ਮੁੰਬਈ: ਪ੍ਰਸਿੱਧ ਸ਼ਾਸ਼ਤਰੀ ਗਾਇਕ ਪੰਡਿਤ ਜਸਰਾਜ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਅਮਰੀਕਾ ਦੇ ਨਿਊਜਰਸੀ ਤੋਂ ਮੁੰਬਈ ਲਿਆਂਦਾ ਗਿਆ। ਪੰਡਿਤ ਜਸਰਾਜ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਹੋਇਆ। ਸੰਗੀਤ ਨਾਲ ਜੁੜੇ ਲੋਕ ਪੰਡਿਤ ਜਸਰਾਜ ਦੀ ਮੁੰਬਈ ਸਥਿਤ ਅੰਧੇਰੀ ਰਿਹਾਇਸ਼ 'ਤੇ ਪਹੁੰਚੇ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।
ਸੰਗੀਤ ਦੇ ਮੇਵਾਤੀ ਘਰਾਣੇ ਤੋਂ ਤਾਲੁੱਕ ਰੱਖਣ ਵਾਲੇ ਪੰਡਿਤ ਜਸਰਾਜ ਦਾ 90 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਨਿਊਜਰਸੀ ਵਿਖੇ ਦੇਹਾਂਤ ਹੋ ਗਿਆ ਸੀ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਵਜ੍ਹਾ ਤੋਂ ਜਦੋਂ ਭਾਰਤ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਉਦੋਂ ਉਹ ਅਮਰੀਕਾ ਵਿੱਚ ਸਨ। ਪਰਿਵਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਾਰੇ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਮੁੰਬਈ ਦੇ ਅੰਧੇਰ ਸਥਿਤ ਘਰ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ।
ਮਹੱਤਵਪੂਰਣ ਗੱਲ ਇਹ ਹੈ ਕਿ ਪੰਡਿਤ ਜਸਰਾਜ ਨੇ ਆਪਣੇ ਅੱਠ ਦਹਾਕੇ ਦੀ ਸੰਗੀਤਕ ਵਿਰਾਸਤ ਵਿੱਚ ਬਹੁਤ ਸਾਰੇ ਗੁੰਝਲਦਾਰ ਰਾਗਾਂ ਨੂੰ ਜਿਉਂਦਾ ਕੀਤਾ। ਪੰਡਿਤ ਜਸਰਾਜ ਦੇ ਪਰਿਵਾਰ ਵਿੱਚ ਪਤਨੀ ਮਧੁਰਾ, ਪੁੱਤਰ ਸ਼ਾਰੰਗ ਦੇਵ ਪੰਡਿਤ ਅਤੇ ਧੀ ਦੁਰਗਾ ਜਸਰਾਜ ਹਨ ਅਤੇ ਦੋਵੇਂ ਸੰਗੀਤਕਾਰ ਹਨ।