ETV Bharat / bharat

ਚੰਦਰਯਾਨ -2 ਇੱਕ ਸਫਲ ਮਿਸ਼ਨ, ਨੌਜਵਾਨਾਂ ਵਿੱਚ ਹੋਈ ਉਤਸੁਕਤਾ ਪੈਦਾ: ਪ੍ਰਧਾਨ ਮੰਤਰੀ ਮੋਦੀ

ਦੇਸ਼ ਦੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕੋਲਕਾਤਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਪੀਐੱਮ ਨੇ ਮੰਗਲਵਾਰ ਨੂੰ ਕਿਹਾ ਕਿ "ਚੰਦਰਯਾਨ 2" ਇੱਕ ਸਫਲ ਮਿਸ਼ਨ ਸੀ ਅਤੇ ਇਸ ਮਿਸ਼ਨ ਨੇ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕੀਤੀ।

ਫ਼ੋਟੋ।
author img

By

Published : Nov 6, 2019, 5:10 AM IST

ਕੋਲਕਾਤਾ: ਦੇਸ਼ ਦੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ "ਚੰਦਰਯਾਨ 2" ਇੱਕ ਸਫਲ ਮਿਸ਼ਨ ਸੀ ਅਤੇ ਇਸ ਮਿਸ਼ਨ ਨੇ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਵਿਗਿਆਨ ਅਤੇ ਟੈਕਨੋਲੋਜੀ ਤੋਂ ਬਿਨ੍ਹਾਂ ਤਰੱਕੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਉਲਟ, ਲੋਕਾਂ ਨੂੰ ਵਿਗਿਆਨਕ ਖੋਜ ਤੋਂ ਤੁਰੰਤ ਨਤੀਜੇ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਕਿਹਾ ਕਿ ਵਿਗਿਆਨਕ ਖੋਜਾਂ ਸ਼ਾਇਦ ਅਜੋਕੀ ਪੀੜ੍ਹੀ ਨੂੰ ਤੁਰੰਤ ਸਹਾਇਤਾ ਨਾ ਕਰਨ, ਪਰ ਇਹ ਭਵਿੱਖ ਵਿੱਚ ਲਾਭਕਾਰੀ ਹੋ ਸਕਦੀ ਹੈ। ਉਨ੍ਹਾਂ ਕਿਹਾ, “ਸਾਡੇ ਵਿਗਿਆਨੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਕੋਲਕਾਤਾ ਵਿੱਚ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਨੂੰ ਸੰਬੋਧਨ ਕਰਦਿਆਂ 'ਚੰਦਰਯਾਨ 2' ‘ਤੇ ਬਹੁਤ ਸਖ਼ਤ ਮਿਹਨਤ ਕੀਤੀ। ਸਭ ਕੁਝ ਯੋਜਨਾ ਮੁਤਾਬਕ ਨਹੀਂ ਹੋਇਆ, ਪਰ ਇਹ ਮਿਸ਼ਨ ਸਫਲ ਰਿਹਾ। ਜੇ ਤੁਸੀਂ ਵਿਆਪਕ ਪਰਿਪੇਖ ਨੂੰ ਵੇਖਦੇ ਹੋ, ਤਾਂ ਤੁਸੀਂ ਵੇਖੋਗੇ ਕਿ ਇਹ ਭਾਰਤ ਦੀਆਂ ਵਿਗਿਆਨਕ ਪ੍ਰਾਪਤੀਆਂ ਦੀ ਸੂਚੀ ਵਿੱਚ ਇੱਕ ਵੱਡੀ ਪ੍ਰਾਪਤੀ ਹੈ।

7 ਸਤੰਬਰ ਨੂੰ ਚੰਦਰਯਾਨ -2 ਦੇ ਵਿਕਰਮ ਲੈਂਡਰ ਦਾ ਇਸਰੋ ਦੇ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਜੇ ਲੈਂਡਰ ਦੀ ਸਾਫਟ ਲੈਂਡਿੰਗ ਸਫ਼ਲ ਹੁੰਦੀ, ਤਾਂ ਭਾਰਤ ਨੂੰ ਅਮਰੀਕਾ, ਰੂਸ ਅਤੇ ਚੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ 2 ਮਿਸ਼ਨ ਨੇ ਜਵਾਨ ਅਤੇ ਬਜ਼ੁਰਗਾਂ ਵਿੱਚ ਉਤਸੁਕਤਾ ਪੈਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਵਿਗਿਆਨਕ ਖੋਜ਼ ਨੂਡਲਜ਼ ਤਿਆਰ ਕਰਨ ਜਾਂ ਪੀਜ਼ਾ ਖਰੀਦਣ ਵਰਗੀ ਨਹੀਂ ਹੋ ਸਕਦੀ, ਇਸ ਲਈ ਸਬਰ ਦੀ ਲੋੜ ਹੁੰਦੀ ਹੈ। ਅਜਿਹੀ ਖੋਜ਼ ਦੇ ਨਤੀਜੇ ਲੋਕਾਂ ਨੂੰ ਲੰਬੇ ਸਮੇਂ ਦੇ ਹੱਲ ਮੁਹੱਈਆ ਕਰਵਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਵਿੱਚ ਕੋਈ ਅਸਫਲਤਾ ਨਹੀਂ ਹੈ, ਸਿਰਫ਼ ਯਤਨ ਅਤੇ ਪ੍ਰਯੋਗ ਹੁੰਦੇ ਹਨ ਅਤੇ ਸਫਲਤਾ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਜੇ ਤੁਸੀਂ ਅੱਗੇ ਵਧਦੇ ਹੋ, ਤਾਂ ਤੁਹਾਨੂੰ ਵਿਗਿਆਨ ਦੇ ਨਾਲ-ਨਾਲ ਜ਼ਿੰਦਗੀ ਵਿਚ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜ ਨੂੰ ਖੋਜ਼ ਦੀ ਜ਼ਜ਼ਨੀ ਮੰਨਿਆ ਜਾਂਦਾ ਸੀ ਅਤੇ ਹੁਣ ਖੋਜ਼ ਨੇ ਖੁਦ ਹੀ ਲੋੜਾਂ ਦੀਆਂ ਹੱਦਾਂ ਦਾ ਵਿਸਥਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਖੋਜ਼ਕਰਤਾਵਾਂ ਨੂੰ ਪ੍ਰਯੋਗਾਂ ਦੌਰਾਨ ਲੰਮੇ ਸਮੇਂ ਦੇ ਲਾਭਾਂ ਅਤੇ ਹੱਲਾਂ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੂੰ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ।

ਉਨ੍ਹਾਂ ਕਿਹਾ, “ਵਿਗਿਆਨ ਵਿੱਚ ਰੁੱਚੀ ਵਿਗਿਆਨਕ ਤੌਰ 'ਤੇ ਵਿਖਾਉਣੀ ਚਾਹੀਦੀ ਹੈ। ਇਹ ਉਤਸੁਕਤਾ ਵਿਖਾਉਣ ਅਤੇ ਉਨ੍ਹਾਂ ਨੂੰ ਇੱਕ ਪਲੇਟਫਾਰਮ ਦੇਣਾ ਸਾਡੀ ਜ਼ਿੰਮੇਵਾਰੀ ਹੈ। ਵਿਗਿਆਨ ਅਤੇ ਤਕਨਾਲੋਜੀ ਦੀ ਖੋਜ਼ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਨਾਲ ਅੱਗੇ ਲਿਜਾਣਾ ਹੈ। ਭਾਰਤ ਨੇ ਦੁਨੀਆ ਦੇ ਬਹੁਤ ਸਾਰੇ ਚੋਟੀ ਦੇ ਵਿਗਿਆਨੀ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨਕ ਖੋਜਾਂ ਨੇ ਜਾਪਦਾ ਹੈ ਕਿ ਨੌਜਵਾਨ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਪ੍ਰੇਰਣਾ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਹੈ।

Intro:ਪੁਲਿਸ ਆਰੋਪੀਆਂ ਨੂੰ ਨਹੀਂ ਕਰ ਰਹੀ ਗ੍ਰਿਫਤਾਰ Body:ਘਰ ’ਚ ਜਬਰੀ ਦਾਖਲ ਹੋਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਮੁਲਜਮਾਂ ਨੂੰ ਗਿ੍ਰਫਤਾਰ ਨਹੀਂ ਕਰ ਰਹੀ ਹੈ। ਬਠਿੰਡਾ ਪ੍ਰੈਸ ਕਲੱਬ ’ਚ ਆਪਣੇ ਪਿਤਾ ਅਤੇ ਹੋਰ ਪ੍ਰੀਵਾਰਕ ਮੈਂਬਰਾਂ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਜੀਤ ਕੁਮਾਰ ਪੁੱਤਰ ਬਲਵੀਰ ਰਾਮ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਦੱਸਿਆ ਕਿ ਉਸ ਦੀ ਭੈਣ ਮਮਤਾ ਰਾਣੀ ਦਾ ਵਿਆਹ ਕਰੀਬ 9 ਸਾਲ ਪਹਿਲਾਂ ਅਮਨਦੀਪ ਪੁੱਤਰ ਰਮੇਸ਼ਵਰ ਲਾਲ ਵਾਸੀ ਲਾਲ ਸਿੰਘ ਬਸਤੀ ਨਾਲ ਹੋਇਆ ਸੀ। ਵਿਆਹ ਉਪਰੰਤ ਮਮਤਾ ਰਾਣੀ ਦੇ ਦੋ ਬੱਚੇ ਹੋਏ ਸਨ ਜਿੰਨਾਂ ਚੋਂ 7 ਸਾਲ ਦੀ ਲੜਕੀ ਅਤੇ 3 ਸਾਲ ਦਾ ਲੜਕਾ ਹੈ।

ਉਨਾਂ ਦੱਸਿਆ ਕਿ 31 ਅਗਸਤ 2018 ਨੂੰ ਮਮਤਾ ਦਾ ਜਨਮ ਦਿਨ ਸੀ ਤਾਂ ਉਸ ਦੇ ਜੀਜੇ ਅਮਨਦੀਪ ਤੇ ਉਸ ਦੇ ਪ੍ਰੀਵਾਰ ਨੇ ਮਿਲਕੇ ਉਸ ਦੀ ਭੈਣ ਨੂੰ ਕਥਿਤ ਤੌਰ ਤੇ ਕਤਲ ਕਰ ਦਿੱਤਾ ਅਤੇ ਖੁਦਕਸ਼ੀ ਸਾਬਤ ਕਰਨ ਲਈ ਉਸ ਦੀ ਚੁੰਨੀ ਪੱਖੇ ਨਾਲ ਟੰਗ ਦਿੱਤੀ। ਹਰਜੀਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨਾਲ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਮਮਤਾ ਦੇ ਗਲੇ ਤੇ ਕੋਈ ਨਿਸ਼ਾਨ ਵਗੈਰਾ ਨਹੀਂ ਸੀ ਪਰ ਚਿਹਰੇ ਅਤੇ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਸਨ। ਉਨਾਂ ਦੱਸਿਆ ਕਿ ਮਮਤਾ ਦੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਹਰਜੀਤ ਨੇ ਦੱਸਿਆ ਕਿ ਉਦੋਂ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮਿਤੀ 1ਸਤੰਬਰ 2018 ਨੂੰ ਅਮਨਦੀਪ ਅਤੇ ਉਸ ਦੀ ਪ੍ਰੇਮਿਕਾ ਖਿਲਾਫ ਖੁਦਕਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ ਜਦੋਂਕਿ ਉਹ ਕਤਲ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ।

ਉਨਾਂ ਦੱਸਿਆ ਕਿ ਪੁਲਿਸ ਨੇ ਅਮਨਦੀਪ ਨੂੰ ਗਿ੍ਰਫਤਾਰ ਕਰਕੇ ਜੇਲ ’ਚ ਭੇਜ ਦਿੱਤਾ ਸੀ ਜਿੱਥੋਂ ਉਸ ਨੇ ਕੇਸ ਵਾਪਿਸ ਲੈਣ ਦੀਆਂ ਧਮਕੀਆਂ ਦਿੱਤੀਆਂ ਜਿਸ ਬਾਰੇ ਉਨਾਂ ਨੇ ਸ਼ਕਾਇਤ ਵੀ ਦਰਜ ਕਰਵਾਈ ਸੀ। ਉਨਾਂ ਦੱਸਿਆ ਕਿ ਅਮਨਦੀਪ ਸਿੰਘ ਨੇ ਮਮਤਾ ਵਾਲੇ ਮਾਮਲੇ’ਚ ਜਮਾਨਤ ਤੇ ਬਾਹਰ ਆਉਣ ਮਗਰੋਂ ਲੰਘੀ 5 ਅਕਤੂਬਰ ਨੂੰ ਆਪਣੇ ਇੱਕ ਸਾਥੀ ਨਾਲ ਉਨਾਂ ਦੇ ਘਰ ਜਬਰੀ ਦਾਖਲ ਹੋਕੇ ਹਮਲਾ ਕਰ ਦਿੱਤਾ ਜਿਸ ਸਬੰਧ ’ਚ ਕੈਨਾਲ ਕਲੋਨੀ ਥਾਣੇ ’ਚ ਅਮਨਦੀਪ ਖਿਲਾਫ ਮੁਕੱਦਮਾ ਦਰਜ ਕਰ ਲਿਆ ਪ੍ਰੰਤੂ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਜਿਸ ਕਰਕੇ ਉਹ ਹੁਣ ਵੀ ਉਨਾਂ ਨੂੰ ਧਮਕੀਆਂ ਦੇ ਰਿਹਾ ਹੈ। ਉਨਾਂ ਖੁਲਾਸਾ ਕੀਤਾ ਕਿ ਅਮਨਦੀਪ ਦੀ ਰਿਸ਼ਤੇਦਾਰ ਪੁਲਿਸ ਮੁਲਾਜਮ ਹੈਜਿਸ ਨੇ ਪੁਲਿਸ ਤੇ ਦਬਾਅ ਪਾ ਕੇ ਉਨਾਂ ਦੀ ਭੈਣ ਦੀ ਮੌਤ ਦੇ ਮਾਮਲੇ ਨੂੰ ਖੁਦਕਸ਼ੀ ਵਾਲੇ ਪਾਸੇ ਮੋੜ ਦਿੱਤਾ ਹੈ। ਉਨਾਂ ਦੱਸਿਆ ਕਿ ਉਹ ਇਸ ਸਬੰਧ ’ਚ ਐਸਐਸਪੀ ਡਾ ਨਾਨਕ ਸਿੰਘ ਨੂੰ ਸ਼ਕਾਇਤ ਵੀ ਦੇ ਚੁੱਕੇ ਹਨ ਫਿਰ ਵੀ ਅਮਨਦੀਪ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਉਨਾਂ ਡੀਜੀਪੀ ਪੰਜਾਬ ਤੋਂ ਇਸ ਮਾਮਲੇ ’ਚ ਇਨਸਾਫ ਦੀ ਮੰਗ ਕੀਤੀ।
ਇਸ ਸਬੰਧ ਵਿੱਚ ਬਠਿੰਡਾ ਦੇ ਐਸਐਸਪੀ ਡਾ ਨਾਨਕ ਸਿੰਘ ਦਾ ਕਹਿਣਾ ਹੈ ਕਿ

Conclusion:ਮੁਲਜਮ ਅਮਨਦੀਪ ਦੀ ਤਲਾਸ਼ ਲਈ ਪੁਲਿਸ ਨੇ ਛਾਪੇ ਮਾਰੇ ਸਨ ਪਰ ਉਹ ਭਗੌੜਾ ਹੋ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਅਮਨਦੀਪ ਨੂੰ ਤਲਾਸ਼ਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.