ਨਵੀਂ ਦਿੱਲੀ: ਪਿਛਲੇ ਹਫਤੇ ਭਾਰਤੀ ਫੌਜ ਅਤੇ ਚੀਨੀ ਫੌਜ ਦੇ ਜਵਾਨਾਂ ਵਿਚਾਲੇ ਸਿੱਕਮ ਅਤੇ ਲੱਦਾਖ ਵਿੱਚ ਕੰਟਰੋਲ ਰੇਖਾ (ਐਲਏਸੀ) 'ਤੇ ਝੜਪ ਹੋਈ ਸੀ। ਇਸ ਦੌਰਾਨ ਲੱਦਾਖ ਵਿੱਚ ਚੀਨ ਦੇ ਸੈਨਿਕ ਹੈਲੀਕਾਪਟਰ ਵੀ ਐਲਏਸੀ ਦੇ ਨਜ਼ਦੀਕ ਦਿਖਾਈ ਦਿੱਤਾ।
ਚੀਨੀ ਹੈਲੀਕਾਪਟਰਾਂ ਦੇ ਨਜ਼ਰ ਆਉਣ ਤੋਂ ਬਾਅਦ ਭਾਰਤੀ ਹਵਾਈ ਫੌਜ (ਆਈਏਐਫ) ਨੂੰ ਲੜਾਕੂ ਜਹਾਜ਼ ਛੱਡਣੇ ਪਏ। ਨਿਊਜ਼ ਏਜੰਸੀ ਏਐਨਆਈ ਨੇ ਸਰਕਾਰ ਦੇ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।
ਭਾਰਤ ਅਤੇ ਚੀਨ ਵਿਚਾਲੇ ਲਗਭਗ 3500 ਕਿਲੋਮੀਟਰ ਲੰਬੀ ਐਲਏਸੀ ਕਈ ਦਹਾਕਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਕਾਰਨ ਬਣੀ ਹੋਈ ਹੈ। ਚੀਨੀ ਫੌਜੀ ਹੈਲੀਕਾਪਟਰਾਂ ਦਾ ਪਤਾ ਲੱਗਦਿਆਂ ਹੀ ਲੜਾਕੂ ਜਹਾਜ਼ਾਂ ਨੂੰ ਤੁਰੰਤ ਇਸ ਖੇਤਰ ਲਈ ਰਵਾਨਾ ਕਰ ਦਿੱਤਾ ਗਿਆ।
ਸੂਤਰਾਂ ਮੁਤਾਬਕ ਹੈਲੀਕਾਪਟਰਾਂ ਨੇ ਐਲਏਸੀ ਨੂੰ ਪਾਰ ਨਹੀਂ ਕੀਤਾ ਅਤੇ ਨਾ ਹੀ ਹੈਲੀਕਾਪਟਰ ਭਾਰਤੀ ਸਰਹੱਦ ਵਿੱਚ ਦਾਖਲ ਹੋਏ। ਲੜਾਕੂ ਜਹਾਜ਼ ਗਸ਼ਤ ਕਰ ਕੇ ਵਾਪਸ ਪਰਤ ਗਏ। ਲੇਹ ਤੋਂ ਆਈਏਐਫ ਦੇ ਸੁਖੋਈ ਲੜਾਕੂ ਜਹਾਜ਼ ਐਲਏਏਸੀ ਗਸ਼ਤ ਕਰ ਰਹੇ ਹਨ।
ਆਈਏਐਫ ਦੇ ਦੋ ਮੁੱਖ ਬੇਸ ਲੱਦਾਖ ਵਿੱਚ ਹਨ ਜਿਨ੍ਹਾਂ ਵਿੱਚ ਇੱਕ ਲੇਹ ਅਤੇ ਇੱਕ ਥੌਇਸ ਵਿੱਚ ਹੈ। ਲੜਾਕੂ ਜਹਾਜ਼ ਇੱਥੇ ਪੱਕੇ ਤੌਰ 'ਤੇ ਸਥਾਪਤ ਨਹੀਂ ਹੁੰਦੇ, ਪਰ ਲੜਾਕੂ ਸਕੁਆਡਰਨ ਇੱਥੇ ਸਾਰਾ ਸਾਲ ਚੱਲਦੇ ਹਨ।