ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਪਹਿਲਾਂ ਹੀ ਅੱਤਵਾਦੀ ਐਲਾਨ ਚੁੱਕੀ ਹੈ। ਹੁਣ ਹਰਿਆਣਾ ਵਿੱਚ ਵੀ ਪੰਨੂੰ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋ ਚੁੱਕਿਆ ਹੈ।
ਜ਼ਿਕਰ ਕਰ ਦਈਏ ਕਿ ਅਮਰੀਕਾ ਰਹਿਣਾ ਵਾਲਾ ਪੰਨੂੰ ਖ਼ਾਲਿਸਾਤਨ ਮਹਿੰਮ ਚਲਾ ਰਿਹਾ ਹੈ ਜਿਸ ਜ਼ਰੀਏ ਉਹ ਫੋਨ ਰਿਕਾਡਿੰਗ ਕਰ ਕੇ ਲੋਕਾਂ ਨੂੰ ਇਸ ਮੁਹਿੰਮ ਦਾ ਸਾਥ ਦੇਣ ਲਈ ਕਹਿ ਰਿਹਾ ਹੈ। ਪੰਨੂੰ ਨੇ ਰੈਫਰੈਡੰਮ 2020 ਨਾਂਅ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਵਿੱਚ ਉਹ ਲੋਕਾਂ ਨੂੰ ਵੋਟਾਂ ਕਰਨ ਦੀ ਅਪੀਲ ਕਰ ਰਿਹਾ ਹੈ।
ਲੰਘੇ ਕੁਝ ਦਿਨਾਂ ਵਿੱਚ ਹੀ ਪੰਜਾਬ ਅਤੇ ਦਿੱਲੀ ਪੁਲਿਸ ਨੇ ਖ਼ਾਲਿਸਤਾਨ ਨਾਲ ਸੰਬਧਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਇੱਕ ਇਲਾਕੇ ਵਿੱਚ ਖ਼ਾਲਿਸਤਾਨ ਸਬੰਧੀ ਪੋਸਟਰ ਲੱਗੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਗ੍ਰਹਿ ਮੰਤਰਾਲੇ ਨੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ
- ਪਾਕਿਸਤਾਨ ਸਥਿਤ ਬੀਕੇਆਈ ਮੁਖੀ ਵਧਾਵਾ ਸਿੰਘ ਬੱਬਰ
- ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ
- ਪਾਕਿ ਅਧਾਰਤ ਕੇਜੇਐਫ ਦੇ ਮੁਖੀ ਰਣਜੀਤ ਸਿੰਘ
- ਪਾਕਿ ਅਧਾਰਤ ਕੇਸੀਐਫ ਮੁਖੀ ਪਰਮਜੀਤ ਸਿੰਘ
- ਜਰਮਨੀ ਅਧਾਰਤ ਕੇਕੇਐਫਐਫ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ
- ਜਰਮਨੀ ਸਥਿਤ ਕੇਜ਼ੈਡਐਫ ਮੈਂਬਰ ਗੁਰਮੀਤ ਸਿੰਘ ਬੱਗਾ
- ਐਸਐਫਜੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂ
- ਕੇਟੀਐਫ ਦੇ ਕਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ
- ਯੂਕੇ ਸਥਿਤ ਬੀਕੇਆਈ ਮੁਖੀ ਪਰਮਜੀਤ ਸਿੰਘ
ਹਰਿਆਣਾ ਵਿੱਚ ਵੀ ਹੋਇਆ ਦੇਸ਼ ਧ੍ਰੋਹ ਦਾ ਮਾਮਲਾ ਦਰਜ
ਐਸਟੀਐਫ਼ ਦੇ ਤਕਨੀਕ ਵਿੰਗ ਇੰਸਪੈਕਟਰ ਆਨੰਦ ਕੁਮਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ ਕਿ ਗੁਰਪਤਵੰਤ ਪੰਨੂੰ ਨਾਂਅ ਦਾ ਵਿਅਕਤੀ ਰਿਕਾਰਡ ਫੋਨ ਕਾਲ ਅਤੇ ਵੀਡੀਓ ਮੈਸੇਜ਼ ਦੇ ਜ਼ਰੀਏ ਹਰਿਆਣਾ ਦੇ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਅੱਗ ਲਾ ਰਿਹਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਰਿਕਾਡਿੰਗ ਵਿੱਚ ਪੰਨੂੰ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਨਾਲ ਮਿਲ ਕੇ ਪੰਜਾਬ ਦੇ ਹਿੱਸੇ ਨੂੰ ਵੱਖਰਾ ਮੁਲਕ ਬਣਾਉਣ ਦੀ ਅਪੀਲ ਕਰ ਰਿਹਾ ਹੈ ਜੋ ਭਾਰਤੀ ਸੰਵਿਧਾਨ ਦੇ ਖ਼ਿਲਾਫ਼ ਹੈ। ਰਿਕਾਡਿੰਗ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਜਾ ਰਹੇ ਹਨ। ਰਿਕਾਡਿੰਗ ਵਿੱਚ ਹਰਿਆਣਾ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪੰਜਾਬ ਦੇ ਆਜ਼ਾਦ ਮੁਲਕ ਬਣਨ ਤੋਂ ਬਾਅਦ ਹਰਿਆਣਾ ਉਸ ਦੇ ਨਾਲ ਆਉਂਦਾ ਹੈ ਤਾਂ ਠੀਕ ਹੈ ਨਹੀਂ ਸਰਕਾਰ ਆਪਣੇ ਸਾਰੇ ਦਫ਼ਤਰ ਅਤੇ ਸੰਸਥਾਵਾਂ ਨੂੰ ਪੰਜਾਬ ਦੇ ਇਲਾਕੇ ਤੋਂ ਚੱਕ ਕੇ ਹਰਿਆਣਾ ਲੈ ਜਾਵੇ।
ਜ਼ਿਕਰ ਕਰ ਦਈਏ ਕਿ ਪੰਨੂੰ ਨੇ ਰੈਫਰੈਡਮ ਕਰਵਾਉਣ ਲਈ 4 ਜੁਲਾਈ 2020 ਦੀ ਤਾਰੀਖ਼ ਤੈਅ ਕੀਤੀ ਹੈ ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਵਿੱਚ ਪੁਲਿਸ ਨੂੰ ਹਾਈ ਅਲਰਟ ਤੇ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਰੱਖਿਆ ਵਿੱਚ ਵੀ ਵਾਧਾ ਕਰ ਦਿੱਤਾ ਹੈ।