ETV Bharat / bharat

ਭਾਰਤ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 15 ਲੱਖ ਤੋਂ ਪਾਰ, ਹੋਈਆਂ 34,968 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਮੀਡੀਆ ਨਾਲ ਕੋਰੋਨਾ ਮਹਾਂਮਾਰੀ ਸਬੰਧੀ ਕੁੱਝ ਜਾਣਕਾਰੀਆਂ ਸਾਂਝੀ ਕੀਤੀਆਂ। ਸਿਹਤ ਮੰਤਰਾਲੇ ਦੇ ਸਕੱਤਰ ਆਰ ਭੂਸ਼ਣ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਭਾਰਤ ਦੇ ਆਕਾਰ ਅਤੇ ਆਬਾਦੀ ਦੇ ਮੁਤਾਬਕ ਟੀਕਾਕਰਣ ਰਾਹੀਂ ਹੀ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਭਵਿੱਖ ਵਿੱਚ ਸੰਭਵ ਹੈ, ਪਰ ਹੁਣ ਸਾਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਅੱਜ ਭਾਰਤ ਵਿੱਚ ਮੌਤ ਦਰ 2.21% ਹੈ ਅਤੇ ਇਹ ਵਿਸ਼ਵ 'ਚ ਸਭ ਤੋਂ ਘੱਟ ਹੈ।

ਭਾਰਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 15 ਲੱਖ
ਭਾਰਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 15 ਲੱਖ
author img

By

Published : Jul 31, 2020, 7:45 AM IST

ਹੈਦਰਾਬਾਦ : ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਖ਼ਾਸ ਜਾਣਕਾਰੀਆਂ ਸਾਂਝੀ ਕੀਤੀਆਂ। ਸਿਹਤ ਮੰਤਰਾਲੇ ਦੇ ਸਕੱਤਰ ਆਰ ਭੂਸ਼ਣ ਨੇ ਵੀਡੀਓ ਕਾਨਫਰੰਸ ਰਾਹੀਂ ਮੀਡੀਆ ਨਾਲ ਕੁੱਝ ਸੂਬਿਆਂ 'ਚ ਕੋਰੋਨਾ ਰਿਕਵਰੀ ਰੇਟ ਸਬੰਧੀ ਜਾਣਕਾਰੀ ਦਿੱਤੀ।

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 15,83,792 ਹਨ। ਇਨ੍ਹਾਂ 'ਚੋਂ 5,28,242 ਐਕਟਿਵ ਕੇਸ ਹਨ ਜਦਕਿ 10,20,582 ਲੋਕ ਸਿਹਤਯਾਬ ਹੋ ਚੁੱਕੇ ਹਨ। ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 34,968 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਭਾਰਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 15 ਲੱਖ
ਭਾਰਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 15 ਲੱਖ

ਆਰ ਭੂਸ਼ਣ ਨੇ ਦੱਸਿਆ ਦਿੱਲੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਰੇਟ 88 ਫੀਸਦੀ ਹੈ। ਉਸ ਤੋਂ ਬਾਅਦ ਤੇਲੰਗਾਨਾ ਵਿੱਚ 74%, ਗੁਜਰਾਤ 'ਚ 70%, ਰਾਜਸਥਾਨ ਵਿੱਚ 70%, ਮੱਧ ਪ੍ਰਦੇਸ਼ 'ਚ 69% ਅਤੇ ਗੋਆ 'ਚ 68 ਫੀਸਦੀ ਹੈ।

ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਸੰਕਰਮਿਤ ਮਰੀਜ਼ਾਂ ਦੇ ਰਿਕਵਰੀ ਰੇਟ 'ਚ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਮੁਤਾਬਕ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਰਿਕਵਰੀ ਰੇਟ ਮਹਿਜ਼ 75.85 ਫੀਸਦੀ ਸੀ, ਜੋ ਕਿ ਹੁਣ ਵੱਧ ਕੇ 64.44 ਫੀਸਦੀ ਤੱਕ ਪਹੁੰਚ ਗਿਆ ਹੈ।

ਮੰਤਰਾਲੇ ਨੇ ਕਿਹਾ ਕਿ 24 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਦੇਸ਼ ਨਾਲੋਂ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਰਿਕਵਰੀ ਦਰ ਦਿੱਲੀ 'ਚ 88%, ਲੱਦਾਖ ਵਿੱਚ 80%, ਹਰਿਆਣਾ 'ਚ 78%, ਅਸਾਮ ਵਿਚ 76%, ਤੇਲੰਗਾਨਾ 'ਚ 74%, ਤਾਮਿਲਨਾਡੂ ਅਤੇ ਗੁਜਰਾਤ 'ਚ 73%, ਰਾਜਸਥਾਨ 'ਚ 70%, ਐਮਪੀ 69% ਅਤੇ ਗੋਆ 68% ਫੀਸਦੀ ਹੈ।

ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ 1,81,90,000 ਤੋਂ ਵੱਧ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਰਟੀ-ਪੀਸੀਆਰ ਅਤੇ ਤੇਜ਼ੀ ਨਾਲ ਐਂਟੀਜੇਨ ਟੈਸਟ ਵੀ ਸ਼ਾਮਲ ਹਨ। ਭਾਰਤ ਵਿੱਚ, ਪ੍ਰਤੀ ਦਿਨ 10 ਲੱਖ ਆਬਾਦੀ ਉੱਤੇ 324 ਟੈਸਟ ਕੀਤੇ ਜਾ ਰਹੇ ਹਨ।

ਦਿੱਲੀ

ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 1,093 ਨਵੇਂ ਕੇਸ ਸਾਹਮਣੇ ਆਏ, ਇਥੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1.34 ਲੱਖ ਤੋਂ ਵੱਧ ਹੋ ਗਈ ਹੈ। ਇਥੇ ਹੁਣ ਤੱਕ ਕੋਰੋਨਾ ਵਾਇਰਸ ਕਾਰਨ 3,936, ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਇਥੇ 25 ਲੋਕਾਂ ਦੀ ਮੌਤ ਹੋ ਗਈ। ਇਸ ਦਰਮਿਆਨ ਦਿੱਲੀ ਉੱਚ ਅਦਾਲਤ ਨੇ ਕੋਰੋਣਾ ਮਹਾਂਮਾਰੀ ਦੇ ਮੱਦੇੇਨਜ਼ਰ 14 ਅਗਸਤ ਤੱਕ ਅਦਾਲਤ ਦੇ ਕੰਮਕਾਜ ਰੱਦ ਕਰ ਦਿੱਤੇ ਹਨ।

ਮਹਾਰਾਸ਼ਟਰ

ਮਹਾਰਾਸ਼ਟਰ ਵਿੱਚ ਅਜੇ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਥੇ ਬੀਤੇ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ। ਇਥੇ ਮਹਿਜ਼ ਇੱਕ ਦਿਨ ਵਿੱਚ ਕੋਰੋਨਾ ਦੇ 11,147 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4,11,798 ਹੋ ਗਈ ਹੈ। ਇਥੇ ਕੋਰੋਨਾਂ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 14,729 ਹੋ ਗਿਆ ਹੈ, ਇੱਕ ਦਿਨ 'ਚ 266 ਲੋਕਾਂ ਦੀ ਮੌਤ ਹੋ ਗਈ।

ਸਿਹਤ ਮੰਤਰਾਲੇ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਹੁਣ ਮਹਾਰਾਸ਼ਟਰ 'ਚ ਹੁਣ ਤੱਕ 8,860 ਕੋਰੋਨਾ ਪੀੜਤਾਂ ਨੇ ਇਸ ਨੂੰ ਮਾਤ ਦਿੱਤੀ ਹੈ ਅਤੇ ਤਕਰੀਬਨ 2,48,615 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਮੀਡੀਆ ਬੁਲੇਟਿਨ ਮੁਤਾਬਕ ਇਥੇ ਹੁਣ 1,48,454 ਕੋਰੋਨਾ ਦੇ ਐਕਟਵਿ ਕੇਸ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.