ਨਵੀਂ ਦਿੱਲੀ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਅਤੇ ਸੁਰੱਖਿਆਂ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਸੋਮਵਾਰ ਨੂੰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ।
ਇਹ ਮੁਕਾਬਲਾ ਜ਼ਿਲ੍ਹੇ ਦੇ ਉਰੀਪਲ ਜੰਗਲਾਤ ਖੇਤਰ ਵਿੱਚ ਦੁਪਹਿਰ ਕਰੀਬ 2 ਵਜੇ ਹੋਇਆ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਅਤੇ ਸੂਬਾ ਪੁਲਿਸ ਦੀ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇੱਕ ਟੀਮ ਤਲਾਸ਼ੀ ਲਈ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਸੀਆਰਪੀਐਫ ਦੀ 170ਵੀਂ ਬਟਾਲੀਅਨ ਦਾ ਕਾਂਸਟੇਬਲ ਮੰਨਾ ਕੁਮਾਰ (32) ਮਾਰਿਆ ਗਿਆ। ਮ੍ਰਿਤਕ ਕਾਂਸਟੇਬਲ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ।