ਕੇਦਾਰ ਧਾਮ 'ਚ ਸਾਲ 2013 ਦੇ ਵਿੱਚ ਆਈ ਆਫ਼ਤ ਤੋਂ ਬਾਅਦ ਤਹਿਸ-ਨਹਿਸ ਹੋਈ ਕੇਦਾਰਘਾਟੀ ਦਾ ਮੁੜ ਤੋਂ ਵਿਕਾਸ ਹੋ ਗਿਆ ਹੈ ਪਰ ਕੇਦਾਰਨਾਥ ਤਰਾਸਦੀ ਦਾ ਮੁੱਖ ਕਾਰਨ ਚੋਰਾਬਾੜੀ ਝੀਲ ਦਾ ਮੁੜ ਤੋਂ ਜੀਵਿਤ ਹੋ ਜਾਣਾ ਮੰਨਿਆ ਜਾਂਦਾ ਹੈ।
ਦਰਅਸਲ ਕੇਦਾਰਨਾਥ ਧਾਮ 'ਚ ਸਿਹਤ ਸਬੰਧੀ ਸੇਵਾਵਾਂ ਦੇਣ ਵਾਲੇ ਡਾਕਟਰਾਂ ਦੇ ਇਕ ਸਮੂਹ ਨੇ ਕੇਦਾਰਨਾਥ ਧਾਮ ਤੋਂ ਕਰੀਬ 5 ਕਿਲੋਮੀਟਰ ਉੱਪਰ ਚੋਰਾਬਾੜੀ ਝੀਲ ਦੇ ਤਿਆਰ ਹੋਣ ਦੀ ਜਾਣਕਾਰੀ ਵਾਡੀਆ ਇੰਸਟੀਊਟ ਆਫ਼ ਹਿਮਾਲਿਆ ਜਿਓਲੋਜੀ ਦੇ ਵਿਗਿਆਨੀਆਂ ਨੂੰ ਦਿੱਤੀ ਹੈ। ਹੁਣ ਵਾਡੀਆ ਦੀ ਟੀਮ ਇਸ ਝੀਲ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਡਾਕਟਰਾਂ ਦੀ ਟੀਮ ਨੇ 16 ਜੂਨ ਨੂੰ ਰਾਜ ਆਫ਼ਤ ਪ੍ਰਤੀਕ੍ਰਿਆ ਫੋਰਸ, ਪੁਲਿਸ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਇਕ ਟੀਮ ਦੇ ਨਾਲ ਚੋਰਾਬਾੜੀ ਝੀਲ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੇ ਵੇਖਿਆ ਕਿ ਝੀਲ ਮੁੜ ਤੋਂ ਪਾਣੀ 'ਚ ਘਿਰਿਆ ਹੋਇਆ ਹੈ।
ਮੌਜੂਦਾ ਸਮੇਂ 'ਚ ਚੋਰਾਬਾੜੀ ਝੀਲ ਲਗਭਗ 250 ਮੀਟਰ ਲੰਬੀ ਅਤੇ 150 ਮੀਟਰ ਚੋੜੀ ਦੱਸੀ ਜਾ ਰਹੀ ਹੈ। ਇਸ ਝੀਲ ਦੀ ਬਾਰਿਸ਼ ਅਤੇ ਪਿਘਲਦੀ ਬਰਫ਼ ਨੇ ਦੇਹਰਾਦੂਨ ਸਥਿਤ ਵਾਡੀਆ ਇੰਸਟੀਊਟ ਆਫ਼ ਹਿਮਾਲਿਆ ਜਿਓਲੋਜੀ ਨੂੰ ਅਲਟਰਟ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਕੇਦਾਰ ਧਾਮ 'ਚ ਮੁੱੜ ਤੋਂ ਮੰਡਰਾ ਰਹੇ ਖ਼ਤਰੇ 'ਤੇ ਜਦੋਂ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਚੋਰਾਬਾੜੀ ਝੀਲ ਨੂੰ ਗਾਂਧੀ ਸਰੋਵਰ ਵੀ ਕਿਹਾ ਜਾਂਦਾ ਹੈ। ਜੋ ਲਗਭਗ 2013 'ਚ ਆਈ ਆਫ਼ਤ ਤੋਂ ਬਾਅਦ ਖ਼ਤਮ ਹੋ ਗਿਆ ਸੀ। ਇਸ ਲਈ ਮਾਹਿਰ ਆਖਦੇ ਹਨ ਕਿ ਝੀਲ ਮੁੜ ਤੋਂ ਜੀਵਿਤ ਨਹੀ ਹੋ ਸਕਦੀ। ਇਸ ਗੱਲ ਦਾ ਸਬੂਤ ਵਿਗਿਆਣੀ ਇਹ ਦਿੰਦੇ ਹਨ ਕਿ ਚੋਰਾਬਾੜੀ ਝੀਲ ਕੇਦਰਨਾਥ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਜਿਸ ਝੀਲ ਦੀ ਗੱਲ ਹੋ ਰਹੀ ਹੈ ਉਹ ਕੇਦਾਰਨਾਥ ਤੋਂ 5 ਕਿਲੋਮੀਟਰ ਦੂਰ ਹੈ।