ETV Bharat / bharat

ਚੱਕਰਵਾਤੀ ਤੂਫ਼ਾਨ 'ਕਿਯਾਰ' ਦੀ ਵੱਧੀ ਰਫ਼ਤਾਰ, ਮਹਾਰਾਸ਼ਟਰ 'ਚ ਰੈਡ ਅਲਰਟ ਜਾਰੀ - ਮਹਾਰਾਸ਼ਟਰ 'ਚ ਰੈਡ ਅਲਰਟ

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਮੁਤਾਬਕ ਚੱਕਰਵਾਤੀ ਤੂਫਾਨ ‘ਕਿਯਾਰ’ ਦੇ ਪੂਰਬੀ-ਕੇਂਦਰੀ ਅਰਬ ਸਾਗਰ ਉੱਤੇ ਤੇਜ਼ ਹੋ ਜਾਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਤੇਜ਼ ਹੋ ਗਿਆ ਹੈ। ਸ਼ੁਕਰਵਾਰ ਸ਼ਾਮ 5:30 ਵਜੇ, ਮਹਾਰਾਸ਼ਟਰ ਦੇ ਰਤਨਾਗਿਰੀ ਦੇ ਪੱਛਮੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੀ ਰਫ਼ਤਾਰ 190 ਕਿਲੋਮੀਟਰ ਅਤੇ ਮੁੰਬਈ ਦੇ ਦੱਖਣੀ-ਪੱਛਮੀ ਇਲਾਕਿਆਂ ਵਿੱਚ ਵੀ ਲਗਭਗ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤੀ ਤੂਫ਼ਾਨ 'ਕਿਯਾਰ' ਦੇ ਕਾਰਨ ਮਹਾਰਾਸ਼ਟਰ ਦੇ ਕੰਢੀ ਇਲਾਕਿਆਂ 'ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਂਣ ਦੀ ਸੰਭਾਵਨਾ ਹੈ ਅਤੇ ਸੂਬੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਫੋਟੋ
author img

By

Published : Oct 25, 2019, 11:54 PM IST

ਮੁੰਬਈ : ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਮੁਤਾਬਕ ਚੱਕਰਵਾਤੀ ਤੂਫਾਨ ‘ਕਿਯਾਰ’ ਦੇ ਪੂਰਬੀ-ਕੇਂਦਰੀ ਅਰਬ ਸਾਗਰ ਉੱਤੇ ਤੇਜ਼ ਹੋ ਜਾਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਤੇਜ਼ ਹੋ ਗਿਆ ਹੈ। ਅੱਜ ਸ਼ਾਮ 5:30 ਵਜੇ, ਮਹਾਰਾਸ਼ਟਰ ਦੇ ਰਤਨਾਗਿਰੀ ਦੇ ਪੱਛਮੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੀ ਰਫ਼ਤਾਰ 190 ਕਿਲੋਮੀਟਰ ਅਤੇ ਮੁੰਬਈ ਦੇ ਦੱਖਣੀ-ਪੱਛਮੀ ਇਲਾਕਿਆਂ ਵਿੱਚ ਵੀ ਲਗਭਗ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਫੋਟੋ
ਫੋਟੋ

ਅਗਲੇ 12 ਘੰਟਿਆਂ ਦੌਰਾਨ ਕਰਨਾਟਕ, ਗੋਆ ਅਤੇ ਦੱਖਣੀ ਕੋਂਕਣ ਦੇ ਕੰਢੀ ਥਾਵਾਂ 'ਤੇ ਭਾਰੀ ਮੀਂਹ ਪੈਣ ਦੇ ਨਾਲ-ਨਾਲ, ਬਹੁਤੀਆਂ ਥਾਵਾਂ 'ਤੇ ਹਲਕੇ ਤੋਂ ਦਰਮਿਆਨੀ ਮੀਂਹ ਹੋਣ ਦੀ ਸੰਭਾਵਨਾ ਹੈ। ਉਸੀ ਸਮੇਂ ਦੌਰਾਨ ਉੱਤਰੀ ਕੋਂਕਣ ਵਿੱਚ ਵੀ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ।

ਚੱਕਰਵਾਤੀ ਤੂਫ਼ਾਨ 'ਕਿਯਾਰ' ਦੇ ਕਾਰਨ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈਂਣ ਦਾ ਖ਼ਦਸ਼ਾ ਹੈ। ਇਸ ਬਾਰੇ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰੀ ਕੰਢਿਆਂ ਉਤੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਮੁਤਾਬਕ ਅਗਲੇ 12 ਘੰਟਿਆਂ ਦੇ ਦੌਰਾਨ ਮਹਾਰਾਸ਼ਟਰ ਦੇ ਤੱਟਵਰਤੀ ਇਲਾਕੇ ਰਤਨਾਗੀਰੀ ਅਤੇ ਸਿੰਧੂਦੁਰਗ ਵਿੱਚ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਮੌਸਮ ਵਿਭਾਗ ਨੇ ਮਹਾਰਾਸ਼ਟਰ ਕੇਂਦਰ ਨੂੰ ਇਹ ਚੇਤਾਵਨੀ ਜਾਰੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁਕਰਵਾਰ ਤੜਕੇ ਅਰਬ ਸਾਗਰ ਵਿੱਚ ਚੱਕਰਵਾਤ ਤੇਜ਼ੀ ਨਾਲ ਉੱਠਿਆ। ਇਸ ਕਾਰਨ ਆਉਣ ਵਾਲੇ 24 ਘੰਟਿਆਂ ਦੌਰਾਨ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀ ਮੁਤਾਬਕ ਇਸ ਚੱਕਰਵਾਤ ਕਿਆਰ ਦੀ ਵਜ੍ਹਾ ਨਾਲ ਤੇਜ਼ ਹਵਾਵਾਂ ਦੀ ਰਫ਼ਤਾਰ 85 ਕਿੱਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਅਤੇ ਸ਼ੱਨਿਚਰਵਾਰ ਤੱਕ ਇਬ ਰਫ਼ਤਾਰ 110 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਂਦ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹਵਾ ਦੀ ਰਫ਼ਤਾਰ 55 ਤੋਂ 65 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਅਤੇ ਜਦ ਹਵਾ ਦੀ ਰਫ਼ਤਾਰ 75 ਕਿੱਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ, ਤਾਂ ਰਤਨਾਗੀਰੀ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਤੱਕ ਪਹੁੰਚ ਜਾਵੇਗੀ।

ਮੌਸਮ ਵਿਭਾਗ ਵੱਲੋਂ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਹ ਚੱਕਰਵਾਤੀ ਤੂਫ਼ਾਨ ਓਮਾਨ ਦੇ ਤੱਟ ਵੱਲ ਵੱਧ ਸਕਦਾ ਹੈ। ਇਸ ਨਾਲ ਸਿੰਧੂਦੁਰਗ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਅਗਲੇ 24 ਘੰਟਿਆਂ ਦੇ ਦੌਰਾਨ ਇਥੇ 204.5 ਮਿਲੀਲੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਚਲਦੇ ਇਥੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮਛੇਰੀਆਂ ਨੂੰ ਤੱਟਾਂ ਉੱਤੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ ਅਤੇ ਮਹਾਰਾਸ਼ਟਰ ਦੇ ਰਤਨਾਗੀਰੀ ਅਤੇ ਸਿੰਧੂਦੁਰਗ ਦੇ ਨਾਲ-ਨਾਲ ਰਾਏਗੜ ਅਤੇ ਗੋਆ ਵੀ 'ਕਿਯਾਰ' ਤੂਫ਼ਾਨ ਤੋਂ ਪ੍ਰਭਾਵਤ ਹੋ ਸਕਦਾ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.