ਹੈਦਰਾਬਾਦ: ਸੇਂਟ ਲੁਈਸ 'ਚ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੇਡਿਸਨ ਦੇ ਸੋਧਕਰਤਾ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਐਫਡੀਏ ਰਾਹੀਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਬਣਾਈ ਦਵਾਈ ਕੋਰੋਨਾ ਵਾਇਰਸ ਨਾਲ ਪੀੜਤ ਗੰਭੀਰ ਰੂਪ 'ਚ ਬਿਮਾਰ ਰੋਗੀਆਂ ਦੀ ਮਦਦ ਕਰ ਸਕਦੀ ਹੈ।
ਇਹ ਦਵਾਈ ਰੱਖਿਆ ਪ੍ਰਣਾਲੀ ਦੇ ਇੱਕ ਖ਼ਾਸ ਪ੍ਰੋਟੀਨ ਨੂੰ ਰੋਕਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਫੇਫੜਿਆਂ, ਗੁਰਦਿਆਂ ਅਤੇ ਖ਼ੂਨ ਦੀਆਂ ਨਾੜੀਆਂ 'ਚ ਕੋਰੋਨਾ ਨਾਲ ਹੋਣ ਵਾਲੇ ਘਾਤਕ ਰਿਸਪਾਂਸ 'ਚ ਵਧੇਰੇ ਯੋਗਦਾਨ ਦਿੰਦਾ ਹੈ।
ਰੈਵੂਲਿਜੁਮੈਬ ਨਾਮੀ ਦਵਾਈ ਮੋਨੋਕਲੋਨਲ ਐਂਟੀਬਾਡੀ ਹੈ ਜਿਸ ਨੂੰ ਐਫਡੀਏ ਰਾਹੀਂ ਦੋ ਦੁਰਲੱਭ ਜੈਨੇਟਿਕ ਬਿਮਾਰੀਆਂ, ਏਟੀਪਿਕਲ ਹੇਮੋਲਾਇਟਿਕ ਯੂਰੇਮਿਕ ਸਿੰਡਰੋਮ ਅਤੇ ਪੈਰਾਕਸਿਸਮਲ ਨੋਟੋਰਨਲ ਹੇਮੋਗਲੋਬਿਨੁਰੀਆ ਦੇ ਇਲਾਜ ਲਈ ਮੰਜ਼ੂਰੀ ਮਿਲੀ ਹੈ। ਇਹ ਦੋਵੇਂ ਹੀ ਬਿਮਾਰੀਆਂ ਖ਼ੂਨ ਦੀਆਂ ਨਾੜੀਆਂ 'ਚ ਖ਼ਤਰਾ ਪੈਦਾ ਕਰ ਸਕਦੀਆਂ ਹਨ।
ਇਸ ਰਿਸਰਚ ਦੀ ਪ੍ਰਧਾਨਗੀ ਏਲੇਕਸੀਇਨ ਫਾਮਰਾਸਯੂਟਿਕਲਸ ਰਾਹੀਂ ਕੀਤੀ ਦਾ ਰਹੀ ਹੈ, ਜੋ ਅਲਟੋਮਾਇਰਿਸ ਬ੍ਰਾਂਡ ਨਾਅ ਦੇ ਤਹਿਤ ਰੈਵੂਲਿਜੁਮੈਬ ਬਣਦਾ ਹੈ। ਸੋਧਕਰਤਾਵਾਂ ਨੇ ਦੁਨੀਆਭਰ ਦੇ 270 ਰੋਗੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾਈ ਹੈ।
ਐਮਡੀ ਦੇ ਸਹਾਇਕ ਪ੍ਰੋਫੈਸਰ ਨੇਫਰੋਲਾਜਿਸਟ ਅਨੁਜਾ ਜਾਵਾ ਨੇ ਦੱਸਿਆ ਕਿ ਓਨਰਡਰਾਈਵ ਕਾਮਪਲੀਮੈਂਟ ਕਾਰਨ ਬਣਨ ਵਾਲੇ ਜੈਨੇਟਿਕ ਰੋਗਾਂ 'ਚੋਂ ਇੱਕ ਏਟਿਪਿਕਲ ਹੇਮੋਲਿਟਿਕ ਯੂਰੇਮਿਕ ਮਿੰਡਰੋਮ ਹੈ, ਜੋ ਗੁਰਦਿਆਂ ਨੂੰ ਗੰਭੀਰ ਰੂਪ 'ਚ ਨੁਕਸਾਨ ਪਹੁੰਚਾ ਸਕਦਾ ਹੈ।
ਕੀ ਹੈ ਕਾਮਪਲੀਮੈਂਟ ਸਿਸਟਮ
ਕਾਮਪਲੀਮੈਂਟ ਸਿਸਟਮ ਨੂੰ ਕਾਮਪਲੀਮੈਂਟ ਕਾਸਕੇਡ (ਕੈਸਕੇਡ) ਵੀ ਕਿਹਾ ਜਾਂਦਾ ਹੈ। ਇਹ ਐਂਟੀਬਾਡੀ ਦੀ ਸਮਰੱਥਾ ਵਧਾਉਣ 'ਚ ਮਦਦਗਾਰ ਹਨ। ਇਹ ਨੁਕਸਾਨਦੇਹ ਨਾੜੀਆਂ ਨੂੰ ਸਾਫ਼ ਵੀ ਕਰਦੀ ਹੈ। ਇਹ ਐਂਟੀਬਾਡੀ ਅਤੇ ਫਾਗੋਸੀਇਟਿਕ ਨਾੜੀਆਂ ਦੀ ਸਮਰੱਥਾ ਨੂੰ ਵਧਾਵਾ ਦਿੰਦਾ ਹੈ।
ਜਾਵਾ ਕਹਿੰਦੇ ਹਨ ਕਿ ਅਸਲ 'ਚ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਾਮਪਲੀਮੈਂਟ ਇਨਹੀਬਿਟਰ ਦੀ ਵਰਤੋਂ ਕਰ ਇਸ ਪ੍ਰਣਾਲੀ ਨੂੰ ਸੋਧ ਕਰ ਰੋਗੀਆਂ ਦੀ ਮਦਦ ਕੀਤੀ ਜਾ ਸਕੇਗੀ।
ਜਰਨਲ ਜੇਸੀਆਈ ਇਨਸਾਈਟ ਵਿੱਚ ਆਨਲਾਈਨ ਛਪਿਆ ਇੱਕ ਸਮੀਖਿਆ ਲੇਖ, ਖੋਜਕਰਤਾਵਾਂ ਨੇ ਐਲਟਿਕਸ ਬੈਲੇਂਸਿੰਗ ਪ੍ਰਣਾਲੀ (ਬਕਾਇਆ ਬੈਲੈਂਸਿੰਗ ਐਕਟ) ਨੂੰ ਵੇਖਿਆ ਗਿਆ ਕਿ ਕਾਮਪਲੀਮੈਂਟ ਸਿਸਟਮ ਸ਼ਰੀਰ 'ਚ ਬਣਿਆ ਰਹਿੰਦਾ ਹੈ ਅਤੇ ਕਿਵੇਂ ਇਹ ਸੰਭਵਤ ਕਈ ਲੋਕਾਂ ਚ ਗੰਭੀਰ ਕੋਰੋਨਾ ਨਾਲ ਲੜ ਸਕਦਾ ਹੈ।
ਜਾਂਚਕਰਤਾਵਾਂ ਨੇ ਸਬੂਤਾਂ ਦੀ ਸਮੀਖਿਆ ਕੀਤੀ ਕਿ ਕੀ SARS-CoV-2, COVID-19 ਕਾਰਨ ਬਣਨ ਵਾਲਾ ਵਾਇਰਸ ਕਾਮਪਲੀਮੈਂਟ ਸਿਸਟਮ ਨੂੰ ਕਈ ਤਰੀਕਿਆਂ ਨਾਲ ਟ੍ਰਿਗਰ ਕਰਦਾ ਹੈ। ਕੋਵਿਡ-19 ਰੋਗੀਆਂ 'ਚ ਕਈ ਅਜਿਹੀਆਂ ਸਮੱਸਿਆਵਾਂ ਹਨ ਤੋ ਕਾਮਪਲੀਮੈਂਟ ਸਿਸਟਮ ਦੇ ਦੁਰਲੱਭ ਜੈਨੇਟਿਕ ਵਿਕਾਰਾਂ ਵਾਲੇ ਰੋਗੀਆਂ ਨਾਲ ਮੇਲ ਖਾਂਦੀਆਂ ਹਨ। ਇਹ ਸਮੱਸਿਆਵਾਂ ਪੂਰੇ ਸ਼ਰੀਰ 'ਚ ਖ਼ਤਰਨਾਕ ਖ਼ੂਨ ਦੇ ਥੱਕੇ ਬਣਨ ਦਾ ਕਾਰਨ ਬਣ ਸਕਦਾ ਹੈ। ਜਿਸ 'ਚ ਫੇਫੜੇ, ਦਿਲ ਅਤੇ ਦਿਮਾਗ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਮੇਡਿਸਨ ਦੇ ਅਸੀਸਟੈਂਟ ਪ੍ਰੋਫੈਸਰ ਕੈਥਰੀਨ ਲਿਸਜ਼ਵੇਸਕੀ ਨੇ ਕਿਹਾ ਕਿ ਇਹ ਕਾਮਪਲੀਮੈਂਟ ਸਿਸਟਮ ਕੋਰੋਨਾ ਵਾਇਰਸ 'ਤੇ ਕਾਬੂ ਪਾ ਸਕਦਾ ਹੈ, ਜੋ ਫਿਲਹਾਲ ਸਾਡੀ ਸਮਝ ਤੋਂ ਬਾਹਰ ਹੈ। ਇੱਥੋਂ ਤਕ ਹੀ ਇਹ ਆਪਣੇ ਹੀ ਉਦੇਸ਼ਾਂ ਦੀ ਪੂਰਤੀ ਲਈ ਕਾਮਪਲੀਮੈਂਟ ਦੇ ਤੱਤਾਂ ਨੂੰ ਵੀ ਹਾਈਜੈਕ ਕਰ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਕਾਮਪਲੀਮੈਂਟ ਸੁਰੂਆਤੀ ਤੌਰ 'ਤੇ ਵਾਇਰਸ ਨਾਲ ਲੜੇ।