ETV Bharat / bharat

ਕੋਰੋਨਾ ਵਾਇਰਸ : 55 ਹੋਈ ਰੋਗੀਆਂ ਦੀ ਗਿਣਤੀ, ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ - ਸਿਹਤ ਮੰਤਰੀ ਦੀ ਭਾਰਤੀ ਨੂੰ ਸਲਾਹ

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦਾ ਤਾਜ਼ਾ ਮਾਮਲਾ ਮਹਾਂਰਾਸ਼ਟਰ ਦੇ ਪੂਣੇ ਤੋਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ ਪਹੁੰਚ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਭਾਰਤੀ ਨਾਗਰਿਕਾਂ ਨੂੰ ਗ਼ੈਰ-ਜ਼ਰੂਰੀ ਵਿਦੇਸ਼ ਯਾਤਰਾ ਤੋਂ ਬਚਣ ਲਈ ਕਿਹਾ ਹੈ। ਵਾਇਰਸ ਦੇ ਡਰ ਤੋਂ ਰਾਸ਼ਟਰਪਤੀ ਕੋਵਿੰਦ ਦਾ ਉੱਤਰ ਪ੍ਰਦੇਸ਼ ਦੌਰਾ ਰੋਕ ਦਿੱਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ...

cases of corona virus in india
ਕੋਰੋਨਾ ਵਾਇਰਸ : 55 ਹੋਈ ਰੋਗੀਆਂ ਦੀ ਗਿਣਤੀ, ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ
author img

By

Published : Mar 11, 2020, 11:53 AM IST

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ ਰੋਗੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਇਹ ਗਿਣਤੀ 55 ਹੋ ਗਈ ਹੈ। ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਦੱਸਿਆ ਕਿ ਕੇਰਲ ਵਿੱਚ 2 ਹੋਰ ਲੋਕ ਗ੍ਰਸਤ ਪਾਏ ਗਏ ਹਨ, ਜਿਸ ਨਾਲ ਸੂਬੇ ਵਿੱਚ ਕੁੱਲ ਮਾਮਲੇ ਵੱਧ ਕੇ 14 ਹੋ ਗਏ ਹਨ। ਇਸੇ ਦਰਮਿਆਨ ਮਹਾਂਰਾਸ਼ਟਰ ਤੋਂ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ 15 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜਾਣ ਵਾਲੇ ਸਨ। ਕੋਰੋਨਾ ਵਾਇਰਸ ਤੋਂ ਫ਼ੈਲੀ ਮਹਾਂਮਾਰੀ ਦੇ ਚੱਲਦਿਆਂ ਉਨ੍ਹਾਂ ਦਾ ਦੌਰਾ ਰੋਕ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਸਿਹਤ ਤੇ ਪਰਿਵਾਰ ਕਲਿਆਮ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਦੇ ਲਈ ਸੂਚਨਾ ਜਾਰੀ ਕੀਤੀ ਹੈ।

ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੀਨ, ਇਟਲੀ, ਈਰਾਨ, ਕੋਰੀਆ, ਜਾਪਾਨ, ਫ਼ਰਾਂਸ, ਸਪੇਨ ਅਤੇ ਜਰਮਨੀ ਦਾ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਹੈ। ਇਸ ਤੋਂ ਬਾਅਦ ਇੱਕ ਹੋਰ ਮਸ਼ਵਰਾ ਦਿੱਤਾ ਗਿਆ ਹੈ ਕਿ ਇਟਲੀ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੋਵਿਡ-19 ਨਾਕਾਰਤਮਕ ਪ੍ਰਮਾਣ ਪੱਤਰ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਕਦਮ ਅਸਥਾਈ ਤੌਰ 'ਤੇ ਚੁੱਕਿਆ ਗਿਆ ਹੈ ਤੇ 10 ਮਾਰਚ ਦੀ ਅੱਧੀ ਰਾਤ ਤੋਂ ਇਹ ਪ੍ਰਭਾਵ ਹੇਠਾਂ ਹੋਵੇਗਾ।

ਮਰੀਜ਼ਾਂ ਦੀ ਸਥਿਤੀ ਸਥਿਰ

ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਨਵੀਂ ਦਿੱਲੀ ਸਿਹਤ ਮੇਦਾਂਤਾ ਤੇ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੀਡੀਓ ਕਾਲ ਦੇ ਮਾਧਿਅਮ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ।

ਸਿਹਤ ਮੰਤਰੀ ਨੇ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਰੀਜ਼ਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਵਿੱਚ ਇਸ ਤੋਂ ਉਭਰਣ ਦੇ ਸੰਕੇਤ ਮਿਲੇ ਹਨ।

ਉਨ੍ਹਾਂ ਨੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਵੀ ਗੱਲਬਾਤ ਵੀ ਕੀਤੀ ਕਿ ਜਿਥੇ ਕੋਰੋਨਾ ਵਾਇਰਸ ਦੇ ਮਰੀਜ਼ ਵੱਖ-ਵੱਖ ਹਸਪਤਾਲਾਂ ਦੇ ਕੋਰੋਨਾ ਵਿਭਾਗ ਵਿੱਚ ਭਰਤੀ ਹਨ।

ਜੈਪੂਰ ਵਿੱਚ ਇੱਕ ਵਿਅਕਤੀ ਅਨੁਮਾਨਿਤ ਸਕਾਰਾਤਮਕ

ਦੁਬਈ ਤੋਂ ਪਰਤੇ ਜੈਪੁਰ ਵਾਸੀ ਇੱਕ 85 ਸਾਲਾਂ ਬਜ਼ਰੁਗ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਪਹਿਲੀ ਜਾਂਚ ਵਿੱਚ ਅਨੁਮਾਨਤ ਸਕਾਰਾਤਮਕ ਪਾਇਆ ਗਿਆ ਹੈ। ਇਹ ਬੀਤੀ 28 ਫ਼ਰਵਰੀ ਨੂੰ ਦੁਬਈ ਤੋਂ ਜੈਪੁਰ ਵਾਪਸ ਆਏ ਸਨ।

ਰਾਜਸਥਾਨ ਦੇ ਡਾਕਟਰੀ ਤੇ ਸਿਹਤ ਵਿਭਾਗ ਦੇ ਵਾਧੂ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ 85 ਸਾਲਾ ਬਜ਼ੁਰਗ ਦਾ ਪਹਿਲਾ ਜਾਂਚ ਟੈਸਟ ਸਕਾਰਾਤਮਕ ਪਾਇਆ ਗਿਆ ਹਾਲਾਂਕਿ ਪੁਸ਼ਟੀ ਦੇ ਲਈ ਫ਼ਿਰ ਤੋਂ ਨਵੇਂ ਨਮੂਨਿਆ ਨੂੰ ਜਾਂਚ ਦੇ ਲਈ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰੋਗੀ ਨੂੰ ਹਸਪਤਾਲ ਦੇ ਵੱਖਰੇ ਵਾਰਡ ਵਿੱਚ ਰੱਖਿਆ ਗਿਆ ਹੈ।

ਤਿਰੁਪਤੀ ਮੰਦਰ ਪ੍ਰਬੰਧਨ ਨੇ ਵਿਦੇਸ਼ੀਆਂ ਅਤੇ ਪ੍ਰਵਾਸੀ ਭਾਰਤੀ ਦੇ ਲਈ ਜ਼ਰੂਰੀ ਕੀਤਾ ਮਸ਼ਵਰਾ

ਭਗਵਾਨ ਵੈਂਕਟੇਸ਼ਵਰ ਮੰਦਰ ਦਾ ਪ੍ਰਬੰਧਨ ਦੇਖਣ ਵਾਲੇ ਤਿਰੁਮਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਨੇ ਵਿਦੇਸ਼ੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਮਸ਼ਵਰਾ ਜਾਰੀ ਕਰ ਕਿ ਕਿਹਾ ਹੈ ਕਿ ਉਹ ਭਾਰਤ ਪਹੁੰਚਣ ਤੋਂ ਬਾਅਦ 28 ਦਿਨਾਂ ਤੱਕ ਮੰਦਰ ਵਿੱਚ ਨਾ ਆਉਣ।

ਮਹਾਰਾਸ਼ਟਰ ਵਿੱਚ 3 ਹੋਰ ਮਾਮਲੇ

ਮਹਾਂਰਾਸ਼ਟਰ ਵਿੱਚ ਮੰਗਲਵਾਰ ਨੂੰ 3 ਅਤੇ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਇਹ ਤਿੰਨੋਂ ਵਿਅਕਤੀ ਉਨ੍ਹਾਂ 2 ਲੋਕਾਂ ਦੇ ਸੰਪਰਕ ਵਿੱਚ ਆਏ ਸਨ ਜਿੰਨ੍ਹਾਂ ਵਿੱਚ ਇੱਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ।

ਦੁਬਈ ਤੋਂ ਹਾਲ ਹੀ ਵਿੱਚ ਵਾਪਸ ਆਏ ਪੁਣੇ ਦੇ ਇੱਕ ਵਿਅਕਤੀ ਅਤੇ ਇੱਕ ਮਹਿਲਾ ਦੇ ਨਮੂਨੇ ਸੋਮਵਾਰ ਨੂੰ ਜਾਂਚ ਵਿੱਚ ਸਾਕਾਰਾਤਮਕ ਪਾਏ ਗਏ ਸਨ।

ਪੂਣੇ ਦੇ ਜ਼ਿਲ੍ਹਾ ਕਲੈਕਟਰ ਨਵਲ ਕਿਸ਼ੋਰ ਰਾਮ ਨੇ ਮੰਗਲਵਾਰ ਨੂੰ ਦੱਸਿਆ ਕਿ ਪਰਿਵਾਰ ਨੇ ਮੁੰਬਈ ਹਵਾਈ ਅੱਡੇ ਤੋਂ ਪੂਣੇ ਤੱਕ ਜਿਸ ਵਾਹਨ ਵਿੱਚ ਸਫ਼ਰ ਕੀਤਾ ਸੀ, ਉਸ ਦੇ ਵਾਹਨ ਡਰਾਇਵਰ ਵਿੱਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ, ਨਾਲ ਹੀ ਜੋੜੇ ਦੀ ਬੇਟੀ ਵੀ ਕੋਰੋਨਾ ਨਾਲ ਗ੍ਰਸਤ ਹੋ ਗਈ ਹੈ।

ਸਿਹਤ ਵਿਭਾਗ ਵੱਲੋਂ ਮੰਗਲਵਾਰ ਦੀ ਸ਼ਾਮ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇੱਕ ਹੋਰ ਵਿਅਕਤੀ ਵਿੱਚ ਕੋਰੋਨਾ ਦੇ ਗ੍ਰਸਤ ਦੀ ਪੁਸ਼ਟੀ ਹੋਈ ਹੈ, ਜੋ ਉਨ੍ਹਾਂ ਲੋਕਾਂ ਦੇ ਨਾਲ ਉਸੇ ਜਹਾਜ਼ ਵਿੱਚ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ 3 ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣ ਦੀ ਅਪੀਲ ਕੀਤੀ ਗਈ ਹੈ।

ਇਸੇ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜੋ ਸ਼ਹਿਰ ਵਿੱਚ ਇੰਨ੍ਹਾਂ ਪੰਜਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਸਨ, ਜਿੰਨ੍ਹਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

ਪੰਜ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਦੇ ਮੱਦੇਨਜ਼ਰ ਸਥਾਨਕ ਸਿੰਘੜ ਰੋਡ ਉੱਤੇ ਸਥਿਤ ਤਿੰਨਾਂ ਸਕੂਲਾਂ ਨੇ ਅਗਲੇ ਦਿਨ 2-3 ਦਿਨਾਂ ਲਈ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਤੇਲੰਗਾਨਾ ਵਿੱਚ ਕੋਰੋਨਾ ਵਾਇਰਸ ਦੇ ਤਾਜ਼ਾ ਮਾਮਲੇ ਦੀ ਪੁਸ਼ਟੀ ਨਹੀਂ

ਤੇਲੰਗਾਨਾ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ 24 ਸਾਲਾ ਇੱਕ ਇੰਜੀਨਿਅਰ ਦੇ ਠੀਕ ਹੋ ਜਾਣ ਤੋਂ ਬਾਅਦ ਸੂਬੇ ਵਿੱਚ ਇਸ ਵਾਇਰਸ ਦਾ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਸੂਬੇ ਦੇ ਸਿਹਤ ਮੰਤਰੀ ਈ ਰਾਜੇਂਦਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹੋਰ ਸੂਬਿਆਂ ਵਿੱਚ ਇਸ ਵਾਇਰਸ ਦੇ ਪ੍ਰਸਾਰ ਦੇ ਕਾਰਨ ਨਿਗਰਾਨੀ ਵਧਾ ਦਿੱਤੀ ਗਈ ਹੈ।

ਸੂਬੇ ਵਿੱਚ 2 ਮਾਰਚ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਦ ਦੁਬਈ ਤੋਂ ਵਾਪਸ ਆਏ 24 ਸਾਲ ਦੇ ਇੰਜੀਨਿਅਰ ਦੇ ਸ਼ਰੀਰ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਸੀ।

ਮੰਤਰੀ ਨੇ ਕਿਹਾ ਕਿ ਜਿਸ ਵਿਅਕਤੀ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਈ ਸੀ ਉਹ ਠੀਕ ਹੋ ਗਿਆ ਹੈ, ਪਰ ਉਸ ਨੂੰ ਸਾਵਧਾਨੀ ਦੇ ਤੌਰ ਉੱਤੇ ਹਸਪਤਾਲ ਵਿੱਚ 14 ਦਿਨਾਂ ਦੇ ਲਈ ਰੱਖਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦਾ ਇੱਕ ਨਮੂਨਾ ਲਿਆ ਗਿਆ ਸੀ ਅਤੇ ਪਹਿਲਾਂ ਦੀ ਜਾਂਚ ਦਾ ਨਤੀਜਾ ਨਾਕਾਰਾਤਮਕ ਪਾਇਆ ਗਿਆ ਸੀ ਅਤੇ ਇੱਕ ਹੋਰ ਜਾਂਚ ਹੋਣੀ ਬਾਕੀ ਹੈ। ਰਜਿੰਦਰ ਨੇ ਦੱਸਿਆ ਕਿ ਦੋਵੇਂ ਜਾਂਚਾਂ ਦੇ ਨਤੀਜੇ 2 ਵਾਰ ਨਾਕਾਰਾਤਮਕ ਪਾਏ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਦਿੱਲੀ ਵਿੱਚ ਮੰਗਲਵਾਰ ਨੂੰ 3534 ਯਾਤਰੀਆਂ ਦੀ ਹੋਈ ਜਾਂਚ

ਦਿੱਲੀ ਸਰਕਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋ ਮੰਗਲਵਾਰ ਨੂੰ ਇੱਥੇ ਆਏ 3534 ਯਾਤਰੀਆਂ ਦੀ ਜਾਂਚ ਕੀਤੀ ਗਈ। ਦਿੱਲੀ ਸਰਕਾਰ ਵੱਲੋਂ ਜਾਰੀ ਸਿਹਤ ਬੁਲੇਟਿਨ ਵਿੱਚ ਕਿਹਾ ਗਿਆ ਕਿ ਦੱਖਣੀ-ਪੂਰਬੀ ਦਿੱਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਵਿੱਚ ਲੇਹ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ।

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ

  • ਦਿੱਲੀ-4
  • ਹਰਿਆਣਾ-14 (ਇਟਲੀ ਦੇ ਨਾਗਰਿਕ)
  • ਕੇਰਲ-14 (ਉਹ 3 ਮਾਮਲੇ ਸ਼ਾਮਲ ਨਹੀਂ ਹਨ ਜੋ ਠੀਕ ਹੋ ਗਏ ਹਨ)
  • ਰਾਜਸਥਾਨ-2 (ਇਟਲੀ ਦੇ ਨਾਗਰਿਕ)
  • ਤੇਲੰਗਾਨਾ-1
  • ਉੱਤਰ ਪ੍ਰਦੇਸ਼-9
  • ਲੱਦਾਖ-2
  • ਤਾਮਿਲਨਾਡੂ-1
  • ਜੰਮੂ-ਕਸ਼ਮੀਰ-1
  • ਪੰਜਾਬ-1
  • ਮਹਾਰਾਸ਼ਟਰ-5
  • ਕਰਨਾਟਕ-1

ETV Bharat Logo

Copyright © 2025 Ushodaya Enterprises Pvt. Ltd., All Rights Reserved.