ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾ ਫੈਸਲਾ ਲਿਆ ਗਿਆ ਹੈ ਕਿ ਖੰਡ ਤੋਂ ਬਣੇ ਈਥਨੌਲ ਦੀ ਨਵੀਂ ਕੀਮਤ ਹੁਣ 62.65 ਰੁਪਏ ਪ੍ਰਤੀ ਲੀਟਰ ਹੋਵੇਗੀ। ਈਥਨੋਲ ਬੀ ਹੈਵੀ ਦੀ ਕੀਮਤ 57.61 ਰੁਪਏ, ਸੀ ਹੈਵੀ ਦੀ ਕੀਮਤ 45.69 ਰੁਪਏ ਹੋਵੇਗੀ।
ਉਨ੍ਹਾਂ ਕਿਹਾ ਕਿ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਜੂਟ ਬੈਗ 100 ਫੀਸਦੀ ਅਨਾਜ ਲਈ ਆਉਣਗੇ ਅਤੇ 20 ਪ੍ਰਤੀਸ਼ਤ ਖੰਡ ਜੂਟ ਬੈਗਾਂ ਵਿੱਚ ਪੈਕ ਕੀਤੀ ਜਾਵੇਗੀ। ਇਹ ਜੂਟ ਦੀ ਕਾਸ਼ਤ ਨੂੰ ਉਤਸ਼ਾਹਤ ਕਰੇਗਾ, ਰੁਜ਼ਗਾਰ ਮੁਹੱਈਆ ਕਰਵਾਏਗਾ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਏਗਾ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਅੱਜ ਡੈਮ ਪੁਨਰਵਾਸ ਅਤੇ ਸੁਧਾਰ ਪ੍ਰਾਜੈਕਟ (ਡੀ.ਆਰ.ਆਈ.ਪੀ.) ਦੇ ਦੂਜੇ ਪੜਾਅ ਅਤੇ ਪੜਾਅ ।II ਨੂੰ ਮੰਤਰੀ ਮੰਡਲ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ। 10 ਸਾਲਾਂ ਦਾ ਪ੍ਰਾਜੈਕਟ (ਅਪ੍ਰੈਲ 2021 ਤੋਂ ਮਾਰਚ 2031 ਤੱਕ) ਦੋ ਪੜਾਵਾਂ ਵਿੱਚ ਹੋਵੇਗਾ, ਜਿਸ ਦੀ ਅਨੁਮਾਨਤ ਲਾਗਤ 10,211 ਕਰੋੜ ਰੁਪਏ ਹੈ।