ਹੈਦਰਾਬਾਦ: ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੇ ਬਾਵਜੂਦ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਵਪਾਰ ਅਤੇ ਵਾਹਨ ਗਤੀਵਿਧਿਆਂ ਜੋਰਾਂ ਉੱਤੇ ਹਨ। ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਵਿਚਕਾਰ ਲੋਕਾਂ ਦੀ ਭੀੜ ਵੱਧ ਦੀ ਜਾ ਰਹੀ ਹੈ। ਅਜਿਹੇ ਵਿੱਚ ਹਰ ਇੱਕ ਨੂੰ ਸੁਰੱਖਿਅਤ ਅਤੇ ਸਿਹਤ ਰਹਿਣ ਦੇ ਲਈ ਉੱਚਿਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇੰਨ੍ਹਾਂ ਸਾਵਧਾਨੀਆਂ ਵਿੱਚ ਮਾਸਕ ਪਹਿਨਣਾ ਪ੍ਰਮੁੱਖ ਹੈ।
ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਤੋਂ ਬਚਾਅ ਦੇ ਲਈ ਕਿਸ ਤਰ੍ਹਾਂ ਦੇ ਮਾਸਕ ਦੀ ਜ਼ਰੂਰਤ ਹੈ ਅਤੇ ਇਹ ਕਿਵੇਂ ਸਿਹਤ ਕਰਮੀਆਂ ਦੀ ਵਰਤੋਂ ਕਰਨ ਵਾਲੇ ਮਾਸਕ ਤੋਂ ਅਲੱਗ ਹੈ। ਹੇਠਾਂ ਕੁੱਝ ਸਾਵਧਾਨੀਆਂ ਦੱਸੀਆਂ ਗਈਆਂ ਹਨ ਜੋ, ਇਸ ਮਾਸਕ ਦੀ ਵਰਤੋਂ ਕਰਦੇ ਸਮੇਂ ਦੇਖਣ ਦੀ ਜ਼ਰੂਰਤ ਹੈ।
ਮਾਸਕ ਦੇ ਪ੍ਰਕਾਰ-
ਮੈਡੀਕਲ ਮਾਸਕ
- ਜੋ ਲੋਕ ਕੋਰੋਨਾ ਪ੍ਰਭਾਵਿਤ ਖੇਤਰਾਂ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੇ ਐੱਨ-95 ਮਾਸਕ ਦੀ ਵਰਤੋਂ ਕਰਨਾ ਚਾਹੀਦਾ। ਦਿਲ ਦੇ ਰੋਗ, ਕ੍ਰੋਨਿਕ ਡਿਜੀਜ਼ ਅਤੇ ਮਰੀਜ਼ ਕੇਅਰ ਸੈਂਟਰ ਨਾਲ ਸਬੰਧਿਤ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਿਹਤ ਕਰਮੀਆਂ ਨੂੰ ਵੀ ਐੱਨ-95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
- ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕ ਵੀ ਮੈਡੀਕਲ ਮਾਸਕ ਦੀ ਵਰਤੋਂ ਕਰਨ।
- ਕੋਰੋਨਾ ਦੀ ਪੁਸ਼ਟੀ ਦੇ ਮਾਮਲੇ ਵਾਲੇ ਖੇਤਰਾਂ ਵਿੱਚ ਬਜ਼ੁਰਗ ਜੋ 60 ਸਾਲ ਤੋਂ ਜ਼ਿਆਦਾ ਉਮਰ ਦੇ ਹਨ ਜੋ ਕ੍ਰੋਨਿਕ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਨੂੰ ਖ਼ੁਦ ਨੂੰ ਬਚਾਉਣ ਦੇ ਲਈ ਐੱਨ-95 ਮਾਸਕ ਪਹਿਨਣਾ ਚਾਹੀਦਾ ਹੈ।
ਆਮ ਲੋਕਾਂ ਦੇ ਲਈ ਆਮ ਮਾਸਕ
- ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਲੋਕ ਆਪਣੇ ਨਿਯਮਿਤ ਕੰਮਾਂ ਉੱਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਜਿਵੇਂ ਕਿ ਜਨਤਕ ਵਾਹਨ ਬੱਸਾਂ, ਰੇਲ, ਆਟੋ ਆਦਿ ਰਾਹੀਂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਯਾਤਰਾ ਕਰਨਾ। ਭੀੜ ਵਾਲੀਆਂ ਥਾਵਾਂ, ਮਾਲ, ਦੁਕਾਨਾਂ ਆਦਿ ਵਿੱਚ ਜਾਣਾ।
- ਨਾਰਮਲ ਮਾਸਕ ਕੱਪੜੇ ਦੀ ਮਦਦ ਨਾਲ ਘਰੇਲੂ ਪੱਧਰ ਉੱਤੇ ਤਿਆਰ ਕੀਤਾ ਜਾਂਦਾ ਹੈ। ਯਾਨਿ ਕਿ ਕੱਪੜੇ ਦੀ ਮਦਦ ਦੇ ਨਾਲ ਘਰ ਉੱਤੇ ਹੀ ਤਿਆਰ ਕੀਤੇ ਜਾਂਦੇ ਹਨ ਜਾਂ ਫ਼ਿਰ ਬਾਹਰ ਤੋਂ ਖ਼ਰੀਦੇ ਜਾਂਦੇ ਹਨ, ਉਨ੍ਹਾਂ ਨੂੰ ਸਾਵਧਾਨੀਆਂ ਵਰਤਦੇ ਹੋਏ ਤਿਆਰ ਕਰਨਾ ਚਾਹੀਦਾ।
- 3-ਲੇਅਰ ਮਾਸਕ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ।
ਮਾਸਕ ਨੂੰ ਕਿਵੇਂ ਪਹਿਨੀਏ
- ਸਭ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਧੋ ਲਵੋ।
- ਨਿਸ਼ਚਿਤ ਕਰੋ ਕਿ ਮਾਸਕ ਗੰਦੇ ਨਾ ਹੋਣ ਅਤੇ ਕੱਪੜੇ ਵਿੱਚ ਕੋਈ ਛੇਕ ਨਾ ਹੋਵੇ। ਮਾਸਕ ਤੋਂ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਕਵਰ ਕਰੋ।
ਮਾਸਕ ਹਟਾਉਂਦੇ ਹੋਏ ਵਰਤੋਂ ਸਾਵਧਾਨੀਆਂ
ਮਾਸਕ ਨੂੰ ਹਟਾਉਂਦੇ ਸਮੇਂ ਕਦੇ ਵੀ ਅੱਗੇ ਦਾ ਹਿੱਸਾ ਨਾ ਛੂਹੋ। ਉਸ ਦੇ ਚਿਹਰੇ ਤੋਂ ਹਟਾਉਣ ਦੇ ਲਈ ਹਮੇਸ਼ਾ ਮਾਸਕ ਟੈਗ ਤੋਂ ਹਟਾਓ। ਜੇ ਗਲਤੀ ਨਾਲ ਵੀ ਮਾਸਕ ਦਾ ਸਾਹਮਣੇ ਵਾਲਾ ਹਿੱਸਾ ਛੂਹਿਆ ਜਾਵੇ, ਤਾ ਹੱਥਾਂ ਨੂੰ ਸਾਬਣ ਤੋਂ ਤੁਰੰਤ ਸਾਫ਼ ਕਰੋ।
ਮਾਸਕ ਪਹਿਨਣ ਦੇ ਜ਼ਰੂਰੀ ਉਪਾਅ
- ਲੋਕਾਂ ਨੂੰ ਮਾਸਕ ਦੀ ਵਰਤੋਂ ਵੱਖ-ਵੱਖ ਕੀਤਾ ਜਾਣਾ ਚਾਹੀਦਾ। ਕਿਸੇ ਹੋਰ ਦੇ ਨਾਲ ਇਸ ਨੂੰ ਸਾਂਝਾ ਨਾ ਕਰੋ। ਇੱਕ ਮਾਸਕ ਦੀ ਵਰਤੋਂ ਕੇਵਲ ਵਿਅਕਤੀਗਤ ਵੱਲੋਂ ਹੀ ਕੀਤਾ ਜਾਣਾ ਚਾਹੀਦਾ।
- ਕੱਪੜੇ ਦੇ ਮਾਸਕ ਪਹਿਨਣ ਅਤੇ ਲਾਹੁਣ ਤੋਂ ਬਾਅਦ ਰੋਜ਼ਾਨਾ ਸਾਬਣ ਅਤੇ ਗਰਮ ਪਾਣੀ ਤੋਂ ਸਾਫ਼ ਕਰਨਾ ਚਾਹੀਦਾ।
- ਮਾਸਕ ਪਹਿਨਣ ਤੋਂ ਇਲਾਵਾ ਸਰੀਰਿਕ ਦੂਰੀ ਦਾ ਅਭਿਆਸ ਕਰਨਾ ਵੀ ਜ਼ਰੂਰੀ ਹੈ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਜਾਂ ਸੈਨੇਟਾਈਜ਼ ਨਾਲ ਸਾਫ਼ ਕਰੋ। ਮਾਸਕ ਸੰਕ੍ਰਮਿਤ ਵਿਅਕਤੀ ਦੇ ਮੂੰਹ ਅਤੇ ਨੱਕ ਤੋਂ ਨਿਕਲਣ ਵਾਲੀ ਬੂੰਦਾਂ ਤੋਂ ਬਚਾਉਂਦਾ ਹੈ।