ਨਵੀਂ ਦਿੱਲੀ: ਬੰਗਾਲ ਦੀ ਖਾੜੀ ਵਿੱਚ ਤੂਫ਼ਾਨ ਅਮਫਾਨ ਕਈ ਰਾਜਾਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਦੇਸ਼ ਵਿੱਚ ਪੱਛਮੀ ਪਰੇਸ਼ਾਨੀ ਸਰਗਰਮ ਹੈ। ਇਸ ਨਾਲ ਦੇਸ਼ ਦੇ ਪਹਾੜੀ ਇਲਾਕਿਆਂ ਜਿਵੇਂ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਨਾਲ-ਨਾਲ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੌਸਮ ਖ਼ਰਾਬ ਹੋ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਚੱਕਰਵਾਤੀ ਤੂਫ਼ਾਨ ਅਗਲੇ 12 ਘੰਟਿਆਂ ਵਿੱਚ ਖ਼ਤਰਨਾਕ ਰੂਪ ਲੈ ਸਕਦਾ ਹੈ। ਬੰਗਾਲ ਦੀ ਖਾੜੀ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ 'ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫ਼ਾਨ ਦੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਤੱਟਵਰਤੀ ਖੇਤਰ ਅਤੇ ਉੜੀਸਾ ਦੇ ਨੇੜੇ ਦੇ ਇਲਾਕਿਆਂ ਵਿੱਚ ਤੂਫ਼ਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।
ਗ੍ਰਹਿ ਮੰਤਰਾਲੇ ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੱਕਰਵਾਤੀ ਤੂਫ਼ਾਨ ਅਗਲੇ 6 ਘੰਟਿਆਂ ਦੌਰਾਨ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਇਹ 12 ਘੰਟਿਆਂ ਦੌਰਾਨ ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਸਕਦੀ ਹੈ। ਇਹ ਸੋਮਵਾਰ ਤੱਕ ਲਗਭਗ ਉੱਤਰ ਵੱਲ ਜਾਣ ਅਤੇ ਫਿਰ ਉੱਤਰ-ਪੂਰਬੀ ਬੰਗਾਲ ਦੀ ਖਾੜੀ ਵਿੱਚ ਤੇ ਫਿਰ ਵਾਪਿਸ ਉੱਤਰ-ਪੂਰਬ ਵੱਲ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 46 ਲੱਖ ਤੋਂ ਪਾਰ, 3 ਲੱਖ ਮੌਤਾਂ
ਮੌਸਮ ਵਿਭਾਗ ਨੇ ਐਤਵਾਰ ਸਵੇਰੇ 5:30 ਵਜੇ ਤੂਫ਼ਾਨ ਬਾਰੇ ਇੱਕ ਨਵਾਂ ਬੁਲੇਟਿਨ ਜਾਰੀ ਕੀਤਾ ਹੈ। ਉਸ ਮੁਤਾਬਕ ਇਹ ਤੂਫ਼ਾਨ ਇਸ ਸਮੇਂ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਵਿੱਚ ਹੈ ਅਤੇ ਇਹ ਉੱਤਰ ਪੱਛਮ ਵੱਲ ਵਧ ਰਿਹਾ ਹੈ। ਹਵਾ ਦੀ ਗਤੀ ਇਸ ਸਮੇਂ 6 ਕਿਲੋਮੀਟਰ ਪ੍ਰਤੀ ਘੰਟਾ ਹੈ। ਤੱਟ ਤੋਂ ਦੂਰੀ ਦੀ ਗਣਨਾ ਕਰੀਏ ਤਾਂ ਇਹ ਉੜੀਸਾ ਦੇ ਪਰਾਦੀਪ ਤੋਂ 990 ਕਿਲੋਮੀਟਰ ਦੱਖਣ ਵੱਲ ਹੈ ਅਤੇ ਪੱਛਮੀ ਬੰਗਾਲ ਦੇ ਦੀਘਾ ਤੋਂ ਇਸ ਦੀ ਦੂਰੀ 1140 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ।