ETV Bharat / bharat

ਚੀਨ ਤੋਂ ਫੰਡਿੰਗ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ 'ਤੇ ਵਰ੍ਹੇ ਚਿਦੰਬਰਮ - J P Nadda

ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐਫ) ਵੱਲੋਂ ਚੀਨ ਤੋਂ ਦਾਨ ਲੈਣ ਦੇ ਦੋਸ਼ਾਂ ਕਾਰਨ ਭਾਜਪਾ ਅਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੀ. ਚਿਦੰਬਰਮ ਨੇ ਭਾਜਪਾ ਪ੍ਰਧਾਨ 'ਤੇ ਅੱਧਾ ਸੱਚ ਬੋਲਣ ਦਾ ਦੋਸ਼ ਲਗਾਇਆ ਹੈ।

chidambaram hit out at bjp for speaking semi truths over chinese funds allegations
ਚੀਨ ਤੋਂ ਫੰਡਿੰਗ ਦੇ ਦੋਸ਼ਾਂ ਨੂੰ ਲੈ ਕੇ ਚਿਦੰਬਰਮ ਨੇ ਭਾਜਪਾ ਨੂੰ ਲਿਆ ਕਰੜੇ ਹੱਥੀ
author img

By

Published : Jun 27, 2020, 3:35 PM IST

ਨਵੀਂ ਦਿੱਲੀ: ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐਫ) ਵੱਲੋਂ ਚੀਨ ਤੋਂ ਡੋਨੇਸ਼ਨ ਲੈਣ ਦੇ ਦੋਸ਼ਾਂ ਕਾਰਨ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ‘ਤੇ ਨਿਸ਼ਾਨਾ ਸਾਧਣ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ। ਪੀ. ਚਿਦੰਬਰਮ ਨੇ ਭਾਜਪਾ ਪ੍ਰਧਾਨ 'ਤੇ ਅੱਧਾ ਸੱਚ ਬੋਲਣ ਦਾ ਦੋਸ਼ ਲਗਾਇਆ ਹੈ।

  • Suppose RGF returns the Rs 20 lakh, will PM Modi assure the country that China will vacate its transgression and restore status quo ante?

    — P. Chidambaram (@PChidambaram_IN) June 27, 2020 " class="align-text-top noRightClick twitterSection" data=" ">

ਚਿਦੰਬਰਮ ਨੇ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਅੱਧਾ ਸੱਚ ਬੋਲਣ ਵਿੱਚ ਮਾਹਿਰ ਹਨ। ਉਨ੍ਹਾਂ ਕਿਹਾ ਕਿ ਮੇਰੇ ਸਾਥੀ ਰਣਦੀਪ ਸੁਰਜੇਵਾਲਾ ਨੇ ਕੱਲ੍ਹ ਆਪਣੀ ਬਾਕੀ ਦੀ ਅੱਧੀ ਸੱਚਾਈ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ, "ਆਰਜੀਐਫ ਨੂੰ 15 ਸਾਲ ਪਹਿਲਾਂ ਮਿਲੀ ਗ੍ਰਾਂਟ ਦਾ ਮੋਦੀ ਸਰਕਾਰ ਦੀ ਨਿਗਰਾਨੀ 'ਚ ਸਾਲ 2020 ਵਿੱਚ ਚੀਨ ਦਾ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਨਾਲ ਕੀ ਸਬੰਧ ਹੈ।"

ਇਹ ਵੀ ਪੜ੍ਹੋ: PPE ਕਿੱਟਾਂ ਦੇ ਖ਼ਰੀਦ ਘੁਟਾਲੇ ਨੂੰ ਲੈ ਕੇ ਕਾਂਗਰਸੀ ਸਾਂਸਦ ਨੇ ਕੇਂਦਰ ਨੂੰ ਲਿਖੀ ਚਿੱਠੀ

ਚਿਦੰਬਰਮ ਨੇ ਕਿਹਾ, "ਮੰਨ ਲਓ ਕਿ ਆਰਜੀਐਫ 20 ਲੱਖ ਰੁਪਏ ਵਾਪਸ ਕਰ ਦਿੰਦਾ ਹੈ, ਕੀ ਪੀਐਮ ਮੋਦੀ ਦੇਸ਼ ਨੂੰ ਭਰੋਸਾ ਦਿਵਾਉਣਗੇ ਕਿ ਚੀਨ ਆਪਣਾ ਕਬਜ਼ਾ ਖ਼ਾਲੀ ਕਰਕੇ ਸਥਿਤੀ ਨੂੰ ਬਹਾਲ ਕਰ ਦੇਵੇਗਾ? ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਭਾਰਤੀ ਖੇਤਰ ਵਿੱਚ ਚੀਨੀ ਘੁਸਪੈਠ ਬਾਰੇ ਸਾਡੇ ਸਵਾਲਾਂ ਦਾ ਜਵਾਬ ਦਿਓ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ 2017 ‘ਚ ਡੋਕਲਾਮ ਸਟੈਂਡਆਫ਼ ਦੇ ਦੌਰਾਨ ਰਾਹੁਲ ਗਾਂਧੀ ਨੇ ਗੁਪਤ ਤੌਰ ‘ਤੇ ਚੀਨੀ ਰਾਜਦੂਤ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਪਾਰਟੀ ਨੇ ਇਸ ‘ਤੇ ਦੇਸ਼ ਨੂੰ ਗੁਮਰਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ ਡੋਨੇਸ਼ਨ ਮਿਲੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.