ਨਵੀਂ ਦਿੱਲੀ: ਚੰਦਰਯਾਨ 2 ਲੈਂਡਰ ਦਾ ਚੰਦਰਮਾ ਦੀ ਸਤਹ 'ਤੇ ਸੋਫ਼ਟ ਲੈਂਡ ਕਰਨ ਦੀ ਇਤਿਹਾਸਕ ਕੋਸ਼ਿਸ਼ ਦੌਰਾਨ ਗਰਾਉਂਡ ਸਟੇਸ਼ਨ ਨਾਲ ਸੰਪਰਕ ਟੁੱਟਣ 'ਤੇ ਇੱਕ 'ਹਾਰਡ ਲੈਂਡਿੰਗ' ਹੋਈ ਸੀ, ਨਾਸਾ ਨੇ ਦੱਸਿਆ ਕਿ ਯੂ.ਐਸ. ਪੁਲਾੜ ਏਜੰਸੀ ਦੇ ਵਿਗਿਆਨੀਆਂ ਦੀ ਟੀਮ ਅਜੇ ਤੱਕ ਇਸ ਨੂੰ ਲੱਭਣ 'ਚ ਕਾਮਯਾਬ ਨਹੀਂ ਹੈ ਪਾਈ।
“ਚੰਦਰਯਾਨ -2 ਲੈਂਡਰ, ਵਿਕਰਮ ਨੇ 7 ਸਤੰਬਰ ਨੂੰ ਚੰਦਰਮਾ ਦੇ ਉੱਚੇ ਮੈਦਾਨ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ। ਵਿਕਰਮ ਦੀ ਹਾਰਡ ਲੈਂਡਿੰਗ ਹੋਈ ਅਤੇ ਚੰਨ ਦੇ ਉੱਚੇ ਹਿੱਸਿਆਂ ਵਿੱਚ ਪੁਲਾੜ ਯਾਨ ਦੀ ਸਹੀ ਸਥਿਤੀ ਦਾ ਨਿਰਧਾਰਤ ਕਰਨਾ ਅਜੇ ਬਾਕੀ ਹੈ। ਨਾਸਾ ਨੇ ਇਹ ਜਾਣਕਾਰੀ ਦਿੱਤੀ ਅਤੇ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ।
ਇਨ੍ਹਾਂ ਤਸਵੀਰਾਂ 17 ਸਤੰਬਰ ਨੂੰ ਆਪਣੀ ਫਲਾਈਬਾਈ ਦੌਰਾਨ ਨਾਸਾ ਦੇ ਲੂਨਰ ਰੀਕੋਨਾਈਸੈਂਸ ਓਰਬਿਟਰ (ਐਲ.ਆਰ.ਓ.) ਪੁਲਾੜ ਯਾਨ ਨੇ ਖਿੱਚਿਆਂ ਸੀ। ਅਮਰੀਕੀ ਸਪੇਸ ਏਜੰਸੀ ਨੇ ਇੱਕ ਟਵੀਟ ਵਿੱਚ ਕਿਹਾ, “ਤਸਵੀਰਾਂ ਸ਼ਾਮ ਵੇਲੇ ਲਈਆਂ ਗਈਆਂ ਸਨ, ਅਤੇ ਟੀਮ ਲੈਂਡਰ ਨੂੰ ਲੱਭਣ ਦੇ ਯੋਗ ਨਹੀਂ ਸੀ"। ਬਿਆਨ ਦੇ ਅਨੁਸਾਰ, ਲੂਨਰ ਓਰਬਿਟਰ ਅਕਤੂਬਰ ਵਿੱਚ ਫਿਰ ਤੋਂ ਲੈਂਡਰ ਨੂੰ ਲੱਭਣ ਅਤੇ ਚਿੱਤਰਣ ਦੀ ਕੋਸ਼ਿਸ਼ ਕਰੇਗਾ ਜਦ ਰੋਸ਼ਨੀ ਅਨੁਕੂਲ ਹੋਵੇਗੀ। ਵਿਕਰਮ ਨਾਲ ਸੰਪਰਕ ਕਰਨ ਦੀ ਆਖਰੀ ਤਰੀਕ, ਜਿਸ ਦੀ 14 ਦਿਨਾਂ ਮਿਸ਼ਨ ਦੀ ਜ਼ਿੰਦਗੀ ਸੀ, ਸ਼ਨੀਵਾਰ ਨੂੰ ਖ਼ਤਮ ਹੋਈ ਜਦ ਦੱਖਣੀ ਧਰੁਵੀ ਖੇਤਰ ਵਿੱਚ ਚੰਦਰਮਾ ਦੀ ਰਾਤ ਪੈਣੀ ਸ਼ੁਰੂ ਹੋਈ, ਜਿੱਥੇ ਲੈਂਡਰ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਵੀਰਵਾਰ ਨੂੰ ਇਸਰੋ ਦੇ ਮੁਖੀ ਕੇ. ਸਿਵਾਨ ਨੇ ਕਿਹਾ ਸੀ, "ਇੱਕ ਰਾਸ਼ਟਰੀ ਪੱਧਰੀ ਕਮੇਟੀ ਵਿਸ਼ਲੇਸ਼ਣ ਕਰ ਰਹੀ ਹੈ ਕਿ "ਲੈਂਡਰ ਨਾਲ ਅਸਲ ਵਿੱਚ ਕੀ ਗਲਤ ਹੋਇਆ।" "ਸਾਨੂੰ ਲੈਂਡਰ ਤੋਂ ਕੋਈ ਸੰਕੇਤ ਨਹੀਂ ਮਿਲਿਆ ਹੈ। ਇੱਕ ਰਾਸ਼ਟਰੀ ਪੱਧਰੀ ਕਮੇਟੀ ਹੁਣ ਵਿਸ਼ਲੇਸ਼ਣ ਕਰ ਰਹੀ ਹੈ ਕਿ ਲੈਂਡਰ ਨਾਲ ਅਸਲ ਵਿੱਚ ਕੀ ਗਲਤ ਹੋਇਆ ਹੈ। ਕਮੇਟੀ ਦੀਆਂ ਰਿਪੋਰਟਾਂ ਪੇਸ਼ ਕਰਨ ਤੋਂ ਬਾਅਦ ਹੋ ਸਕਦਾ ਹੈ, ਅਸੀਂ ਭਵਿੱਖ ਦੀ ਯੋਜਨਾ 'ਤੇ ਕੰਮ ਕਰਾਂਗੇ। ਲੋੜੀਂਦੀ ਪ੍ਰਵਾਨਗੀ ਅਤੇ ਹੋਰ ਪ੍ਰਕਿਰਿਆਵਾਂ ਲੋੜੀਂਦੀਆਂ ਹਨ “ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ, ” ਸਿਵਾਨ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ। ”ਸਾਡੀ ਅਗਲੀ ਤਰਜੀਹ ਗਗਨਯਾਨ ਮਿਸ਼ਨ ਹੈ,” ਉਨ੍ਹਾਂ ਕਿਹਾ। ਭਾਰਤ ਨੂੰ 1 ਹਜ਼ਾਰ ਕਰੋੜ ਰੁਪਏ ਦੇ ਚੰਦਰਯਾਨ 2 ਮਿਸ਼ਨ ਨਾਲ ਪੁਲਾੜ ਇਤਿਹਾਸ ਰਚਣ ਦੀ ਉਮੀਦ ਸੀ।
ਚੰਦਰਮਾ ਦੀ ਸਤਹ 'ਤੇ ਇੱਕ ਸਫ਼ਲ ਸੌਫ਼ਟ ਲੈਂਡਿੰਗ ਤੋਂ ਬਾਅਦ ਯੂ.ਐਸ., ਰੂਸ ਅਤੇ ਚੀਨ ਤੋਂ ਬਾਅਦ ਭਾਰਤ ਇਸ ਨੂੰ ਪ੍ਰਾਪਤ ਕਰਨ ਵਾਲਾ ਚੌਥਾ ਦੇਸ਼ ਬਣ ਜਾਂਦਾ। ਭਾਰਤ ਆਪਣੀ ਪਹਿਲੀ ਕੋਸ਼ਿਸ਼ 'ਤੇ ਦੱਖਣੀ ਧਰੁਵ ਦੇ ਕੋਲ ਸੌਫਟ ਲੈਂਡਿੰਗ ਨੂੰ ਪੂਰਾ ਕਰਨ ਵਾਲਾ ਪਹਿਲਾ ਦੇਸ਼ ਵੀ ਬਣ ਗਿਆ ਹੁੰਦਾ।
ਇਹ ਵੀ ਪੜ੍ਹੋ: 1984 ਸਿੱਖ ਦੰਗੇ : ਜਗਦੀਸ਼ ਟਾਇਟਲਰ ਦੀ ਵੱਧ ਸਕਦੀਆਂ ਹਨ ਮੁਸ਼ਿਕਲਾਂ