ਨਵੀਂ ਦਿੱਲੀ: ਉੱਤਰ ਭਾਰਤ 'ਚ ਦਿਨ-ਬ-ਦਿਨ ਠੰਢ ਵੱਧਦੀ ਜਾ ਰਹੀ ਹੈ। ਇਸ ਦੇ ਚਲਦੇ ਰਾਜਧਾਨੀ 'ਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੈ। ਇਸ ਕੜੀ 'ਚ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਆਣ-ਜਾਣ ਵਾਲੀ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕੁਝ ਦੇ ਰੂਟ ਬਦਲ ਦਿੱਤੇ ਗਏ ਹਨ।
ਹੁਣ ਤੱਕ 8 ਤੋਂ ਵੱਧ ਫਲਾਈਟਾਂ ਹੋਈਆਂ ਰੱਦ :
ਆਈਜੀਆਈ ਏਅਰਪੋਰਟ ਡਾਈਲ ( ਦਿੱਲੀ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ) ਤੋਂ ਮਿਲੀ ਜਾਣਕਾਰੀ ਮੁਤਾਬਕ, ਰਨਵੇ ਉੱਤੇ 50 ਮੀਟਰ ਤੋਂ ਘੱਟ ਵਿਜ਼ਿਬਿਲਟੀ ਹੋਣ ਕਾਰਨ ਪਾਇਲਟਾਂ ਨੂੰ ਜਹਾਜ਼ਾਂ ਦੀ ਲੈਂਡਿੰਗ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਨਵੇ ਉੱਤੇ ਅਜੇ ਤੱਕ ਸੰਘਣੀ ਧੁੰਮ ਹੋਣ ਕਾਰਨ ਸਵੇਰ ਤੋਂ ਹੁਣ ਤੱਕ ਲਗਭਗ 10 ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਫਲਾਈਟਾਂ ਦੇ ਰੂਟ ਬਦਲ ਦਿੱਤੇ ਗਏ ਹਨ।
ਹੋਰ ਪੜ੍ਹੋ : ਸੰਘਣੀ ਧੁੰਦ ਕਾਰਨ ਨਹਿਰ 'ਚ ਡਿੱਗੀ ਕਾਰ, 6 ਲੋਕਾਂ ਦੀ ਮੌਤ, 5 ਜ਼ਖ਼ਮੀ
ਯਾਤਰੀਆਂ ਦੀ ਸੁਵਿਧਾ ਲਈ ਬ੍ਰਾਉਜ਼ਰ ਹੈਲਪ ਡੈਸਕ :
ਦੱਸਣਯੋਗ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬਦਲ ਰਹੇ ਮੌਸਮ ਕਾਰਨ ਆਏ ਦਿਨ ਫਲਾਈਟਾਂ ਰੱਦ ਅਤੇ ਡਾਇਵਰਟ ਹੋ ਰਹੀਆਂ ਹਨ। ਅਜਿਹੇ ਵਿੱਚ ਡਾਈਲ ਵੱਲੋਂ ਯਾਤਰੀਆਂ ਨੂੰ ਖ਼ਾਸ ਸੁਵਿਧਾਵਾਂ ਮੁਹਇਆ ਕਰਵਾਇਆਂ ਜਾ ਰਹੀਆਂ ਹਨ। ਹਵਾਈ ਅੱਡੇ 'ਤੇ ਵੇਟਿੰਗ ਏਰੀਆ ਵੱਧਾ ਦਿੱਤੇ ਗਏ ਹਨ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਹੋਣ ਦੇ ਚਲਦੇ ਰਨਵੇ ਉੱਤੇ ਵੀ ਵਿਜ਼ਿਬਿਲਟੀ ਘੱਟ ਗਈ ਹੈ। ਇਸ ਦੇ ਚਲਦੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ, ਪਰ ਯਾਤਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਲਗਾਤਾਰ ਅਪਡੇਟ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਯਾਤਰੀਆਂ ਦੀ ਸੁਵਿਧਾ ਲਈ ਬ੍ਰਾਉਜ਼ਰ ਹੈਲਪ ਡੈਸਕ ਦੀ ਸਹਾਇਤਾ ਮੁਹਇਆ ਕਰਵਾਈ ਗਈ ਹੈ। ਇਸ ਰਾਹੀਂ ਯਾਤਰੀ ਆਪਣੀ ਉਡਾਨਾਂ ਬਾਰੇ ਅਪਡੇਟ ਹਾਸਲ ਕਰ ਸਕਣਗੇ।