ਨਵੀਂ ਦਿੱਲੀ : ਰਾਜਧਾਨੀ ਦੇ ਭਾਜਪਾ ਦਫ਼ਤਰ ਵਿੱਚ ਅੱਜ 5 ਨਵੇਂ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਉਥੇ ਦਿੱਲੀ ਦੇ ਭਾਜਪਾ ਪ੍ਰਧਾਨ ਅਤੇ ਸਾਂਸਦ ਮਨੋਜ ਤਿਵਾਰੀ ਅਤੇ ਸਾਂਸਦ ਹੰਸਰਾਜ ਹੰਸ ਵੀ ਮੌਜੂਦ ਰਹੇ।
ਭਾਜਪਾ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਮਗਰੋਂ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੈਂਬਰਸ਼ਿਪ ਅਭਿਆਨ ਪੂਰੇ ਜ਼ੋਰਾਂ ਤੇ ਹੈ। ਇਸੇ ਕੜੀ ਵਿੱਚ ਭਾਰਤੀ ਫ਼ੌਜ ਦੇ ਲੈਫਟਿਨੈਂਟ ਜਨਰਲ ਏ.ਐੱਸ.ਰਾਵਤ ਅਤੇ ਕਰਨਲ ਆਰ.ਐੱਸ.ਰਾਵਤ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੀ ਭਾਜਪਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਭਾਜਪਾ ਪਾਰਟੀ ਦੇ ਆਗੂ ਨੇਤਾ ਮਨੋਜ ਤਿਵਾਰੀ ਅਤੇ ਸਾਂਸਦ ਹੰਸਰਾਜ ਹੰਸ ਮੌਕੇ 'ਤੇ ਮੌਜੂਦ ਰਹੇ।
ਇਸ ਮੌਕੇ ਦਿੱਲੀ ਤੋਂ ਸਾਂਸਦ ਮਨੋਜ ਤਿਵਾਰੀ ਨੇ ਕਿਹਾ ਕਿ ਪੂਰੇ ਦੇਸ਼ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਲੈਫਟਿਨੈਂਟ ਜਨਰਲ ਏ.ਐੱਸ.ਰਾਵਤ ਅਤੇ ਕਰਨਲ ਆਰ.ਐੱਸ.ਰਾਵਤ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।
ਇਸ ਦੌਰਾਨ ਭਾਜਪਾ ਸਾਂਸਦ ਹੰਸਰਾਜ ਹੰਸ ਨੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿਸ ਨੂੰ ਸਾਰੇ ਲੋਕ ਵਧੀਆ ਮੰਨਦੇ ਹਨ। ਉਨ੍ਹਾਂ ਕਿਹਾ ਕਿ ਫ਼ੌਜੀ ਦੇਸ਼ ਦੀ ਸਰਹੱਦ ਉੱਤੇ ਤਾਇਨਾਤ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਸਾਨੂੰ ਚੈਨ ਨਾਲ ਰਾਤ ਦੀ ਨੀਂਦ ਸੌਂਣ ਦਿੰਦੇ ਹਨ। ਇਸ ਤੋਂ ਬਾਅਦ ਵੀ ਉਹ ਸਮਾਜ ਸੇਵਾ ਵਿੱਚ ਲਗੇ ਰਹਿੰਦੇ ਹਨ। ਇਸੇ ਕੜੀ ਵਿੱਚ ਅਸੀਂ ਅੱਜ ਦੋਵੇਂ ਹੀ ਸੀਨੀਅਰ ਫੌਜ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਜਪਾ ਪਾਰਟੀ ਜੁਆਇਨ ਕਰਵਾਈ ਗਈ ਹੈ। ਹੰਸਰਾਜ ਹੰਸ ਨੇ ਕਿਹਾ ਕਿ ਭਾਜਪਾ ਵਿੱਚ ਫੌਜੀਆਂ ਨੂੰ ਸ਼ਾਮਲ ਕਰਨ ਨਾਲ ਦੇਸ਼ ਮਜ਼ਬੂਤ ਬਣੇਗਾ।