ਨਵੀਂ ਦਿੱਲੀ/ ਲਖਲਊ: ਉੱਤਰਪ੍ਰਦੇਸ਼ ਦੇ ਇਲਾਹਾਬਾਦ ਅਤੇ ਕਾਨਪੁਰ ’ਚ ਵਕਫ ਬੋਰਡ ਦੀ ਸੰਪਤੀ ਦੀ ਗੈਰਕਾਨੂੰਨੀ ਢੰਗ ਨਾਲ ਵਿਕਰੀ, ਖਰੀਦ ਅਤੇ ਟਰਾਂਸਫਰ ਦੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਏਜੰਸੀ ਨੇ ਉੱਤਰ ਪ੍ਰਦੇਸ਼ ਵਕਫ ਬੋਰਡ ਦੇ ਸਾਬਕਾ ਚੈਅਰਮੈਨ ਵਸੀਮ ਰਿਜ਼ਵੀ ਦੇ ਖ਼ਿਲਾਫ਼ ਇਸ ਸਿਲਸਲੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਰਾਜ ਸਰਕਾਰ ਨੇ ਪਿੱਛਲੇ ਸਾਲ ਦੋ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਅਪੀਲ ਕੀਤੀ ਸੀ। ਇਨ੍ਹਾਂ ਵਿਚੋਂ ਇੱਕ ਦੇ ਸਬੰਧ ਵਿੱਚ ਉੱਤਰਪ੍ਰਦੇਸ਼ ਪੁਲਿਸ ਨੇ 2016 ’ਚ ਇਲਾਹਾਬਾਦ ’ਚ ਅਤੇ ਦੂਸਰਾ ਮਾਮਲਾ 2017 ’ਚ ਲਖਨਊ ’ਚ ਰਿਜ਼ਵੀ ਅਤੇ ਹੋਰਨਾਂ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ।
ਕੇਂਦਰ ਨੇ ਬੁੱਧਵਾਰ ਨੂੰ ਮਾਮਲਿਆਂ ਦੀ ਸੀਬੀਆਈ ਜਾਂਚ ਦੀ ਇਜਾਜਤ ਦੇ ਦਿੱਤੀ ਹੈ।
ਕੀ ਹਨ ਆਰੋਪ? - ਗੈਰਕਾਨੂੰਨੀ ਢੰਗ ਨਾਲ ਸੰਪਤੀ ਖਰੀਦਣਾ, ਵੇਚਣਾ ਅਤੇ ਵਿਤਰਣ ਕਰਨਾ। ਵਸੀਮ ਰਿਜ਼ਵੀ 2008 ਤੋਂ 2020 ਤੱਕ ਬੋਰਡ ਦੇ ਚੈਅਰਮੈਨ ਸਨ।
ਕਿੱਥੇ-ਕਿੱਥੇ ਐੱਫਆਈਆਰ ਹੋਈ ਦਰਜ
ਅੱਠ ਅਗਸਤ 2016 ਨੂੰ ਪ੍ਰਯਾਗਰਾਜ ’ਚ ਐੱਫਆਈਆਰ ਦਰਜ, ਇਮਾਮਬਾੜਾ ਗੁਲਾਮ ਹੈਦਰ ਤ੍ਰਿਪੋਲੀਆ, ਓਲਡ ਜੀਟੀ ਰੋਡ ਪ੍ਰਯਾਗਰਾਜ ’ਚ ਗੈਰਕਾਨੂੰਨੀ ਨਿਰਮਾਣ ਦਾ ਦੋਸ਼। ਸਥਾਨਕ ਅਧਿਕਾਰੀਆਂ ਦੇ ਰੋਕਣ ਦੇ ਬਾਵਜੂਦ ਨਿਰਮਾਣ ਜਾਰੀ ਰਿਹਾ।
27 ਮਾਰਚ, 2017 ਨੂੰ ਲਖਨਊ ਦੇ ਹਜ਼ਰਤਗੰਜ ’ਚ ਐੱਫਆਈਆਰ ਦਰਜ। ਕਾਨਪੁਰ ਦਿਹਾਤੀ ਦੇ ਸਿਕੰਦਰਾ ’ਚ ਜ਼ਮੀਨ ਦੇ ਰਿਕਾਰਡਾਂ ’ਚ ਘਪਲੇਬਾਜ਼ੀ ਦਾ ਆਰੋਪ
ਵਕਫ ਬੋਰਡ ਦਾ ਗਠਨ
1954 ਦੇ ਕਾਨੂੰਨ ਤਹਿਤ ਵਕਫ ਬੋਰਡ ਦਾ ਗਠਨ 1964 ’ਚ ਗਠਨ ਕੀਤਾ ਗਿਆ। ਇਸਦਾ ਮਕਸਦ ਦੇਸ਼ ’ਚ ਇਸਲਾਮਿਕ ਇਮਾਰਤਾਂ, ਸੰਸਥਾਨਾਂ ਅਤੇ ਜਮੀਨਾਂ ਦੀ ਸਾਂਭ ਸੰਭਾਲ ਕਰਨਾ ਹੈ। ਨਾਲ ਹੀ ਉਨ੍ਹਾਂ ਨਾਲ ਸਬੰਧਤ ਜਾਇਦਾਦਾਂ ਅਤੇ ਜਮੀਨਾਂ ਦੇ ਸਹੀ ਉਪਯੋਗ ਕਰਨ ਦੀ ਜ਼ਿੰਮਵਾਰੀ ਹੈ। ਵਕਫ ਬੋਰਡ ਦੀ ਸੰਪਤੀ ’ਚ ਸ਼ੇਅਰ ਵੀ ਸ਼ਾਮਲ ਹਨ। ਬੋਰਡ ਕੋਲ ਚੱਲ ਅਤੇ ਅਚੱਲ ਦੋਨੋ ਸੰਪਤੀਆਂ ਹੁੰਦੀਆਂ ਹਨ।