ETV Bharat / bharat

ਕੋਰੋਨਾ ਮਰੀਜ਼ਾਂ ਦੇ ਲਈ ਹਸਪਤਾਲਾਂ 'ਚ ਲੋੜੀਂਦੇ ਬੈੱਡ, ਹੁਣ ICU ਬੈੱਡਾਂ ਦੀ ਲੋੜ- ਕੇਜਰੀਵਾਲ - ਕੋਰੋਨਾ ਅਪਡੇਟ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਸੀਐਮ ਨੇ ਕਿਹਾ ਕਿ ਸਥਿਤੀ ਫਿਲਹਾਲ ਕਾਬੂ ਵਿੱਚ ਹੈ।

ਕੋਰੋਨਾ ਮਰੀਜ਼ਾਂ ਦੇ ਲਈ ਹਸਪਤਾਲਾਂ 'ਚ ਲੋੜੀਂਦੇ ਬੈੱਡ, ਹੁਣ ICU ਬੈੱਡਾਂ ਦੀ ਲੋੜ- ਕੇਜਰੀਵਾਲ

author img

By

Published : Jun 26, 2020, 8:56 PM IST

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਕੋਰੋਨਾ ਦੇ 74,000 ਮਾਮਲੇ ਹੋ ਚੁੱਕੇ ਹਨ, ਜੋ ਚਿੰਤਾ ਦੀ ਗੱਲ ਹੈ, ਪਰ ਘਬਰਾਉਣ ਦੀ ਗੱਲ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਥਿਤੀ ਫ਼ਿਲਹਾਲ ਕਾਬੂ ਵਿੱਚ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਹੁਣ ਤੱਕ 26,000 ਮਾਮਲੇ ਐਕਟਿਵ ਹਨ। ਜਿਨ੍ਹਾਂ ਵਿੱਚੋਂ 6000 ਲੋਕ ਹਸਪਤਾਲਾਂ ਵਿੱਚ ਭਰਤੀ ਹੈ ਅਤੇ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਰਹਿ ਕੇ ਇਲਾਜ਼ ਦੇ ਰਾਹੀਂ ਠੀਕ ਹੋ ਰਹੇ ਹਨ। ਦਿੱਲੀ ਸਰਕਾਰ ਵੱਲੋਂ ਹਾਲੇ ਤੱਕ ਮਰੀਜ਼ਾਂ ਦੇ ਲਈ 1,35,000 ਬੈੱਡਾਂ ਦਾ ਇੰਤਜ਼ਾਮ ਕਰ ਲਿਆ ਗਿਆ ਹੈ। ਜਿਸ ਵਿੱਚੋਂ 7500 ਬੈੱਡ ਹਾਲੇ ਵੀ ਖ਼ਾਲੀ ਪਏ ਹਨ।

ਵੇਖੋ ਵੀਡੀਓ।

ਹੁਣ ਆਈ.ਸੀ.ਯੂ ਬੈੱਡ ਵਧਾਉਣ 'ਤੇ ਧਿਆਨ

ਕੇਜਰੀਵਾਲ ਨੇ ਕਿਹਾ ਕਿ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਪ੍ਰਤੀਦਿਨ ਜਿੰਨੇ ਵੀ ਲੋਕ ਪੀੜਤ ਹੋ ਰਹੇ ਹਨ, ਓਨੇ ਹੀ ਲੋਕ ਠੀਕ ਹੋ ਰਹੇ ਹਨ। ਅਜਿਹਾ ਹੀ ਰਿਹਾ ਤਾਂ ਸਥਿਤੀ ਕੰਟਰੋਲ ਵਿੱਚ ਰਹੇਗੀ। ਹਾਲਾਤ ਵਿਗੜਦੇ ਹਨ ਤਾਂ ਸਾਨੂੰ ਆਮ ਬੈੱਡਾਂ ਦੀ ਥਾਂ ਆਈਸੀਯੂ ਬੈੱਡਾਂ ਦੀ ਜ਼ਰੂਰਤ ਜ਼ਿਆਦਾ ਹੋਵੇਗੀ, ਜਿਸ ਦੀ ਸਰਕਾਰ ਤਿਆਰੀ ਕਰ ਰਹੀ ਹੈ।

ਵੇਖੋ ਵੀਡੀਓ।

ਟੈਸਟਾਂ ਦੀ ਗਿਣਤੀ ਵੱਧਣ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ

ਕੇਜਰੀਵਾਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਇੱਕ ਦਿਨ ਵਿੱਚ 5 ਤੋਂ 6 ਹਜ਼ਾਰ ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਸਨ। ਜਿਸ ਵਿੱਚੋਂ 2 ਤੋਂ ਢਾਈ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਸਨ। ਪਿਛਲੇ ਇੱਕ ਹਫ਼ਤੇ ਤੋਂ 18 ਤੋਂ 20,000 ਟੈਸਟ ਪ੍ਰਤੀਦਿਨ ਹੋ ਰਹੇ ਹਨ। ਜ਼ਾਹਿਰ ਤੌਰ ਉੱਤੇ ਜਦੋਂ ਟੈਸਟ ਏਨੇ ਵੱਡੇ ਪੈਮਾਨੇ ਉੱਤੇ ਹੋਣਗੇ ਤਾਂ ਮਾਮਲੇ ਵੀ ਵਧਣਗੇ। ਹੁਣ ਤਿੰਨ ਤੋਂ ਸਾਢੇ ਤਿੰਨ ਹਜ਼ਾਰ ਮਾਮਲਾ ਰੋਜ਼ਾਨਾ ਸਾਹਮਣੇ ਆ ਰਹੇ ਹਨ। ਵਧੀਆ ਗੱਲ ਇਹ ਹੈ ਕਿ ਕੁੱਲ 74,000 ਮਾਮਲਿਆਂ ਵਿੱਚੋਂ 45,000 ਲੋਕ ਠੀਕ ਹੋ ਚੁੱਕੇ ਹਨ ਅਤੇ ਹੋਰ ਵੀ ਲੋਕ ਠੀਕ ਹੋ ਰਹੇ ਹਨ।

ਬੁਰਾੜੀ ਹਸਪਤਾਲ 'ਚ 450 ਹੋਰ ਬੈੱਡਾਂ ਦਾ ਵਿਸਥਾਰ

ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਸਰਕਾਰ ਨੂੰ ਆਈਸੀਯੂ ਬੈੱਡਾਂ ਦੀ ਲੋੜ ਪਵੇਗੀ ਤਾਂ ਕੈਬਿਨੇਟ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਬੁਰਾੜੀ ਵਿੱਚ ਜੋ ਨਵਾਂ ਬਣਿਆ ਹਸਪਤਾਲ ਹੈ, ਉਸ ਵਿੱਚ 450 ਬੈੱਡ ਹੋਰ ਵਧਾਉਣ ਨੂੰ ਮੰਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐੱਲ.ਐੱਨ.ਜੇ.ਪੀ ਹਸਪਤਾਲ ਦੇ ਸਾਹਮਣੇ ਜਿਸ ਤਰ੍ਹਾਂ ਬੈਂਕੁਏਟ ਹਾਲ ਵਿੱਚ 100 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਉਸੇ ਤਰ੍ਹਾਂ ਦਿੱਲੀ ਦੇ ਅਲੱਗ-ਅਲੱਗ ਥਾਵਾਂ ਉੱਤੇ ਬੈਂਕੁਏਟ ਹਾਲਾਂ ਵਿੱਚ ਬੈੱਡਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

ਪਲਾਜ਼ਮਾ ਥੈਰੇਪੀ ਨਾਲ ਬਚਾਈ ਜਾ ਸਕਦੀ ਐ ਜਾਨ

ਅਰਵਿੰਦ ਕੇਜਰੀਵਾਲ ਨੇ ਪਲਾਜ਼ਮਾ ਥੈਰੇਪੀ ਬਾਰੇ ਕਿਹਾ ਕਿ ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਕਈ ਸਾਰੇ ਪ੍ਰਾਇਵੇਟ ਹਸਪਤਾਲ ਵੀ ਪਲਾਜ਼ਮਾ ਥੈਰੇਪੀ ਕਰ ਰਹੇ ਹਨ। ਪਲਾਜ਼ਮਾ ਦੇ ਨਤੀਜੇ ਦਰਸਾਉਂਦੇ ਹਨ ਕਿ ਜੇ ਕਈ ਵੀ ਜ਼ਿਆਦਾ ਗੰਭੀਰ ਮਰੀਜ਼ ਹੈ ਤਾਂ ਅਜਿਹੇ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.