ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਭਾਈ ਦੂਜ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਈ ਦੂਜ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਮੱਥੇ ਉੱਤੇ ਕੇਸਰ ਦਾ ਟਿੱਕਾ (ਤਿਲਕ) ਲਗਾ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਸ਼ੁਭ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਟਵੀਟ ਕਰ ਕੇ ਵਧਾਈ ਦਿੱਤੀ ਹੈ।
ਭਾਈ ਦੂਜ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਟਿੱਕਾ ਲਗਾਉਣ ਤੋਂ ਬਾਅਦ ਭਰਾਵਾਂ ਵਲੋਂ ਭੈਣ ਦੇ ਹੱਥੋਂ ਬਣਿਆ ਖਾਣਾ ਹੀ ਖਾਧਾ ਜਾਂਦਾ ਹੈ। ਰੱਖੜੀ ਦੀ ਤਰ੍ਹਾਂ ਇਸ ਦਿਨ ਵੀ ਭਰਾ ਆਪਣੀ ਭੈਣ ਨੂੰ ਕਈ ਤੋਹਫ਼ੇ ਦਿੰਦੇ ਹਨ। ਮਾਨਤਾ ਹੈ ਕਿ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਭੈਣਾਂ ਉਨ੍ਹਾਂ ਦੇ ਘਰ ਜਾਂਦੀਆਂ ਹਨ, ਪਰ ਭਾਈ ਦੂਜ ਵਾਲੇ ਦਿਨ ਭਰਾ ਆਪਣੀਆਂ ਭੈਣਾਂ ਦੇ ਘਰ ਜਾਂਦੇ ਹਨ।
ਇਸ ਵਿਧੀ ਨਾਲ ਮਨਾਇਆ ਜਾਂਦੈ ਭਾਈ ਦੂਜ
ਇਸ ਦਿਨ ਕੀਤੇ ਗਏ ਇਸ਼ਨਾਨ, ਦਾਨ ਅਤੇ ਚੰਗੇ ਕਰਮਾਂ ਦਾ ਫਲ ਕਈ ਵੱਧ ਹੁੰਦਾ ਹੈ, ਪਰ ਭਾਈ ਦੂਜ ਨੂੰ ਯਮੁਨਾ ਨਦੀ ਵਿੱਚ ਇਸ਼ਨਾਨ ਕਰਨਾ ਦਾ ਵੱਡਾ ਮਹੱਤਵ ਹੁੰਦਾ ਹੈ। ਭੈਣਾਂ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਮਰਕੰਡਏ, ਬਲੀ, ਹਨੂੰਮਾਨ, ਵਭੀਸ਼ਨ, ਕ੍ਰਿਪਾਚਾਰੀਆਂ ਅਤੇ ਪਰਸ਼ੂਰਾਮ ਜੀ ਆਦਿ ਦਾ ਪਾਠ ਅੱਠ ਚਿਰੰਜੀਵੀਆਂ ਦੀ ਵਿਧੀ ਮੁਤਾਬਕ ਪੂਜਾ ਕਰਨ, ਬਾਅਦ ਵਿੱਚ ਭਰਾ ਦੇ ਮੱਥੇ ਉੱਤੇ ਟਿੱਕਾ ਲਗਾਉਂਦੀਆਂ ਹਨ। ਟਿੱਕਾ ਲਗਾਉਂਦਿਆਂ ਭੈਣਾਂ ਸੂਰਜ, ਚੰਦਰਮਾ, ਪ੍ਰਿਥਵੀ ਅਤੇ ਸਾਰੇ ਦੇਵਤਾਵਾਂ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਪ੍ਰਾਥਨਾ ਕਰਦੀਆਂ ਹਨ।
ਇਹ ਵੀ ਪੜ੍ਹੋ: LIVE: PM ਮੋਦੀ ਸਾਉਦੀ ਅਰਬ ਦੇ ਦੌਰੇ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਹਸਤਾਖ਼ਰ
ਤਿਲਕ ਲਗਾਉਣ ਦਾ ਸ਼ੁਭ ਮਹੂਰਤ: ਦੁਪਹਿਰ 01:11 ਤੋਂ ਲੈ ਕੇ ਦੁਪਹਿਰ 03:23 ਤੱਕ