ਨਮਕੱਕਲ : ਤਿਰੂਚੇਨਗੋਡੇ ਵਿੱਚ ਰਾਹਗੀਰਾਂ ਨੂੰ ਟੱਕਰ ਮਾਰਦੇ ਹੋਏ ਇੱਕ ਕਾਰ ਚਾਲਕ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ। ਇਹ ਸੜਕ ਹਾਦਸੇ ਵਿੱਚ ਇੱਕ ਲੜਕੀ ਸਮੇਤ 4 ਲੋਕ ਜ਼ਖਮੀ ਹੋ ਗਏ ਹਨ।
ਇਹ ਘਟਨਾ ਤਿਰੂਚੇਨਗੋਡੇ ਜ਼ਿਲ੍ਹੇ ਦੇ ਈਸਟ ਕਾਰ ਸਟ੍ਰੀਟ 'ਚ ਵਾਪਰੀ। ਇਥੇ ਇੱਕ ਕਾਰ ਦਾ ਟਾਈਰ ਫੱਟ ਗਿਆ। ਗੱਡੀ ਦਾ ਟਾਈਰ ਫਟ ਜਾਣ ਮਗਰੋਂ ਵੀ ਕਾਰ ਚਾਲਕ ਤੇਜ਼ ਸਪੀਡ ਦੇ ਗੱਡੀ ਚਾਲਉਂਦੇ ਹੋਏ ਰਾਹ ਚਲ ਰਹੇ ਹੋਰਨਾਂ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਭੱਜ ਗਿਆ।
ਇਸ ਹਾਦਸੇ ਵਿੱਚ 10 ਤੋਂ ਵੱਧ ਦੋ ਪਹੀਆ ਵਾਹਨਾਂ ਦਾ ਨੁਕਸਾਨ ਹੋਣ ਅਤੇ ਇੱਕ ਲੜਕੀ ਸਮੇਤ 4 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀ ਲੋਕਾਂ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।
ਪੁਲਿਸ ਵੱਲੋਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਰ ਚਾਲਕ ਦੀ ਪਛਾਣ ਵਿਵੇਕਾਨੰਦ ਵਜੋਂ ਹੋਈ ਹੈ ਜੋ ਕਿ ਇੱਕ ਨਿੱਜੀ ਕਾਲੇਜ ਵਿੱਚ ਪ੍ਰੋਫੈਸਰ ਹੈ। ਪੁਲਿਸ ਨੇ ਕਾਰ ਚਾਲਕ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।