਦੁਬਾਰਾ ਬੈਠਦੇ ਹੈ। ਸਦਨ ਆਰਡਰ ਵਿਚ ਆ ਜਾਂਦਾ ਹੈ ਅਤੇ ਫਿਰ ਵੋਟਿੰਗ ਕਰਾਉਂਦੇ ਹੈ। ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਬਿਨਾਂ ਵੋਟਿੰਗ ਦੇ ਸਦਨ ਅੰਦਰ ਸਪੀਕਰ ਨੇ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਬਸ ਪਾਸ-ਪਾਸ ਕਿਹਾ ਅਤੇ ਪਾਸ ਹੋ ਗਿਆ। ਇਸ ਤੋਂ ਉਪਰ ਕੋਈ ਵੋਟਿੰਗ ਨਹੀਂ ਕਰਵਾਈ ਗਈ। ਅਜਿਹੀ ਕੀ ਆਫਤ ਸੀ ਕਿ ਇਹ ਕਾਨੂੰਨ ਪਾਸ ਕਰ ਦਿੱਤੇ ਗਏ।

  • भाजपा कह रही है कि किसानों को गुमराह किया जा रहा है। इन क़ानूनों के फ़ायदे बताने के लिए भाजपा ने अपने सारे दिग्गज नेता उतारे हैं पर इन भाजपा नेताओं को भी नहीं पता कि इन क़ानूनों का क्या फ़ायदा है? क्योंकि दरअसल इन क़ानूनों से किसानों को कोई फ़ायदा है ही नहीं। pic.twitter.com/OIShHlpFlm

ਸਦਨ ’ਚ ਤਿੰਨੇ ਕਾਨੂੰਨਾਂ ਨੂੰ ਪਾੜਦੇ ਹੋਏ ਬੇਹੱਦ ਦਰਦ ਹੋ ਰਿਹਾ ਹੈ, ਪਰ ਪਹਿਲਾਂ ਮੈ ਇਸ ਦੇਸ਼ ਦਾ ਨਾਗਰਿਕ ਹਾਂ, ਬਾਅਦ ਵਿੱਚ ਮੁੱਖ ਮੰਤਰੀ ਹਾਂ : ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਛੇ-ਸੱਤ ਸਾਲ ਤੋਂ ਤੁਸੀਂ ਲੋਕ ਦੇਖ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਨੂੰ ਬਹੁਤ ਮਹਿੰਗਾ ਕਰ ਦਿੱਤਾ ਹੈ। ਚੋਣਾਂ ਉੱਤੇ ਕਿੰਨਾ ਪੈਸਾ ਖਰਚ ਹੁੰਦਾ ਹੈ। ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਣਾਏ ਗਏ ਹਨ। ਇਹ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਚੋਣ ਫੰਡਿੰਗ ਕਰਾਉਣ ਲਈ ਬਣਾਏ ਗਏ ਹਨ। ਇਸ ਗੱਲ ਨੂੰ ਇਹ ਦੇਸ਼ ਜਿੰਨੀ ਛੇਤੀ ਸਮਝ ਲਵੇ ਉਨ੍ਹਾਂ ਚੰਗਾ ਹੋਵੇਗਾ, ਕਿਸਾਨ ਤਾਂ ਸਮਝ ਗਿਆ। ਮੈਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹਾਂ। ਤਿੰਨਾਂ ਕਾਨੂੰਨਾਂ ਨੂੰ ਸਦਨ ਸਾਹਮਣੇ ਫਾੜਦੇ ਹੋਏ ਬਹੁਤ ਦਰਦ ਹੋ ਰਿਹਾ ਹੈ। ਇਸ ਨੂੰ ਪਾੜਨਾ ਮੇਰਾ ਬਿਲਕੁਲ ਮਕਸਦ ਨਹੀਂ ਸੀ, ਪ੍ਰੰਤੂ ਅੱਜ ਜਦੋਂ ਮੇਰੇ ਦੇਸ਼ ਦਾ ਕਿਸਾਨ ਸੜਕਾਂ ਉਤੇ 2 ਡਿਗਰੀ ਤਾਪਮਾਨ ਅੰਦਰ ਸੜਕਾਂ ਉੱਤੇ ਸੋ ਰਿਹਾ ਹੈ, ਉਹ ਤਕਲੀਫ ਵਿਚ ਹੈ ਤਾਂ ਮੈਂ ਆਪਣੇ ਦੇਸ਼ ਦੇ ਕਿਸਾਨ ਅਤੇ ਆਪਣੇ ਦੇਸ਼ ਦੇ ਜਵਾਨ ਨਾਲ ਗਦਾਰੀ ਨਹੀਂ ਕਰ ਸਕਦਾ। ਮੈਂ ਵੀ ਪਹਿਲਾਂ ਇਸ ਦੇਸ਼ ਦਾ ਨਾਗਰਿਕ ਹਾਂ ਮੁੱਖ ਮੰਤਰੀ ਬਾਅਦ ਵਿੱਚ ਹਾਂ। ਅੱਜ ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਇਹ ਵਿਧਾਨ ਸਭਾ ਖਾਰਜ ਕਰਦੀ ਹੈ। ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਸਾਨਾਂ ਦੀ ਗੱਲ ਮੰਨੇ ਅਤੇ ਅੰਗਰੇਜ਼ਾਂ ਤੋਂ ਬਦਤਰ ਨਾ ਬਣਾਓ। ਅੰਗਰੇਜ਼ਾਂ ਨੇ 9 ਮਹੀਨੇ ਵਿੱਚ ਕਾਨੂੰਨ ਵਾਪਸ ਲਏ ਸਨ। ਤੁਸੀਂ ਘੱਟ ਤੋਂ ਘੱਟ ਆਜ਼ਾਦੀ ਦੀ ਐਨੀ ਤਾਂ ਇੱਜਤ ਰੱਖ ਲਓ ਕਿ 20 ਦਿਨ ਬਾਅਦ ਹੀ ਇਨ੍ਹਾਂ ਬਿੱਲਾਂ ਨੂੰ ਵਾਪਸ ਲੈ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.