ETV Bharat / bharat

ਠੰਡ ਨੇ ਲੋਕਾਂ ਦੇ ਕੱਢੇ ਵੱਟ, ਕਈ ਟਰੇਨਾਂ ਅਤੇ ਉਡਾਨਾਂ ਰੱਦ

ਉੱਤਰ ਭਾਰਤ ਵਿੱਚ ਠੰਡ ਆਪਣੇ ਜ਼ੋਬਨ ਉੱਤੇ ਹੈ। ਇਸ ਠੰਡ ਨੇ ਤੇਜ਼ ਰਫ਼ਤਾਰ ਜ਼ਿੰਦਗੀ 'ਤੇ ਇੱਕ ਵਾਰ ਤਾਂ ਬਰੇਕ ਲਾ ਦਿੱਤੀ ਹੈ। ਠੰਡ ਅਤੇ ਧੁੰਦ ਕਰਕੇ ਕਈ ਟਰੇਨਾਂ ਅਤੇ ਫ਼ਲਾਇਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਖ਼ੂਨੀ ਠੰਡ
ਖ਼ੂਨੀ ਠੰਡ
author img

By

Published : Dec 31, 2019, 9:04 AM IST

ਚੰਡੀਗੜ੍ਹ: ਉੱਤਰੀ ਭਾਰਤ ਇਸ ਵੇਲੇ ਬੁਰੀ ਤਰ੍ਹਾਂ ਠੰਡ ਨੇ ਜਕੜਿਆ ਹੋਇਆ ਹੈ। ਕਈ ਥਾਵਾਂ 'ਤੇ ਤਾਂ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਘਰੇ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।

ਭਾਰਤੀ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਕਈ ਇਲਾਕਿਆਂ ਦੀ ਤਾਪਮਾਨ ਦੀ ਰਿਪੋਰਟ ਸਾਂਝੀ ਕੀਤੀ ਹੈ। ਇਸ ਰਿਪੋਰਟ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਪਟਿਆਲਾ ਦਾ ਤਾਪਮਾਨ 0.6 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਤਾਪਮਾਨ 2 ਜਾਂ ਫਿਰ 3 ਡਿਗਰੀ ਤੱਕ ਹੀ ਰਹਿ ਗਿਆ ਹੈ। ਸਿਟੀ ਬਿਊਟੀਫੁੱਲ ਵਿੱਚ ਵੀ ਘੱਟੋ-ਘੱਟ ਤਾਪਮਾਨ 1.2 ਦਰਜ ਕੀਤਾ ਗਿਆ ਹੈ।

  • IMD: As per 0530 hours IST today, temperatures are showing positive tendency over Delhi, Haryana, Chandigarh, Punjab, Rajasthan & west UP. However, they are still towards negative over East Uttar Pradesh & Bihar. pic.twitter.com/6YLuIoXScO

    — ANI (@ANI) December 31, 2019 " class="align-text-top noRightClick twitterSection" data=" ">

ਜੇ ਹੁਣ ਗੁਆਂਢੀ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਦਾ ਹਿਸਾਰ 0.4 ਦਰਜ ਕੀਤਾ ਗਿਆ ਹੈ। ਪੂਰੇ ਸੂਬੇ ਦਾ ਵੀ ਲੱਗਭਗ ਆਹੀ ਹਾਲ ਹੈ। ਰਾਜਸਥਾਨ ਦੇ ਜੈਪੁਰ ਵਿੱਚ ਮਨਫ਼ੀ 1.0 ਦਰਜ ਕੀਤਾ ਗਿਆ ਹੈ। ਇਸ ਤੋਂ ਇਲਸਾਵ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਵਿੱਚ ਵੀ ਠੰਡ ਨੇ ਲੋਕਾਂ ਦਾ ਖ਼ੂਨ ਜਮਾਇਆ ਪਿਆ ਹੈ।

ਉੱਤਰ ਭਾਰਤ ਵਿੱਚ ਪੈ ਰਹੀ ਠੰਡ ਨਾਲ ਉੱਤਰੀ ਰੇਲਵੇ ਦੀਆਂ ਤਕਰਬੀਨ 34 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਕਈ ਤਾਂ ਰੱਦ ਹੀ ਕਰ ਦਿੱਤੀਆਂ ਗਈਆਂ ਹਨ।

  • 34 trains running late due to low visibility in the Northern Railway region.

ਜੇ ਐਨੀ ਠੰਡ ਵਿੱਚ ਹਵਾਈ ਯਾਤਰਾ ਕਰਨ ਦੀ ਸੋਚ ਰਹੇ ਹੋ ਤਾਂ ਇਹ ਵੀ ਸਹੀ ਫ਼ੈਸਲਾ ਨਹੀਂ ਹੋਵੇਗਾ ਕਿਉਂਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਆਉਣ ਵਾਲੀਆਂ, ਜਾਣ ਵਾਲੀਆਂ ਫ਼ਲਾਇਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

ਇਸ ਲਈ ਜੇ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਿਕਲਣ ਤੋਂ ਗੁਰਜ਼ੇ ਹੀ ਕਰਨਾ ਚਾਹੀਦਾ ਹੈ।

Intro:Body:

sa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.