ਹਰਦੋਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰਾਂ ਅਤੇ ਪ੍ਰਸ਼ਾਸਨ ਨੂੰ ਕੋਰੋਨੋਵਾਇਰਸ ਨੂੰ ਰੋਕਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ, ਉੱਥੇ ਹੀ, ਕੁਝ ਲੋਕ ਕੋਵਿਡ-19 ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਵਿੱਚ ਪਿਛਲੇ 7 ਦਿਨਾਂ ਤੋਂ ਹੋਮ ਕੁਆਰੰਟੀਨ ਚੋਂ 32 ਕੋਵਿਡ-19 ਸ਼ੱਕੀ ਵਿਅਕਤੀ ਐਤਵਾਰ ਦੀ ਸ਼ਾਮ ਨੂੰ ਕਮਰੇ ਦੀ ਖਿੜਕੀ ਤੋੜ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਰਿਪੋਰਟਾਂ ਅਨੁਸਾਰ, ਇਹ ਸਾਰੇ 32 ਸ਼ੱਕੀ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ, ਜੋ ਇੱਥੇ ਦਿਹਾੜੀ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਸਨ। ਸਾਵਧਾਨੀ ਵਜੋਂ, ਉਨ੍ਹਾਂ ਨੂੰ ਸਰਕਾਰੀ ਇੰਟਰ ਕਾਲਜ, ਤਾੜਿਆਵਾ ਨੇੜੇ ਆਇਸੋਲੇਚ ਕਰ ਕੇ ਰੱਖਿਆ ਗਿਆ ਸੀ। ਕੁਆਰੰਟੀਨ ਸੇਂਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਦੀ ਸ਼ਾਮ ਨੂੰ ਕਮਰੇ ਦੀ ਖਿੜਕੀ ਤੋੜ ਕੇ ਫ਼ਰਾਰ ਹੋ ਗਏ ਹਨ।
ਜਦੋਂ ਈਟੀਵੀ ਭਾਰਤ ਨੇ ਇਸ ਮੁੱਦੇ ਨੂੰ ਉਜਾਗਰ ਕੀਤਾ ਤਾਂ, ਹਰਦੋਈ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਜੇ ਕੁਮਾਰ ਸਿੰਘ ਨੇ ਤੁਰੰਤ ਸਥਾਨਕ ਐਸਐਚਓ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਸਾਰੇ ਵਿਅਕਤੀਆਂ ਦੀ ਭਾਲ ਕਰਨ ਜੋ ਕਿ ਕੁਆਰੰਟੀਨ ਸੈਂਟਰ ਤੋਂ ਭੱਜ ਗਏ ਹਨ।
ਦੱਸ ਦਈਏ ਕਿ, ਉੱਤਰ ਪ੍ਰਦੇਸ਼ ਵਿੱਚ ਕੋਰੋਨੋਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਐਤਵਾਰ ਨੂੰ ਵੱਧ ਕੇ 276 ਹੋ ਗਈ। ਪ੍ਰਮੁੱਖ ਸਕੱਤਰ (ਮੈਡੀਕਲ ਅਤੇ ਸਿਹਤ) ਅਮਿਤ ਮੋਹਨ ਪ੍ਰਸਾਦ ਨੇ ਕਿਹਾ ਕਿ ਵੱਧੇ ਹੋਏ 42 ਕੇਸਾਂ ਵਿੱਚ ਅੱਧੇ ਕੇਸ (138) ਤਬਲੀਗੀ ਜ਼ਮਾਤ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ: ਕੋਰੋਨਾ ਖਿਲਾਫ਼ ਜੰਗ ਲਈ ਇਕਜੁੱਟ ਹੋਇਆ ਦੇਸ਼