ETV Bharat / bharat

ਕੋਵਿਡ-19: DSGMC ਦਿੱਲੀ ਸਰਕਾਰ ਨੂੰ ਦੇਵੇਗੀ 850 ਬੈੱਡ - 850 beds for Delhi government

ਕਮੇਟੀ ਨੇ ਕੁੱਲ 8 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜਿਥੇ ਇਹ ਪ੍ਰਬੰਧ ਕੀਤੇ ਜਾਣਗੇ। ਇੰਨਾ ਹੀ ਨਹੀਂ, ਕਮੇਟੀ ਇਨ੍ਹਾਂ ਥਾਵਾਂ 'ਤੇ ਦਾਖ਼ਲ ਮਰੀਜ਼ਾਂ ਲਈ ਖਾਣਾ, ਪਾਣੀ, ਦਵਾਈ ਅਤੇ ਆਕਸੀਜਨ ਆਦਿ ਦਾ ਪ੍ਰਬੰਧ ਵੀ ਕਰੇਗੀ।

ਦਿੱਲੀ ਸਰਕਾਰ
ਦਿੱਲੀ ਸਰਕਾਰ
author img

By

Published : Jun 16, 2020, 3:47 PM IST

ਨਵੀਂ ਦਿੱਲੀ: ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 850 ਬੈੱਡਾਂ ਦਾ ਪ੍ਰਬੰਧ ਕਰੇਗੀ।

ਜਾਣਕਾਰੀ ਅਨੁਸਾਰ, ਕਮੇਟੀ ਨੇ ਕੁੱਲ 8 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜਿਥੇ ਇਹ ਪ੍ਰਬੰਧ ਕੀਤੇ ਜਾਣਗੇ। ਇੰਨਾ ਹੀ ਨਹੀਂ, ਕਮੇਟੀ ਇਨ੍ਹਾਂ ਥਾਵਾਂ 'ਤੇ ਦਾਖ਼ਲ ਮਰੀਜ਼ਾਂ ਲਈ ਖਾਣਾ, ਪਾਣੀ, ਦਵਾਈ ਅਤੇ ਆਕਸੀਜਨ ਆਦਿ ਦਾ ਪ੍ਰਬੰਧ ਵੀ ਕਰੇਗੀ।

DSGMC ਦਿੱਲੀ ਸਰਕਾਰ ਨੂੰ ਦੇਵੇਗੀ 850 ਬੈੱਡ
DSGMC ਦਿੱਲੀ ਸਰਕਾਰ ਨੂੰ ਦੇਵੇਗੀ 850 ਬੈੱਡ

ਕੋਵਿਡ ਕੇਅਰ ਸੈਂਟਰ ਵਿੱਚ ਹਾਲ, ਸਕੂਲ, ਕਾਲਜ, ਬੇਸਮੈਂਟ ਜਾਂ ਗੁਰਦੁਆਰਿਆਂ ਦੇ ਹੋਰ ਸਥਾਨਾਂ ਦੀ ਵਰਤੋਂ ਕੀਤੀ ਜਾਏਗੀ।

ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਵੀ ਲਿਖਿਆ ਹੈ ਅਤੇ ਇਸ ਕੰਮ ਲਈ ਲੋੜੀਂਦੀ ਆਗਿਆ ਮੰਗੀ ਹੈ।

ਜ਼ਿਕਰ ਕਰ ਦਈਏ ਕਿ ਗੁਰਦੁਆਰਾ ਕਮੇਟੀ ਨੇ ਤਾਲਾਬੰਦੀ ਦੌਰਾਨ ਰੋਜ਼ਾਨਾ ਲੱਖਾਂ ਲੋਕਾਂ ਨੂੰ ਭੋਜਨ ਛਕਾਇਆ। ਕਮੇਟੀ ਵੱਲੋਂ ਡਾਕਟਰਾਂ ਅਤੇ ਨਰਸਾਂ ਦੀ ਸਹੂਲਤ ਲਈ ਵੱਖ-ਵੱਖ ਗੁਰਦੁਆਰਿਆਂ ਵਿੱਚ ਪ੍ਰਬੰਧ ਕੀਤੇ ਗਏ ਸਨ। ਹੁਣ ਇਸ ਕਦਮ ਨੂੰ ਦਿੱਲੀ ਕਮੇਟੀ ਨੇ ਮਨੁੱਖਤਾ ਦੀ ਇਕ ਹੋਰ ਸੇਵਾ ਦੱਸਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.