ਕਰਨਾਲ: ਸਟਾਰਟਅਪ ਇੰਡੀਆ ਨੇ ਭਾਰਤ ਦੇ ਯੂਥ ਦੀ ਤਸਵੀਰ ਬਦਲਕੇ ਰੱਖ ਦਿੱਤੀ ਹੈ। ਛੋਟੇ ਸ਼ਹਿਰਾਂ ਦੇ ਨੌਜਵਾਨ ਨੂੰ ਆਪਣੇ ਪੈਰਾਂ ਉੱਤੇ ਖੜੇ ਹੋਣ ਵਿੱਚ ਸਮਰੱਥ ਬਣਾਉਣ ਲਈ ਕੇਂਦਰ ਸਰਕਾਰ ਦੀ ਇਹ ਯੋਜਨਾ ਇੱਕ ਅਹਿਮ ਕਦਮ ਸਾਬਿਤ ਹੋ ਰਹੀ ਹੈ। ਸਟਾਰਟਅਪ ਇੰਡੀਆ ਤਹਿਤ ਖੁਦ ਦਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਲੋਕ ਜਾਣਕਾਰੀ ਹਾਸਿਲ ਕਰ ਆਪਣਾ ਪਸੰਦੀਦਾ ਕੰਮ ਸ਼ੁਰੂ ਕਰ ਸਕਦੇ ਹਨ। ਕਰਨਾਲ ਦੇ ਕੈਪਟਨ ਅਨੁਜ ਨੇ ਵੀ ਸਟਾਰਟ ਅੱਪ ਇੰਡੀਆ ਤਹਿਤ ਇੱਕ ਅਜਿਹੇ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਹੈ, ਜਿੱਥੇ ਲੋਕਾਂ ਦੀ ਜ਼ਰੂਰਤ ਅਤੇ ਤਕਨੀਕ ਦੇ ਹਿਸਾਬ ਨਾਲ ਉਨ੍ਹਾਂ ਨੂੰ ਜਾਣਕਾਰੀ ਮੁਹੱਇਆ ਕਰਵਾਈ ਜਾਂਦੀ ਹੈ।
ਕਰਨਾਲ ਦੇ ਕੈਪਟਨ ਅਨੁਜ ਅੱਜ ਦੂਸਰਿਆਂ ਲਈ ਮਿਸਾਲ ਬਣ ਗਏ ਹਨ, ਜਦੋਂ ਕੈਪਟਨ ਅਨੁਜ ਆਪਣਾ ਸਟਾਰਟ ਅੱਪ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਨਾ ਤਾਂ ਕੋਈ ਸਹੀ ਜਾਣਕਾਰੀ ਸੀ ਅਤੇ ਨਾ ਹੀ ਕੋਈ ਮਦਦ ਮਿਲੀ। ਪਰ, ਸਟਾਰਟ ਅੱਪ ਯੋਜਨਾ ਤਹਿਤ ਉਨ੍ਹਾਂ ਆਪਣਾ ਕੰਮ ਸ਼ੁਰੂ ਕੀਤਾ। ਉਨ੍ਹਾਂ ਇੱਕ ਵੈੱਬਸਾਈਟ ਸ਼ੁਰੂ ਕੀਤੀ, ਜਿਸ ਉੱਤੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਦੇ ਨਾਲ-ਨਾਲ ਲੈਬ ਟੈਸਟ ਦੀ ਸੁਵਿਧਾ ਵੀ ਮਿਲ ਰਹੀ ਹੈ। ਇਹੀ ਨਹੀਂ ਲੋਕ ਬਿਨਾ ਲਾਈਨ 'ਚ ਲੱਗੇ ਡਾਕਟਰਾਂ ਤੋਂ ਅਪਾਇੰਟਮੈਂਟ ਵੀ ਲੈ ਸਕਦੇ ਹਨ।
ਵੀਡੀਓ ਦੇਖਣ ਲਈ ਕਲਿੱਕ ਕਰੋ
ਇਸ ਵੈੱਬਸਾਈਟ ਰਾਹੀਂ ਲੈਬ ਟੈਸਟ ਵੀ ਆਸਾਨੀ ਨਾਲ ਹੋ ਸਕਦਾ ਹੈ। ਲੈਬ ਕਰਮਚਾਰੀ ਖ਼ੁਦ ਘਰ ਆ ਕੇ ਸੈਂਪਲ ਲੈ ਕੇ ਜਾਂਦੇ ਹਨ ਅਤੇ ਫਿਰ ਆਨਲਾਈਨ ਰਿਪੋਰਟ ਦੇ ਦਿੱਤੀ ਜਾਂਦੀ ਹੈ। ਇਹ ਸੁਵਿਧਾ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਅਨੁਜ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਵੈੱਬਸਾਈਟ ਖੋਲ੍ਹਣ ਦਾ ਵਿਚਾਰ ਉਸ ਵੇਲ੍ਹੇ ਆਇਆ ਜਦੋਂ ਇੱਕ ਵਾਰ ਉਹ ਇੱਕ ਮੁਸ਼ਕਲ 'ਚ ਫੱਸ ਗਏ ਸਨ ਅਤੇ ਉਨ੍ਹਾਂ ਨੂੰ ਮੈਡੀਕਲ ਸੁਵਿਧਾ ਨਹੀਂ ਮਿਲ ਸਕੀ ਸੀ। ਉਦੋਂ ਉਨ੍ਹਾਂ ਇੱਕ ਆਨਲਾਈਨ ਪੋਰਟਲ ਬਣਾਉਣ ਦਾ ਮਨ ਬਣਾਇਆ ਅਤੇ ਉਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਹ ਦੱਸਦੇ ਹਨ ਕਿ ਇਸ ਕੰਮ ਵਿੱਚ ਸਟਾਰਟ ਅੱਪ ਯੋਜਨਾ ਦਾ ਕਾਫ਼ੀ ਯੋਗਦਾਨ ਹੈ ਅਤੇ ਇਸ ਦੇ ਕਾਰਨ ਹੀ ਅੱਜ ਉਹ ਆਨਲਾਈਨ ਪੋਰਟਲ ਖੋਲ੍ਹ ਸਕੇ ਹਨ। ਹੁਣ ਉਨ੍ਹਾਂ ਦਾ ਅਗਲਾ ਟੀਚਾ ਹਰ ਪਿੰਡ 'ਚ ਸੁਵਿਧਾ ਕੇਂਦਰ ਸ਼ੁਰੂ ਕਰਨਾ ਹੈ।