ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਨਾਵ ਬਲਾਤਕਾਰ ਮਾਮਲੇ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਤਿੰਨਾਂ 'ਤੇ ਬਲਾਤਕਾਰ ਪੀੜਤਾ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਤੈਅ ਕੀਤੇ ਗਏ ਹਨ। ਇਹ ਮਾਮਲਾ ਦੋਸ਼ੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ‘ਤੇ ਬਲਾਤਕਾਰ ਦੇ ਦੋਸ਼ਾਂ ਤੋਂ ਵੱਖਰਾ ਹੈ।
ਹੋ ਸਕਦੀ ਹੈ ਉਮਰ ਕੈਦ ਦੀ ਸਜ਼ਾ
ਜਿਨ੍ਹਾਂ ਮੁਲਜ਼ਮਾਂ ਵਿਰੁੱਧ ਅਦਾਲਤ ਨੇ ਦੋਸ਼ ਤੈਅ ਕੀਤੇ ਹਨ, ਉਨ੍ਹਾਂ ਵਿੱਚ ਨਰੇਸ਼ ਤਿਵਾੜੀ, ਬ੍ਰਿਜੇਸ਼ ਯਾਦਵ ਅਤੇ ਸ਼ੁਭਮ ਸਿੰਘ ਸ਼ਾਮਲ ਹਨ। ਵੱਖ-ਵੱਖ ਧਾਰਾਵਾਂ ਤਹਿਤ ਤੈਅ ਦੋਸ਼ਾਂ 'ਤੇ ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਵੱਧ ਸਜ਼ਾ ਉਮਰ ਕੈਦ ਦੀ ਹੈ।
ਸੀਬੀਆਈ ਨੇ ਉਨਾਵ ਦੇ ਮੈਜਿਸਟਰੇਟ ਦੇ ਸਾਹਮਣੇ ਬਲਾਤਕਾਰ ਪੀੜਤ ਲੜਕੀ ਵੱਲੋਂ ਦਿੱਤੇ ਗਏ ਬਿਆਨ ਦੇ ਅਧਾਰ 'ਤੇ ਚਾਰਜਸ਼ੀਟ ਵਿੱਚ ਕਿਹਾ ਹੈ ਕਿ 11 ਜੂਨ 2017 ਨੂੰ, ਜਦੋਂ ਬਲਾਤਕਾਰ ਪੀੜਤ ਲੜਕੀ ਪਾਣੀ ਲੈਣ ਲਈ ਆਪਣੇ ਘਰੋਂ ਬਾਹਰ ਗਈ ਤਾਂ ਤਿੰਨੋਂ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਕਾਰ ਵਿੱਚ ਖਿੱਚ ਲਿਆ। ਨਰੇਸ਼ ਤਿਵਾੜੀ ਅਤੇ ਸ਼ੁਭਮ ਸਿੰਘ ਨੇ ਕਾਰ ਥੋੜਾ ਦੂਰ ਲੈ ਜਾ ਕੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਪੀੜਤ ਲੜਕੀ ਨੂੰ ਕਾਨਪੁਰ ਨੂੰ ਜਾਂਦੇ ਇੱਕ ਰਸਤੇ ਵਿੱਚ ਪੈਂਦੇ ਇਕ ਘਰ ਲੈ ਗਏ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਆਪਣਾ ਮੂੰਹ ਢੱਕ ਕੇ ਉਸ ਨਾਲ ਬਲਾਤਕਾਰ ਕੀਤਾ। ਦੋ-ਤਿੰਨ ਦਿਨਾਂ ਬਾਅਦ, ਪੀੜਤ ਲੜਕੀ ਨੂੰ ਬ੍ਰਿਜੇਸ਼ ਯਾਦਵ ਦੇ ਘਰ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਲੜਕੀ ਨਾਲ ਬਲਾਤਕਾਰ ਕੀਤਾ। ਫਿਰ ਪੀੜਤ ਲੜਕੀ ਨੂੰ ਔਰੈਇਆ ਲੈ ਜਾਇਆ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਬਰਾਮਦ ਕਰ ਲਿਆ ਸੀ।
ਇਹ ਵੀ ਪੜ੍ਹੋ: ਚੰਦਰਯਾਨ-2: NASA ਨੇ ਚੰਨ 'ਤੇ ਲੱਭਿਆ ਵਿਕਰਮ ਲੈਂਡਰ, ਟਵੀਟ 'ਤੇ ਜਾਰੀ ਕੀਤੀ ਤਸਵੀਰ