ETV Bharat / bharat

ਲੌਕਡਾਊਨ ਖੁੱਲ੍ਹਣ ਤੋਂ ਬਾਅਦ ਹੋਣਗੀਆਂ CBSE ਦੀ ਮੁਲਤਵੀ ਕੀਤੀਆਂ ਪ੍ਰੀਖਿਆਵਾਂ - CBSE ਬੋਰਡ ਦਾ ਫੈਸਲਾ

ਦੇਸ਼ ‘ਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਵਿਚਾਲੇ ਸੀਬੀਐਸਈ ਬੋਰਡ ਨੇ ਵੱਡਾ ਫ਼ੈਸਲਾ ਲਿਆ ਹੈ। ਸੀਬੀਐਸਈ ਦੀਆਂ 10ਵੀਂ ਜਮਾਤ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਹੁਣ ਨਹੀਂ ਹੋਣਗੀਆਂ।

CBSE ਬੋਰਡ
CBSE ਬੋਰਡ
author img

By

Published : Apr 29, 2020, 9:33 PM IST

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਵਿਚਾਲੇ ਸੀਬੀਐਸਈ ਬੋਰਡ ਨੇ 10ਵੀਂ ਜਮਾਤ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਨਾ ਲੈਣ ਦਾ ਵੱਡਾ ਫੈਸਲਾ ਲਿਆ ਹੈ। ਉੱਤਰ ਪੂਰਬੀ ਦਿੱਲੀ ਦੇ ਤਣਾਅ ਕਾਰਨ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਹੀ ਦੁਬਾਰਾ ਕਰਵਾਈਆਂ ਜਾਣਗੀਆਂ। 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਕੀ ਪ੍ਰੀਖਿਆਵਾਂ ‘ਚ ਔਸਤ ਦੇ ਹਿਸਾਬ ਨਾਲ ਗ੍ਰੇਡ ਦਿੱਤੇ ਜਾਣਗੇ।

  • Recently there has been a lot of speculation regarding 10th CBSE Board exams. It is reiterated that the boards decision to take board exams for 29 subjects of class 10 and 12, stands the same as mentioned in circular dated 1.4.20.@DrRPNishank @PMOIndia @PTI_News

    — CBSE HQ (@cbseindia29) April 29, 2020 " class="align-text-top noRightClick twitterSection" data=" ">

ਸੀਬੀਐਸਸੀ ਦੇ 10 ਵੀਂ ਤੇ 12ਵੀਂ ਕਲਾਸ ਦੇ ਬਾਕੀ 12 ਵਿਸ਼ਿਆਂ ‘ਚ ਸਿਰਫ ਮਹੱਤਵਪੂਰਨ ਪ੍ਰੀਖਿਆਵਾਂ ਲਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਥਿਤੀ ਸਧਾਰਨ ਹੋਵੇਗੀ, ਕਾਪੀਆਂ ਚੈੱਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਸੀਬੀਐਸਈ ਅਨੁਸਾਰ ਕਾਪੀਆਂ ਦੀ ਜਾਂਚ ਕਰਨ 'ਤੇ ਨਤੀਜੇ ਪ੍ਰਾਪਤ ਕਰਨ ‘ਚ ਘੱਟੋ-ਘੱਟ ਢਾਈ ਮਹੀਨੇ ਲੱਗਣਗੇ, ਜੋ ਕਿ ਤਾਲਾਬੰਦੀ ਉੱਤੇ ਨਿਰਭਰ ਹੋਵੇਗਾ।

ਬੱਚਿਆਂ ਵਿੱਚ ਆ ਰਹੇ ਤਣਾਅ ਬਾਰੇ ਸੀਬੀਐਸਈ ਸਕੱਤਰ ਨੇ ਕਿਹਾ ਹੈ, “ਆਨਲਾਈਨ ਸਿੱਖਿਆ ਅਧਿਆਪਕ ਤੇ ਵਿਦਿਆਰਥੀਆਂ ਦੋਵਾਂ ਲਈ ਨਵੀਂ ਪ੍ਰਣਾਲੀ ਹੈ। ਅਜਿਹੇ 'ਚ ਤਣਾਅ ਵੱਧੇਗਾ, ਪਰ ਸੀਬੀਐਸਈ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੌਰਾਨ ਰਚਨਾਤਮਕਤਾ ਵਧਾਉਣ ਦੀ ਸਲਾਹ ਦੇ ਰਿਹਾ ਹੈ, ਤਾਂ ਕਿ ਬੱਚੇ ਨੂੰ ਤਣਾਅਮੁਕਤ ਹੋਣ। ਇਸ ਨੂੰ ਦੂਰ ਕਰਨ ਲਈ ਮਾਪਿਆਂ ਨੂੰ ਵੀ ਘਰ ‘ਚ ਬੱਚਿਆ ਦੀ ਸਹਾਇਤਾ ਕਰਨੀ ਚਾਹੀਦੀ ਹੈ।”

ਇਹ ਵੀ ਪੜ੍ਹੋ: ਏਸੀ ਦੀ ਵਰਤੋਂ ਕਰਨ ਵਾਲਿਆਂ ਨੂੰ ਲੁਧਿਆਣਾ ਦੇ ਸਿਵਲ ਸਰਜਨ ਨੇ ਦਿੱਤੀ ਖ਼ਾਸ ਸਲਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.