ETV Bharat / bharat

ਤਿੰਨ ਦਿਨਾਂ ਤੋਂ ਲਾਪਤਾ ਸੀ ਮਾਸੂਮ, ਨਾਲੇ 'ਚ ਤੈਰਦੀ ਮਿਲੀ ਲਾਸ਼

ਨਵੀਂ ਦਿੱਲੀ ਦੇ ਕਿਰਾੜੀ ਐਕਸਟੈਂਸ਼ਨ ਇਲਾਕੇ ਵਿੱਚ ਇੱਕ ਗੰਦੇ ਨਾਲੇ ਅੰਦਰ ਇੱਕ ਮਾਸੂਮ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਫੋਟੋ
author img

By

Published : Jul 28, 2019, 10:32 PM IST

ਨਵੀਂ ਦਿੱਲੀ : ਰਾਜਧਾਨੀ ਦੇ ਕਿਰਾੜੀ ਐਕਸਟੈਂਸ਼ਨ ਇਲਾਕੇ ਵਿੱਚ ਇੱਕ ਗੰਦੇ ਨਾਲ ਅੰਦਰ ਇੱਕ ਮਾਸੂਮ ਬੱਚੇ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਰਾਹਗੀਰਾਂ ਨੇ ਨਾਲੇ ਵਿੱਚ ਬੱਚੇ ਦੀ ਲਾਸ਼ ਨੂੰ ਤੈਰਦੇ ਹੋਏ ਵੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 100 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਨਾਲੇ ਤੋਂ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਲਈ ਸੰਜੇ ਗਾਂਧੀ ਹਸਪਤਾਲ ਭੇਜ ਦਿੱਤਾ। ਇਸ ਘਟਨਾ ਤੋਂ ਬਾਅਦ ਸਾਰੇ ਇਲਾਕੇ 'ਚ ਖ਼ਬਰ ਫੈਲ ਗਈ। ਇਹ ਦੱਸਿਆ ਗਿਆ ਸੀ ਕਿ ਇਸ ਇਲਾਕੇ ਵਿੱਚ ਪਹਿਲਾਂ ਤੋਂ ਹੀ ਦੋ ਬੱਚੇ ਲਾਪਤਾ ਸਨ। ਜਾਣਕਾਰੀ ਮਿਲਦੇ ਹੀ ਮ੍ਰਿਤਕ ਬੱਚਿਆਂ ਦੇ ਪਰਿਵਾਰ ਵੀ ਪਛਾਣ ਕਰਨ ਲਈ ਤੁਰੰਤ ਹਸਪਤਾਲ ਪਹੁੰਚ ਗਏ। ਇੱਕ ਪਰਿਵਾਰ ਨੇ ਕੱਪੜੇ ਅਤੇ ਚਿਹਰਾ ਦੇਖ ਕੇ ਮ੍ਰਿਤਕ ਬੱਚੇ ਦੀ ਪਛਾਣ ਕੀਤੀ।

ਮ੍ਰਿਤਕ ਬੱਚੇ ਦੀ ਪਛਾਣ ਸਮਰਥ ਦੇ ਤੌਰ 'ਤੇ ਹੋਈ ਹੈ। ਬੱਚਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ ਅਤੇ ਮਾਤਾ-ਪਿਤਾ ਅਤੇ ਪਰਿਵਾਰ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਬੱਚੇ ਦਾ ਪਿਤਾ ਨੇੜੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਪਰਿਵਾਰ ਨੂੰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਅਮਨ ਵਿਹਾਰ ਥਾਣੇ ਦੀ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Intro:Body:

child dead body found 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.