ETV Bharat / bharat

ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ ਪਹੁੰਚਿਆ 2 ਮਿਲੀਅਨ ਦੇ ਨੇੜੇ, 40 ਹਜ਼ਾਰ ਤੋਂ ਪਾਰ ਮੌਤਾਂ - ਕੋਰੋਨਾ ਪੀੜਤਾਂ ਦਾ ਅੰਕੜਾ

ਦੇਸ਼ ਵਿੱਚ 13,28,336 ਤੋਂ ਵੱਧ ਕੋਰੋਨਾ ਮਰੀਜ਼ ਸਿਹਤਮੰਦ ਹੋ ਚੁੱਕੇ ਹਨ, ਜਦਕਿ 40,699 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ। ਬੁੱਧਵਾਰ ਸਵੇਰ ਤੱਕ, ਦੇਸ਼ ਵਿੱਚ ਕੋਰੋਨਾ ਰਿਕਵਰੀ ਦੀ ਦਰ 67.19 ਪ੍ਰਤੀਸ਼ਤ ਅਤੇ ਕੋਰੋਨਾ ਲਾਗ ਦੀ ਦਰ 8.47 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸਭ ਤੋਂ ਪ੍ਰਭਾਵਿਤ ਰਾਜ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਹਨ।

ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ ਪਹੁੰਚਿਆ 2 ਮਿਲੀਅਨ ਦੇ ਨੇੜੇ, 40 ਹਜ਼ਾਰ ਮੌਤਾਂ

author img

By

Published : Aug 6, 2020, 6:50 AM IST

Updated : Aug 6, 2020, 10:53 AM IST

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 19 ਲੱਖ ਤੋਂ ਪਾਰ ਪਹੁੰਚ ਗਿਆ ਹੈ। ਬੀਤੇ ਦਿਨੀਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 56,282 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਤਵਾਂ ਦਿਨ ਹੈ ਜਦੋਂ ਦੇਸ਼ ਵਿੱਚ 50 ਹਜ਼ਾਰ ਤੋਂ ਵੱਧ ਦੇ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 13,28,336 ਪੀੜਤ ਸਿਹਤਯਾਬ ਹੋ ਚੁੱਕੇ ਹਨ।

ਦੱਸ ਦੇਈਏ ਕਿ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 19,64,536 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 5,95,501 ਹੈ ਤੇ 40,699 ਮੌਤਾਂ ਹੋ ਗਈਆਂ ਹਨ ਤੇ ਸਿਹਤਯਾਬ ਮਰੀਜ਼ਾਂ ਦਾ ਅੰਕੜਾ 13,28,336 ਹੈ।

ਦਿੱਲੀ ਵਿੱਚ ਉਪ-ਰਾਜਪਾਲ ਅਨਿਲ ਬੈਜਲ ਨੇ 1 ਅਗਸਤ ਤੋਂ ਹੋਟਲ ਅਤੇ ਹਫ਼ਤਾਵਾਰੀ ਬਾਜ਼ਾਰਾਂ ਦੇ ਕੰਮਕਾਜ ਦੀ ਇਜਾਜ਼ਤ ਦੇਣ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਹਾਲਾਂਕਿ, ਸਟੈਂਡ ਵਿਕਰੇਤਾਵਾਂ ਅਤੇ ਹਾਕਰਾਂ ਨੂੰ 1 ਅਗਸਤ ਤੋਂ ਵੱਧ ਸਮੇਂ ਲਈ ਕੰਮ ਕਰਨ ਦੀ ਇਜ਼ਾਜ਼ਤ ਦੇਣ ਦੇ ਪ੍ਰਸਤਾਵ ਨੂੰ ਅਨਲੌਕ 3 ਦੇ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ।

ਮਹਾਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਅੱਜ 10,309 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਹਾਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ 4,68,265 ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹੁਣ ਤੱਕ 10,000 ਤੋਂ ਵੱਧ ਪੁਲਿਸ ਮੁਲਾਜ਼ਮ ਕੋਰੋਨਾ ਲਾਗ ਦੇ ਪੀੜਤ ਪਾਏ ਗਏ ਹਨ ਤੇ 107 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ।

ਤੇਲੰਗਾਨਾ ਦੀ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਦੇ ਅਨੁਸਾਰ, ਤੇਲੰਗਾਨਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 2,092 ਨਵੇਂ ਕੇਸ ਪਾਏ ਗਏ ਹਨ ਅਤੇ ਇਸ ਬਿਮਾਰੀ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ ਹੈ। ਰਾਜ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਵੱਧ ਕੇ 73,050 ਹੋ ਗਈ ਹੈ ਅਤੇ ਹੁਣ ਤੱਕ 589 ਲੋਕਾਂ ਦੀ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:ਮੁੱਖ ਮੰਤਰੀ ਦੀ ਥਾਂ ਕੈਬਿਨੇਟ ਮੰਤਰੀਆਂ ਨੇ ਲਈ ਪੀੜਤਾਂ ਦੀ ਸਾਰ

Last Updated : Aug 6, 2020, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.