ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਐਸਕੇ ਸੈਣੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਰੱਖਿਆ ਉਦਯੋਗ ਨੂੰ ਹਥਿਆਰਬੰਦ ਬਲਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਾਸ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਫੌਜੀ ਬਹੁਤ ਉਚਾਈ ਵਾਲੇ ਇਲਾਕੇ 'ਚ ਤੈਨਾਤ ਹਨ, ਜਿਥੇ ਪਾਰਾ 0 ਤੋਂ 50 ਡਿਗਰੀ ਸੈਲਸੀਅਸ ਤੱਕ ਹੇਠਾਂ ਚੱਲਾ ਜਾਂਦਾ ਹੈ, ਪਰ ਭਾਰਤ ਅੱਜ ਵੀ ਸਰਦੀਆਂ ਲਈ ਲੋੜੀਂਦੇ ਕੱਪੜੇ ਅਤੇ ਉਪਕਰਣ ਦਰਾਮਦ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘‘ਵੱਡੀ ਗਿਣਤੀ ਵਿੱਚ ਫੌਜ ਬਹੁਤ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਹੈ, ਜਿੱਥੇ ਪਾਰਾ 0 ਤੋਂ 50 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ, ਪਰ ‘ਵਿਵਹਾਰਕ ਸਵਦੇਸ਼ੀ ਹੱਲਾਂ ਦੀ ਘਾਟ ਕਾਰਨ’ ਭਾਰਤ ਅਜੇ ਵੀ ਸਰਦੀਆਂ ਲਈ ਲੋੜੀਂਦੇ ਕੱਪੜੇ ਅਤੇ ਉਪਕਰਣ ਦਰਾਮਦ ਕਰ ਰਿਹਾ ਹੈ। ਇਸ ਖਿੱਤੇ ਵਿੱਚ ਸਵੈ-ਨਿਰਭਰ ਭਾਰਤ ਵਾਲੇ ਨਜ਼ਰੀਏ ਨੂੰ ਅਮਲੀ ਜਾਮਾ ਪਾਉਣ ਲਈ ਸਹਿਯੋਗੀ ਯਤਨਾਂ ਦੀ ਜ਼ਰੂਰਤ ਹੈ।
ਫੌਜ ਦੇ ਡਿਪਟੀ ਚੀਫ਼ 'ਫੋਰਸ ਪ੍ਰੋਟੈਕਸ਼ਨ ਇੰਡੀਆ 2020' ਸਿਰਲੇਖ ਵਾਲੇ ਇੱਕ ਵੈਬਿਨਾਰ ਨੂੰ ਸੰਬੋਧਤ ਕਰ ਰਹੇ ਸਨ, ਜਿਸ ਦੌਰਾਨ ਹਥਿਆਰਬੰਦ ਫੌਜੀਆਂ ਦੀਆਂ ਕਈ ਸੁਰੱਖਿਆ-ਸੰਬੰਧੀ ਜ਼ਰੂਰਤਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸੈਣੀ ਨੇ ਕਿਹਾ ਕਿ ਭਾਰਤੀ ਫੌਜ ਨੇ ਆਧੁਨਿਕ ਹਥਿਆਰਾਂ, ਗੋਲਾ ਬਾਰੂਦ, ਰੱਖਿਆ ਉਪਕਰਣਾਂ, ਕਪੜੇ ਅਤੇ ਹੋਰ ਕਈ ਖੇਤਰਾਂ ਵਿੱਚ ਵਿਆਪਕ ਤਬਦੀਲੀਆਂ ਕੀਤੀਆਂ ਹਨ, ਪਰ ਹੋਰ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਉਨ੍ਹਾਂ ਨੇ ਕਿਹਾ, "ਨਾਈਟ-ਵਿਜ਼ਨ ਗੌਗਜ਼, ਕੌਮਬੈਟ ਹੈਲਮੇਟ, ਬੁਲੇਟ ਪਰੂਫ ਜੈਕਟ, ਲਾਈਟ ਪੋਰਟੇਬਲ ਕਮਿਊਨੀਕੇਸ਼ਨ ਸੈੱਟ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ।"
ਉਨ੍ਹਾਂ ਨੇ ਕਿਹਾ, "ਨਾਈਟ ਵਿਜ਼ਨ ਜੰਤਰ, ਲੜਾਈ ਹੈਲਮੇਟ, ਬੁਲੇਟ ਪਰੂਫ ਜੈਕਟ, ਹਲਕੇ ਭਾਰ ਵਾਲੇ ਮੋਬਾਈਲ ਸੰਚਾਰ ਉਪਕਰਣ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ।"