ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 1324 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਇਸ ਨਾਲ 31 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਹੁਣ ਤੱਕ ਕੁੱਲ 2302 (1 ਪ੍ਰਵਾਸੀ) ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।
-
India sets up high-level task force as COVID-19 cases rise to 16,116
— ANI Digital (@ani_digital) April 19, 2020 " class="align-text-top noRightClick twitterSection" data="
Read @ANI Story | https://t.co/NC66jHfi9Y pic.twitter.com/A8KKUwhbpg
">India sets up high-level task force as COVID-19 cases rise to 16,116
— ANI Digital (@ani_digital) April 19, 2020
Read @ANI Story | https://t.co/NC66jHfi9Y pic.twitter.com/A8KKUwhbpgIndia sets up high-level task force as COVID-19 cases rise to 16,116
— ANI Digital (@ani_digital) April 19, 2020
Read @ANI Story | https://t.co/NC66jHfi9Y pic.twitter.com/A8KKUwhbpg
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 14 ਦਿਨਾਂ ਤੋਂ ਦੇਸ਼ ਦੇ 23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 54 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਮਹਾਰਾਸ਼ਟਰ 'ਚ ਸਭ ਤੋਂ ਵੱਧ ਮਾਮਲੇ
ਮੰਤਰਾਲੇ ਦੇ ਅਨੁਸਾਰ, “ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 211 ਮੌਤਾਂ ਹੋਈਆਂ ਹਨ, ਜਦਕਿ ਮੱਧ ਪ੍ਰਦੇਸ਼ ਵਿੱਚ ਵਾਇਰਸ ਨਾਲ 70 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਕ੍ਰਮਵਾਰ 53, 14 ਅਤੇ 42 ਲੋਕਾਂ ਦੀ ਮੌਤ ਹੋ ਗਈ ਹੈ।”
ਦੇਸ਼ ਦੇ 27 ਰਾਜਾਂ ਅਤੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ, ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ ਮਾਮਲੇ 3, 651 ਮਹਾਰਾਸ਼ਟਰ ਤੋਂ ਆਏ ਹਨ। ਇਸ ਤੋਂ ਬਾਅਦ, 1893 ਮਾਮਲਿਆਂ ਦੇ ਨਾਲ ਦਿੱਲੀ ਦੂਜੇ ਨੰਬਰ 'ਤੇ ਹੈ, ਜਦਕਿ ਮੱਧ ਪ੍ਰਦੇਸ਼ 1407 ਮਾਮਲਿਆਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਪੰਜਾਬ ਵਿਖੇ ਐਸ ਏ ਐਸ ਨਗਰ ਵਿੱਚ ਐਤਵਾਰ ਨੂੰ 4 ਪੌਜ਼ੀਟਿਵ ਮਾਮਲੇ ਸਾਹਮਣੇ ਆਏ। ਰਾਜ ਵਿਚ ਕੁੱਲ ਪੌਜ਼ੀਟਿਵ ਮਾਮਲੇ ਵਧ ਕੇ 238 ਹੋ ਗਏ, ਜਿਨ੍ਹਾਂ ਵਿੱਚ 16 ਮੌਤਾਂ ਅਤੇ 35 ਸਿਹਤਯਾਬ ਕੀਤੇ ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ: ਪਿਓ-ਪੁੱਤ ਦਾ ਅਨੋਖਾ ਕਾਰਨਾਮਾ, ਸਿਹਤ ਤੇ ਜੇਬ ਦਾ ਰੱਖੇਗਾ ਧਿਆਨ