ETV Bharat / bharat

ਚੀਨ ਕਰ ਰਿਹੈ ਦੋ-ਪੱਖੀ ਸਮਝੌਤੇ ਦੀ ਉਲੰਘਣਾ, ਭਾਰਤ ਨੇ ਦਿੱਤਾ ਮੂੰਹ ਤੋੜਵਾਂ ਜਵਾਬ - ਭਾਰਤ ਚੀਨ ਜੰਗ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ 29-30 ਅਗਸਤ ਦੀ ਦੇਰ ਰਾਤ ਪੈਗਾਂਗ ਝੀਲ ਦੇ ਦੱਖਣ ਤੱਟੀ ਖੇਤਰ ਵਿੱਚ ਆਪਣੇ ਦਾਅ-ਪੇਚਾਂ ਨਾਲ ਫ਼ੌਜੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗਿਆ ਸੀ। ਸ੍ਰੀਵਾਸਤਵ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਭਾਰਤ ਨੇ ਉਸ ਦੀਆਂ ਭੜਕਾਊ ਕਾਰਵਾਈਆਂ ਦਾ ਜਵਾਬ ਦਿੱਤਾ ਅਤੇ ਐਲਏਸੀ ਦੇ ਇਲਾਕਿਆਂ ਵਿੱਚ ਸਾਡੇ ਹਿੱਤਾਂ ਦੀ ਰੱਖਿਆ ਅਤੇ ਕੌਮੀ ਅਖੰਡਤਾ ਨੂੰ ਬਚਾ ਕੇ ਰੱਖਣ ਲਈ ਉੱਚਿਤ ਰੱਖਿਆਤਮਕ ਉਪਾਅ ਕੀਤੇ।

ਚੀਨ ਕਰ ਰਿਹੈ ਦੋ-ਪੱਖੀ ਸਮਝੌਤੇ ਦੀ ਉਲੰਘਣਾ, ਭਾਰਤ ਨੇ ਦਿੱਤਾ ਮੂੰਹ ਤੋੜਵਾਂ ਜਵਾਬ

author img

By

Published : Sep 3, 2020, 6:39 AM IST

ਨਵੀਂ ਦਿੱਲੀ: ਚੀਨ ਨੇ ਭਾਰਤੀ ਫੌਜ ਦੇ ਸੋਮਵਾਰ ਨੂੰ ਦਿੱਤੇ ਬਿਆਨ 'ਤੇ ਜਿਵੇਂ ਹੀ ਸਖ਼ਤ ਟਿੱਪਣੀ ਜਾਰੀ ਕੀਤੀ, ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਮੁੜ ਕਿਹਾ ਕਿ ਬੀਜਿੰਗ ਨੇ ਆਪਣੇ ਕੰਮਾਂ ਨਾਲ ਸਰਹੱਦ 'ਤੇ ਅਮਨ-ਸ਼ਾਂਤੀ ਨਿਸ਼ਚਿਤ ਕਰਨ ਲਈ ਦੋ-ਪੱਖੀ ਸਮਝੌਤੇ ਅਤੇ ਦੋ ਏਸ਼ਿਆਈ ਦਿੱਗਜਾਂ ਵਿਚਕਾਰ ਬਣੇ ਪ੍ਰੋਟੋਕਾਲ ਦੀ ਉਲੰਘਣਾ ਨੂੰ ਜਾਰੀ ਰੱਖਿਆ ਹੋਇਆ ਹੈ।

ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਤਰਫੋਂ ਵਾਸਤਵਿਕ ਕੰਟਰੋਲ ਰੇਖਾ (ਐਲਏਸੀ) ਨਜ਼ਦੀਕ ਪੂਰਬੀ ਲੱਦਾਖ ਸਥਿਤ ਪੈਗਾਂਗ ਤਸੋ ਝੀਲ ਵਿੱਚ ਭਾਰਤੀ ਖੇਤਰ ਵਿੱਚ ਕਬਜ਼ਾ ਕਰਨ ਦੀ ਤਾਜ਼ਾ ਕੋਸ਼ਿਸ਼ ਨੂੰ ਅਸਫ਼ਲ ਕਰਨ ਸਬੰਧੀ ਸੋਮਵਾਰ ਨੂੰ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਚੀਨ ਨੇ ਇਹ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ 29-30 ਅਗਸਤ ਦੀ ਦੇਰ ਰਾਤ ਪੈਗਾਂਗ ਝੀਲ ਦੇ ਦੱਖਣ ਦੇ ਤੱਟੀ ਖੇਤਰ ਵਿੱਚ ਆਪਣੇ ਦਾਅ-ਪੇਚਾਂ ਨਾਲ ਫ਼ੌਜੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗਿਆ ਸੀ। ਸ੍ਰੀਵਾਸਤਵ ਨੇ ਕਿਹਾ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਭਾਰਤ ਨੇ ਉਸ ਦੀਆਂ ਭੜਕਾਊ ਕਾਰਵਾਈਆਂ ਦਾ ਜਵਾਬ ਦਿੱਤਾ ਅਤੇ ਐਲਏਸੀ ਦੇ ਨਾਲ ਇਲਾਕੇ ਵਿੱਚ ਸਾਡੇ ਹਿੱਤਾਂ ਦੀ ਰੱਖਿਆ ਅਤੇ ਕੌਮੀ ਅਖੰਡਤਾ ਨੂੰ ਬਚਾ ਕੇ ਰੱਖਣ ਲਈ ਉੱਚਿਤ ਰੱਖਿਆਤਮਕ ਉਪਾਅ ਕੀਤੇ।

ਇਸ ਤੋਂ ਇਲਾਵਾ ਇਥੋਂ ਤੱਕ ਕਿ 31 ਅਗਸਤ ਨੂੰ ਜਦੋਂ ਦੋਵੇਂ ਪੱਖਾਂ ਦੇ ਫ਼ੌਜੀ ਕਮਾਂਡਰ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਮੀਟਿੰਗ ਕਰ ਰਹੇ ਸਨ ਉਦੋਂ ਵੀ ਚੀਨੀ ਫੌਜੀ ਮੁੜ ਤੋਂ ਉਕਸਾਵੇ ਵਾਲੀ ਕਾਰਵਾਈ ਵਿੱਚ ਲੱਗੇ ਸਨ। ਸਮੇਂ 'ਤੇ ਰੱਖਿਆਤਮਕ ਕਾਰਵਾਈ ਹੋ ਜਾਣ ਕਾਰਨ ਭਾਰਤੀ ਪੱਖ ਸਥਿਤੀ ਨੂੰ ਇਕਤਰਫ਼ਾ ਬਦਲਾਅ ਨੂੰ ਰੋਕਣ ਵਿੱਚ ਸਮਰੱਥ ਹੋ ਸਕਿਆ।

ਭਾਰਤ ਉਕਸਾ ਰਿਹੈ: ਚੀਨੀ ਦੂਤਾਵਾਸ

ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਦੋਂ ਆਇਆ ਜਦੋਂ ਨਵੀਂ ਦਿੱਲੀ ਸਥਿਤੀ ਚੀਨੀ ਦੂਤਾਵਾਸ ਦੇ ਬੁਲਾਰੇ ਜੀ ਰੋਂਗ ਨੇ ਦੋਸ਼ ਲਾਇਆ ਕਿ ਭਾਰਤੀ ਫੌਜੀਆਂ ਨੇ ਪਿਛਲੀ ਬਹੁ-ਪੱਧਰੀ ਗੱਲਬਾਤ ਅਤੇ ਉਸ ਤੋਂ ਬਾਅਦ ਚੀਨ ਤੇ ਭਾਰਤ ਵਿਚਕਾਰ ਬਣੀ ਆਮ ਸਹਿਮਤੀ ਨੂੰ ਧੱਬਾ ਦੱਸਦੇ ਹੋਏ ਪੈਗਾਂਗ ਤਸੋ ਝੀਲ ਦੇ ਦੱਖਣੀ ਤੱਟ ਅਤੇ ਭਾਰਤ-ਚੀਨ ਸੀਮਾ ਦੇ ਪੱਛਮੀ ਖੇਤਰ ਵਿੱਚ ਰੇਕਿਨ ਦੱਰੇ ਦੇ ਕੋਲ ਗ਼ੈਰ-ਕਾਨੂੰਨੀ ਤਰੀਕੇ ਨਾਲ ਵਾਸਤਵਿਕ ਕੰਟੋਰਲ ਰੇਖਾ ਦਾ ਉਲੰਘਣ ਕੀਤਾ ਅਤੇ ਸ਼ਰੇਆਮ ਉਕਸਾਉਣ ਦਾ ਕੰਮ ਕੀਤਾ, ਜਿਸ ਨਾਲ ਸੀਮਾਵਰਤੀ ਖੇਤਰਾਂ ਵਿੱਚ ਫ਼ਿਰ ਤੋਂ ਤਨਾਅ ਵੱਧ ਗਿਆ ਹੈ।

ਭਾਰਤ ਦੇ ਇਸ ਕਦਮ ਨਾਲ ਚੀਨ ਦੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ ਹੋਇਆ ਹੈ। ਭਾਰਤ ਵੱਲੋਂ ਦੋਵੇਂ ਦੇਸ਼ਾਂ ਵਿਚਕਾਰ ਸਮਝੌਤਿਆਂ, ਪ੍ਰੋਟੋਕਾਲਾਂ ਅਤੇ ਮਹੱਤਵਪੂਰਨ ਆਮ ਸਹਿਮਤੀ ਦਾ ਗੰਭੀਰ ਉਲੰਘਣ ਹੋਇਆ ਹੈ। ਨਾਲ ਹੀ ਚੀਨ-ਭਾਰਤ ਸਰਹੱਦੀ ਖੇਤਰਾਂ ਵਿੱਚ ਅਮਨ-ਸ਼ਾਂਤੀ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਗਿਆ ਹੈ। ਭਾਰਤ ਨੇ ਜੋ ਕੀਤਾ ਹੈ ਕਿ ਉਹ ਵਾਸਤਵਿਕ ਕੰਟਰੋਲ ਸਥਿਤੀ ਨੂੰ ਸਮਾਨ ਕਰਨ ਅਤੇ ਮਾਮਲੇ ਨੂੰ ਠੰਡਾ ਕਰਨ ਦੇ ਲਈ ਦੋਵੇਂ ਪੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਿਲਕੁਲ ਉਲਟ ਹੈ ਅਤੇ ਚੀਨ ਇਸ ਦਾ ਦ੍ਰਿੜਤਾ ਨਾਲ ਵਿਰੋਧ ਕਰਦਾ ਹੈ।

ਭਾਰਤੀ ਫ਼ੌਜ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਪੀਐੱਲਏ ਦੇ ਫ਼ੌਜੀਆਂ ਨੇ ਪੂਰਬੀ ਲੱਦਾਖ ਵਿੱਚ ਜਾਰੀ ਵਿਰੋਧ ਦੌਰਾਨ ਫ਼ੌਜੀ ਅਤੇ ਰਾਜਨੀਤਿਕ ਪੱਧਰ ਉੱਤੇ ਪਿਛਲੇ ਦਿਨਾਂ ਵਿੱਚ ਗੱਲਬਾਤ ਦੌਰਾਨ ਬਣੀ ਆਮ ਸਹਿਮਤੀ ਦਾ ਉਲੰਘਣ ਕੀਤਾ ਅਤੇ ਸਥਿਤੀ ਨੂੰ ਬਦਲਣ ਦੇ ਲਈ ਉਕਸਾਉਣ ਵਾਲੀ ਫ਼ੌਜ ਗਤੀਵਿਧਿਆ ਨੂੰ ਅੰਜ਼ਾਮ ਦਿੱਤਾ।

ਖੇਤਰੀ ਅਖੰਡਤਾ ਦੀ ਰੱਖਿਆ ਦੇ ਲਈ ਵੀ ਸਮਾਨ ਰੂਪ ਤੋਂ ਦ੍ਰਿੜਤਾ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜੀਆਂ ਨੇ ਦੱਖਣੀ ਤੱਟ ਉੱਤੇ ਪੈਂਗਾਗ ਤਸੋ ਝੀਲ ਉੱਤੇ ਪੀਐੱਲਏ ਗਤੀਵਿਧਿਆਂ ਨੂੰ ਰੋਕ ਕੇ ਪਹਿਲਾਂ ਵਾਲੀ ਸਥਿਤੀ ਕਾਇਮ ਕੀਤੀ, ਸਾਡੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਤੱਥਾਂ ਨੂੰ ਇੱਕ-ਤਰਫ਼ਾ ਬਦਲਣ ਦੇ ਚੀਨੀ ਇਰਾਦਿਆਂ ਨੂੰ ਅਸਫ਼ਲ ਕਰਨ ਦੇ ਲਈ ਕਦਮ ਚੁੱਕੇ। ਭਾਰਤੀ ਫ਼ੌਜ ਗੱਲਬਾਤ ਰਾਹੀਂ ਅਮਨ-ਸ਼ਾਂਤੀ ਬਣਾਏ ਰੱਖਣ ਦੇ ਲਈ ਵਚਨਬੱਧ ਹੈ, ਪਰ ਆਪਣੀ ਖੇਤਰੀ ਅਖੰਡਤਾਂ ਦੀ ਰੱਖਿਆ ਦੇ ਲਈ ਵੀ ਸਮਾਨ ਰੂਪ ਤੋਂ ਦ੍ਰਿੜ ਹੈ।

ਇਸ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਖ਼ੂਨੀ ਝੜਪ ਦੇ ਫ਼ਲਸਰੂਪ 45 ਸਾਲਾਂ ਵਿੱਚ ਐੱਲਏਸੀ ਉੱਤੇ ਪਹਿਲੀ ਵਾਰ ਦੋਵੇਂ ਪੱਖਾਂ ਦੇ ਜਵਾਨਾਂ ਦੀ ਜਾਨ ਗਈ। ਇਸ ਤੋਂ ਬਾਅਦ ਚੀਨ ਵਿੱਚ ਨਵਾਂ ਤਨਾਅ ਪੈਦਾ ਹੋ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਬੀਜਿੰਗ ਵਿੱਚ ਮੰਗਲਵਾਰ ਨੂੰ ਇੱਕ ਨਿਯਮਿਤ ਮੀਡੀਆ ਬ੍ਰੀਫ਼ਿੰਗ ਵਿੱਚ ਦੋਸ਼ ਲਾਏ ਗਏ ਕਿ ਭਾਰਤੀ ਫ਼ੌਜੀਆਂ ਨੇ ਪੈਂਗਾਗ ਤਸੋ ਝੀਲ ਅਤੇ ਰੇਕਿਨ ਪਰਬਤ ਦੇ ਦੱਖਣੀ ਤੱਟ ਉੱਤੇ ਐੱਲਏਸੀ ਦਾ ਗ਼ੈਰ-ਕਾਨੂੰਨੀ ਰੂਪ ਨਾਲ ਕਬਜ਼ਾ ਕੀਤਾ।

ਤਨਾਅ ਅਤੇ ਗੁੰਝਲਤਾ ਦੀ ਸਥਿਤੀ ਹੋਰ ਵੱਧ ਸਕਦੀ ਹੈ

ਹੁਆ ਨੇ ਕਿਹਾ ਕਿ ਚੀਨ ਮੰਗ ਕਰਦਾ ਹੈ ਕਿ ਭਾਰਤੀ ਪੱਖ ਆਪਣੇ ਉਕਸਾਉਣ ਨੂੰ ਬੰਦ ਕਰੇ ਅਤੇ ਜੋ ਗ਼ੈਰ-ਕਾਨੂੰਨੀ ਰੂਪ ਨਾਲ ਐੱਲਏਸੀ ਦਾ ਕਬਜ਼ਾ ਕੀਤਾ ਹੈ, ਆਪਣੇ ਉਨ੍ਹਾਂ ਸਰਹੱਦੀ ਫ਼ੌਜੀਆਂ ਨੂੰ ਤੱਤਕਾਲ ਵਾਪਸ ਬੁਲਾਏ। ਨਾਲ ਹੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਤੁਰੰਤ ਰੋਕੇ, ਜਿਸ ਨਾਲ ਤਨਾਅ ਅਤੇ ਗੁੰਝਲਤਾ ਦੀ ਸਥਿਤੀ ਹੋਰ ਵੱਧ ਸਕਦੀ ਹੈ।

ਇਸ ਤੋਂ ਇਲਾਵਾ ਚੀਨੀ ਸਰਕਾਰ ਨਾਲ ਜੁੜੇ ਅੰਗ੍ਰੇਜ਼ੀ ਦੈਨਿਕ ਗਲੋਬਲ ਟਾਇਮਜ਼ ਨੇ ਵੀ ਮੰਗਲਵਾਰ ਨੂੰ ਚੀਨ ਨੂੰ ਭਾਰਤ ਦੇ ਅਵਸਰਵਾਦੀ ਕਦਮ ਦਾ ਪੂਰੀ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਹੈ ਸਿਰਲੇਖ ਨਾਲ ਇੱਕ ਸੰਪਦਾਕੀ ਲਿਖੀ ਹੈ। ਉਸ ਵਿੱਚ ਇਹ ਦਾਅਵਾ ਕਰਦੇ ਹੋਏ ਕਿ ਭਾਰਤ ਨੇ ਇੱਕ ਭੜਕਾਉ ਉਤੇਜਕ ਕਦਮ ਚੁੱਕਿਆ ਜਿਸ ਨਾਲ ਚੀਨੀ ਖੇਤਰ ਪ੍ਰਭੂਸੱਤਾ ਦਾ ਗੰਭੀਰ ਰੂਪ ਨਾਲ ਉਲੰਘਣ ਹੋਇਆ ਹੈ। ਇਸ ਨਾਲ ਚੀਨ-ਭਾਰਤ ਦੇ ਸਰਹੱਦੀ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਘੱਟ ਕੀਤਾ ਹੈ।

ਇਹ ਦੱਸਦੇ ਹੋਏ ਕਿ ਚੀਨ-ਭਾਰਤ ਸਰਹੱਦੀ ਖੇਤਰ ਵਿੱਚ ਚੀਨ ਨੂੰ ਫ਼ੌਜੀ ਸੰਘਰਸ਼ ਲਈ ਆਪਣੀ ਫ਼ੌਜ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਅਖ਼ਬਾਰ ਨੇ ਦੋਵਾਂ ਪੱਖਾਂ ਦੇ ਵਿਚਕਾਰ ਸ਼ਾਂਤੀਪੂਰਨ ਸਾਧਨਾਂ ਰਾਹੀਂ ਟਕਰਾਅ ਦੇ ਮੁੱਦਿਆਂ ਦਾ ਹੱਲ ਕਰਨ ਦੀ ਵੀ ਅਪੀਲ ਕੀਤੀ ਹੈ।

ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ, ਪਰ ਜਦੋਂ ਭਾਰਤ ਬਿਨਾਂ ਵਿਚਾਰ ਕੀਤੇ ਚੀਨ ਨੂੰ ਚੁਣੌਤੀ ਦਿੰਦਾ ਹੈ ਤਾਂ ਚੀਨ ਨੂੰ ਨਰਮ ਨਹੀਂ ਪੈਣਾ ਚਾਹੀਦਾ। ਅਜਿਹਾ ਜ਼ਰੂਰੀ ਹੋਣ 'ਤੇ ਫ਼ੌਜੀ ਕਾਰਵਾਈ ਕਰ ਕੇ ਜਿੱਤ ਨਿਸ਼ਚਿਤ ਕਰਨੀ ਚਾਹੀਦੀ ਹੈ। ਇਹ ਕਹਿੰਦੇ ਹੋਏ ਕਿ ਚੀਨ ਭਾਰਤ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਮਜ਼ਬੂਤ ਹੈ ਅਤੇ ਭਾਰਤ ਦਾ ਚੀਨ ਨਾਲ ਕੋਈ ਮੁਕਾਬਲਾ ਨਹੀਂ ਹੈ। ਉਸ ਨੇ ਲਿਖਿਆ ਹੈ ਕਿ ਸਾਨੂੰ ਭਾਰਤ ਦੇ ਕਿਸੇ ਵੀ ਭੁਲੇਖੇ ਨੂੰ ਤੋੜਨਾ ਹੋਵੇਗਾ ਕਿ ਉਹ ਅਮਰੀਕਾ ਵਰਗੀਆਂ ਹੋਰ ਸ਼ਕਤੀਆਂ ਨਾਲ ਮਿਲ ਕੇ ਸਾਡੇ ਨਾਲ ਟਕਰਾਅ ਕਰਕੇ ਨਿਪਟ ਸਕਦਾ ਹੈ। ਏਸ਼ੀਆ ਅਤੇ ਵਿਸ਼ਵ ਇਤਿਹਾਸ ਨੇ ਸਾਨੂੰ ਦੱਸਿਆ ਹੈ ਕਿ ਮੌਕੇ ਦਾ ਲਾਭ ਚੁੱਕਣ ਲਈ ਜੋ ਕੋਈ ਵੀ ਉਤਸੁਕ ਹੈ ਉਹ ਕਮਜ਼ੋਰ ਨੂੰ ਧਮਕਾਉਂਦਾ ਹੈ, ਜਦਕਿ ਮਜ਼ਬੂਤ ਤੋਂ ਡਰਦਾ ਹੈ। ਜਦੋਂ ਚੀਨ-ਭਾਰਤ ਸਰਹੱਦ ਮੁੱਦੇ ਦੀ ਗੱਲ ਆਉਂਦੀ ਹੈ ਤਾਂ ਭਾਰਤ ਇੱਕ ਵਿਸ਼ੇਸ਼ ਮੌਕਾਵਾਦੀ ਹੋ ਜਾਂਦਾ ਹੈ।

ਦੋਵਾਂ ਦੇਸ਼ਾਂ ਵਿਚਕਾਰ ਪ੍ਰੋਟੋਕਾਲ ਦੀ ਸਪੱਸ਼ਟ ਉਲੰਘਣਾ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ੍ਰੀਵਾਸਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੋਵਾਂ ਪੱਖਾਂ ਦੇ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਬਰਾਬਰ ਦੇ ਚੀਨੀ ਅਹੁਦੇਦਾਰ ਵਾਂਗ ਯੀ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਸਥਿਤੀ ਨੂੰ ਜ਼ਿੰਮੇਵਾਰ ਤਰੀਕੇ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਪੱਖ ਨੂੰ ਭੜਕਾਊ ਕਾਰਵਾਈ ਜਾਂ ਮਾਮਲਿਆਂ ਦੀ ਗੰਭੀਰਤਾ ਨੂੰ ਹੋਰ ਵਧਾਉਣ ਵਾਲੀ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਦੋ-ਪੱਖੀ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਅਨੁਸਾਰ ਅਮਨ-ਸ਼ਾਂਤੀ ਨਿਸ਼ਚਿਤ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਐਲਏਸੀ ਦੇ ਨਾਲ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਚੀਨੀ ਪੱਖ ਦੀ ਕਾਰਵਾਈ ਅਤੇ ਵਿਵਹਾਰ ਦੋ-ਪੱਖੀ ਸਮਝੌਤਿਆਂ ਅਤੇ ਸਰਹੱਦ 'ਤੇ ਅਮਨ-ਸ਼ਾਂਤੀ ਨਿਸ਼ਚਿਤ ਕਰਨ ਦੇ ਦੋਵਾਂ ਪੱਖਾਂ ਦੇ ਵਿਚਾਲੇ ਪ੍ਰੋਟੋਕਾਲ ਦੀ ਸਾਫ਼ ਉਲੰਘਣਾ ਹੈ। ਅਜਿਹਾ ਕਰਨਾ ਵਿਸ਼ੇਸ਼ ਪ੍ਰਤੀਨਿਧੀਆਂ ਦੇ ਰੂਪ ਵਿੱਚ ਦੋ ਵਿਦੇਸ਼ ਮੰਤਰੀਆਂ ਦੇ ਵਿਚਕਾਰ ਬਣੀ ਸਮਝ ਦਾ ਵੀ ਪੂਰੀ ਤਰ੍ਹਾਂ ਅਪਮਾਨ ਹੈ।

ਸ੍ਰੀਵਾਸਤ ਨੇ ਕਿਹਾ ਕਿ ਭਾਰਤ ਨੇ ਹਾਲੀਆ ਭੜਕਾਊ ਅਤੇ ਹਮਲਾਵਰ ਕਾਰਵਾਈਆਂ ਦਾ ਮਾਮਲਾ ਕੂਟਨੀਤਕ ਅਤੇ ਫ਼ੌਜੀ ਦੋਵੇਂ ਸਾਧਨਾਂ ਰਾਹੀਂ ਚੀਨ ਦੇ ਨਾਲ ਚੁੱਕਿਆ ਹੈ ਅਤੇ ਬੀਜਿੰਗ ਦੀ ਇਸ ਤਰ੍ਹਾਂ ਦੀ ਉਕਸਾਹਟ ਭਰੀ ਕਾਰਵਾਈ ਰੋਕਣ ਲਈ ਆਪਣੇ ਮੂਹਰਲੀ ਕਤਾਰ ਦੇ ਫ਼ੌਜੀਆਂ ਨੂੰ ਅਨੁਸ਼ਾਸਿਤ ਅਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਪੱਖ ਸ਼ਾਂਤੀਪੂਰਨ ਗੱਲਬਾਤ ਰਾਹੀਂ ਪੱਛਮੀ ਖੇਤਰ ਵਿੱਚ ਐਲਏਸੀ ਦੇ ਨਾਲ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਦਿੜ੍ਹਤਾ ਨਾਲ ਪ੍ਰਤੀਬੱਧ ਹੈ।

ਇਸ ਸੰਦਰਭ ਵਿੱਚ ਸਾਨੂੰ ਉਮੀਦ ਹੈ ਕਿ ਚੀਨੀ ਪੱਖ ਈਮਾਨਦਾਰੀ ਨਾਲ ਪਹਿਲਾਂ ਤੋਂ ਬਣੀ ਸਹਿਮਤੀ 'ਤੇ ਸਮਝਦਾਰੀ ਨਾਲ ਪਾਲਣਾ ਕਰੇਗਾ ਅਤੇ ਸਥਿਤੀ ਨੂੰ ਸੁਲਝਾਉਣ ਅਤੇ ਸਰਹੱਦੀ ਖੇਤਰਾਂ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।

ਅਰੂਣਿਮ ਭੂਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.