ETV Bharat / bharat

ਬੁਰਾੜੀ ਹਸਪਤਾਲ 'ਚ ਕੋਰੋਨਾ ਦਾ ਇਲਾਜ, ਵਿਵਸਥਾ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਹੁਕਮ

author img

By

Published : Jun 28, 2020, 1:34 PM IST

ਬੁਰਾੜੀ ਦੇ ਨਵੇਂ ਬਣੇ ਹਸਪਤਾਲ ਵਿਚ 450 ਬੈਡਾਂ 'ਤੇ ਕੋਰੋਨਾ ਦਾ ਇਲਾਜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਦਿੱਲੀ ਸਰਕਾਰ ਵਲੋਂ ਇਸਦੇ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਬੁਰਾੜੀ ਵਿੱਚ ਨਵੇਂ ਬਣੇ ਹਸਪਤਾਲ ਦਾ ਜਾਇਜ਼ਾ ਲਿਆ ਸੀ ਅਤੇ ਇਸ ਦੌਰਾਨ ਫੈਸਲਾ ਹੋਇਆ ਸੀ ਕਿ ਇਸ ਹਸਪਤਾਲ ਦੇ 450 ਬਿਸਤਰਿਆਂ ’ਤੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਦਿੱਲੀ ਸਰਕਾਰ ਨੇ ਵਿਸਥਾਰਤ ਹੁਕਮ ਜਾਰੀ ਕੀਤੇ ਹਨ ਜਿਸ 'ਚ ਆਗਾਮੀ ਇੱਕ ਹਫ਼ਤੇ ਤਕ 150 ਬੈਡ ਪੂਰਨ ਤੌਰ 'ਤੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਬੁਰਾੜੀ ਹਸਪਤਾਲ 'ਚ ਵਿਵਸਥਾ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਹੁਕਮ

ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਵਿਵਸਥਾ ਨੂੰ ਲੈ ਕੇ ਜਿੱਥੇ 38 ਨਵੇਂ ਸੀਡੀਐਮਓ ਦੀ ਭਰਤੀ ਕੀਤੀ ਗਈ ਹੈ ਉੱਥੇ ਹੀ ਕੁੱਝ ਮਾਹਰ ਡਾਕਟਰਾਂ ਦੀ ਭਰਤੀ ਵੀ ਕੀਤੀ ਗਈ ਹੈ। ਪਹਿਲਾਂ ਤੋਂ ਮੌਜੂਦ ਸੀਨੀਅਰ ਅਤੇ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੂੰ ਵੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਡਿਊਟੀ 'ਤੇ ਲਗਾਇਆ ਜਾਵੇਗਾ।

ਹਸਪਤਾਲ 'ਚ ਪਹਿਲਾਂ ਤੋਂ ਮੌਜੂਦ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਕੋਰੋਨਾ ਦੇ ਇਲਾਜ 'ਚ ਸ਼ਾਮਲ ਹੋਵੇਗਾ, ਜਦਕਿ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਹੋਰ ਹਸਪਤਾਲਾਂ ਤੋਂ ਲਈਆਂ ਜਾਣਗੀਆਂ। ਇਸ ਦੇ ਨਾਲ ਹੀ ਨਰਸਿੰਗ ਸਟਾਫ ਨੂੰ ਜ਼ਰੂਰਤ ਅਨੁਸਾਰ ਆਊਟਸੋਰਸ ਵੀ ਕੀਤਾ ਜਾਵੇਗਾ। ਐਂਬੂਲੈਂਸਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਕੈਟਸ ਦੀ ਹੋਵੇਗੀ। ਜਦਕਿ ਨਿੱਜੀ ਸੁਰੱਖਿਆ ਉਪਕਰਣ ਡੀਜੀਐਚਐਸ ਵੱਲੋਂ ਮੁਹੱਈਆ ਕਰਵਾਏ ਜਾਣਗੇ।

ਮਰੀਜ਼ਾਂ ਅਤੇ ਸਟਾਫ ਲਈ, ਬੈੱਡਸ਼ੀਟ, ਸਿਰਹਾਣੇ ਤੇ ਸਟਾਫ ਲਈ ਡਰੈਸ ਲਾਂਡਰੀ ਤੋਂ ਭਾੜੇ 'ਤੇ ਲਿਆਈਆਂ ਜਾਣਗੀਆਂ। ਇਸ ਦੇ ਨਾਲ ਹੀ ਹਾਊਸ ਕੀਪਿੰਗ, ਇਨਫੈਕਸ਼ਨ ਕੰਟਰੋਲ, ਪੇਸਟ ਕੰਟਰੋਲ ਅਤੇ ਕੈਮੀਕਲ ਆਦਿ ਦੇ ਪ੍ਰਬੰਧ ਵੀ ਹੋਣਗੇ। ਰਸੋਈ ਅਤੇ ਕੰਟੀਨ ਸੇਵਾ ਅਤੇ ਸਫ਼ਾਈ ਅਤੇ ਸੁਰੱਖਿਆ ਸੇਵਾ ਆਉਟਸੋਰਸ ਕੀਤੀ ਜਾਵੇਗੀ। ਆਕਸੀਜਨ ਸਪਲਾਈ ਅਤੇ ਮੁੜ ਭਰਨ ਨੂੰ ਦੇ ਯਕੀਨੀ ਬਣਾਉਣ ਨਿਰਦੇਸ਼ ਵੀ ਦਿੱਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.