ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਚੀਨ ਨਾਲ ਤਣਾਅ ਕਾਫ਼ੀ ਵਧ ਗਿਆ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਤਿੰਨੋਂ ਸੈਨਾਵਾਂ ਲਈ 500 ਕਰੋੜ ਤੱਕ ਦੇ ਘਾਤਕ ਹਥਿਆਰ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਤਿੰਨਾਂ ਸੈਨਾਵਾਂ ਦੇ ਡਿਪਟੀ ਮੁਖੀਆਂ ਨੂੰ ਤੁਰੰਤ ਅਤੇ ਐਮਰਜੈਂਸੀ ਹਥਿਆਰਾਂ ਦੀ ਖਰੀਦ ਲਈ 500 ਕਰੋੜ ਰੁਪਏ ਤੱਕ ਦੀ ਵਿੱਤੀ ਸ਼ਕਤੀ ਦਿੱਤੀ ਹੈ।
ਦਰਅਸਲ, ਚੀਨ ਪੂਰਬੀ ਲੱਦਾਖ ਵਿੱਚ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਫੌਜ ਨੂੰ ਇਹ ਵਿੱਤੀ ਅਧਿਕਾਰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਚੀਨ ਨਾਲ ਲਗਦੀ 3500 ਕਿਲੋਂ ਮੀਟਰ ਵਿੱਚ ਵੱਡੀ ਗਿਣਤੀ 'ਚ ਫੌਜੀਆਂ ਦੀ ਤੈਨਾਤੀ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਉਰੀ ਹਮਲੇ ਅਤੇ ਪਾਕਿਸਤਾਨ ਖਿਲਾਫ ਬਾਲਾਕੋਟ ਹਵਾਈ ਹਮਲਿਆਂ ਤੋਂ ਬਾਅਦ ਹਥਿਆਰਬੰਦ ਫੌਜਾਂ ਨੂੰ ਇਸੇ ਤਰ੍ਹਾਂ ਦੀ ਵਿੱਤੀ ਸ਼ਕਤੀ ਦਿੱਤੀ ਗਈ ਸੀ।