ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਇਸ ਨਾਲ ਪ੍ਰਭਾਵਿਕ ਲੋਕਾਂ ਦੇ ਅੰਕੜੇ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ 70,756 ਹੈ, ਜਿਨ੍ਹਾਂ ਚੋਂ 46,008 ਮਾਮਲੇ ਐਕਟਿਵ ਹਨ। ਇਨ੍ਹਾਂ ਚੋਂ 22,454 ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ, ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 2,293 ਦਰਜ ਕੀਤਾ ਗਿਆ ਹੈ।
-
#COVID19: 87 deaths reported in the last 24 hours; total death toll 2293 https://t.co/sK3Eq4eR1P
— ANI (@ANI) May 12, 2020 " class="align-text-top noRightClick twitterSection" data="
">#COVID19: 87 deaths reported in the last 24 hours; total death toll 2293 https://t.co/sK3Eq4eR1P
— ANI (@ANI) May 12, 2020#COVID19: 87 deaths reported in the last 24 hours; total death toll 2293 https://t.co/sK3Eq4eR1P
— ANI (@ANI) May 12, 2020
ਇੰਦੌਰ 'ਚ 81 ਨਵੇਂ ਪੀੜਤ ਤੇ ਮੱਧ ਪ੍ਰਦੇਸ਼ 'ਚ 2 ਮੌਤਾਂ:
11 ਮਈ ਨੂੰ, ਇੰਦੌਰ ਵਿੱਚ 81 ਨਵੇਂ ਕੋਰੋਨਾ ਵਾਇਰਸ ਪੀੜਤ ਪਾਏ ਗਏ ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਪੀੜਤਾਂ ਦੇ ਕੁੱਲ ਮਾਮਲੇ ਵੱਧ ਕੇ 2,016 ਹੋ ਗਏ ਹਨ। 2 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 92 ਹੋ ਗਈ ਹੈ।
ਤ੍ਰਿਪੁਰਾ: ਬੀਐਸਐਫ ਦੇ 2 ਅਧਿਕਾਰੀ ਕੋਰੋਨਾ ਪੌਜ਼ੀਟਿਵ
ਤ੍ਰਿਪੁਰਾ ਦੇ ਸੀਐਮ ਬਿਪਲਾਬ ਕੁਮਾਰ ਦੇਬ ਨੇ ਦੱਸਿਆ ਕਿ ਧਲਾਈ ਜ਼ਿਲ੍ਹੇ ਵਿੱਚ 750 ਨਾਗਰਿਕਾਂ ਅਤੇ ਬੀਐਸਐਫ ਵਿੱਚ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਜਿਸ ਵਿੱਚ ਬੀਐਸਐਫ ਦੇ 2 ਅਧਿਕਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਦੂਜੇ ਪਾਸੇ ਲੇਬਰ ਸਪੈਸ਼ਲ ਰੇਲ ਗੱਡੀ ਇੱਕ-ਦੂਜੇ ਸੂਬਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਹੁੰਚਾਉਣ ਵਿੱਚ ਜੁੱਟ ਗਈ ਹੈ।
ਕੇਰਲ: ਦੁਬਈ ਤੋਂ ਵਾਪਸ ਪਰਤੇ 177 ਭਾਰਤੀ
ਏਅਰ ਇੰਡੀਆ ਦੀ ਐਕਸਪ੍ਰੈੱਸ IX 434 ਦੀ ਉਡਾਨ ਦੁਬਈ ਤੋਂ ਇਕ ਬੱਚੇ ਸਣੇ 177 ਯਾਤਰੀਆਂ ਨੂੰ ਨਾਲ ਲੈ ਕੇ ਸੋਮਵਾਰ ਦੇਰ ਰਾਤ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ।
ਕਰਨਾਟਕ: 1,230 ਪ੍ਰਵਾਸੀ ਮਜ਼ਦੂਰ ਕਲਬੁਰਗੀ ਸਟੇਸ਼ਨ ਪਹੁੰਚੇ
ਸ਼੍ਰਮੀਕ ਸਪੈਸ਼ਲ ਰੇਲ ਗੱਡੀ, ਜੋ ਮੁੰਬਈ ਤੋਂ ਚੱਲੀ, ਉਹ ਸੋਮਵਾਰ ਦੇਰ ਰਾਤ 2.20 ਵਜੇ 1,230 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਲਬੁਰਗੀ ਰੇਲਵੇ ਸਟੇਸ਼ਨ 'ਤੇ ਪਹੁੰਚੀ।
ਬਿਹਾਰ: 1200 ਪ੍ਰਵਾਸੀ ਮਜ਼ਦੂਰ ਗਯਾ ਸਟੇਸ਼ਨ ਪਹੁੰਚੇ
ਗੁਜਰਾਤ ਦੇ ਸੂਰਤ ਤੋਂ ਤਕਰੀਬਨ 1200 ਪ੍ਰਵਾਸੀ ਮਜ਼ਦੂਰ ਲੇਬਰ ਸਪੈਸ਼ਲ ਰੇਲ ਗੱਡੀ ਰਾਹੀਂ ਸੋਮਵਾਰ ਨੂੰ ਬਿਹਾਰ ਦੇ ਗਯਾ ਸਟੇਸ਼ਨ ਪਹੁੰਚੇ।
ਛੱਤੀਸਗੜ੍ਹ: 1100 ਮਜ਼ਦੂਰ ਰੇਲ ਰਾਹੀਂ ਪਹੁੰਚੇ ਘਰ
ਗੁਜਰਾਤ ਦੇ ਅਹਿਮਦਾਬਾਦ ਤੋਂ 1100 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਣ ਵਾਲੀ ਇਕ 'ਸ਼੍ਰਮੀਕ ਸਪੈਸ਼ਲ ਰੇਲ' ਸੋਮਵਾਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਪਹੁੰਚੀ।
ਦਿੱਲੀ ਵਿੱਚ ਹੋਟਲ ਬਣੇ ਕੁਆਰੰਟੀਨ ਸੈਂਟਰ
ਵਿਦੇਸ਼ਾਂ ਤੋਂ ਵਾਪਸ ਆਉਣ ਵਾਲਿਆਂ ਲਈ ਕੇਂਦਰੀ ਦਿੱਲੀ ਦੇ ਹੋਟਲ ਵੱਖ-ਵੱਖ ਕੇਂਦਰਾਂ ਵਿੱਚ ਤਬਦੀਲ ਕੀਤੇ ਜਾ ਰਹੇ ਹਨ। ਇਕ ਹੋਟਲ ਮਾਲਕ ਦਾ ਕਹਿਣਾ ਹੈ ਕਿ ਗਾਹਕਾਂ ਦੇ ਆਉਣ 'ਤੇ ਉਨ੍ਹਾਂ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ ਅਤੇ ਉਚ ਸੈਨੀਟਾਇਜੇਸ਼ਨ ਕੀਤਾ ਜਾਵੇਗਾ, ਨਾਲ ਹੀ ਰਜਿਸਟਰੀ ਪੇਪਰ ਰਹਿਤ ਹੋਵੇਗੀ।
ਇਹ ਵੀ ਪੜ੍ਹੋ: NIH ਕਰ ਰਿਹੈ ਰੈਮਡੇਸੀਵਰ ਅਤੇ ਬੈਰਿਸੀਟਨਿਬ ਦਵਾਈਆਂ ਦੇ ਸੁਮੇਲ 'ਤੇ ਅਧਿਐਨ