ਜੋਧਪੁਰ : 26 ਜੁਲਾਈ ਨੂੰ ਕਾਰਗਿਲ ਵਿਜੈ ਦਿਹਾੜੇ ਸ਼ਹੀਦਾਂ ਦੀ ਯਾਦ ਵਿੱਚ ਬੀਐਸਐਫ ਜੋਧਪੁਰ ਨੇ ਬੀਐਸਐਫ ਫਰੰਟੀਅਰ ਦਫ਼ਤਰ ਤੋਂ ਕੈਮਲ ਸਫ਼ਾਰੀ ਕੱਢੀ। ਇਸ ਕੈਮਲ ਸਫ਼ਾਰੀ ਵਿੱਚ ਬੀਐਸਐਫ ਸਿਖਲਾਈ ਪ੍ਰਾਪਤ ਊਠ ਸ਼ਹਿਰ ਦੇ ਮੁੱਖ ਮਾਰਗ ਤੋਂ ਹੋ ਕੇ ਬੀਐਸਐਫ ਦੇ ਮੁੱਖ ਦਫ਼ਤਰ ਪੁੱਜੇ। ਇਸ ਦੌਰਾਨ ਊਠਾਂ 'ਤੇ ਸਵਾਰ ਬੀਐਸਐਫ ਬੈਂਡ ਨੇ ਦੇਸ਼ ਭਗਤੀ ਦੇ ਗੀਤ, ਰਾਜਸਥਾਨੀ ਲੋਕਗੀਤਾਂ ਦੀ ਧੁਨ ਵਜਾਈ। ਇਸ ਦੌਰਾਨ ਪਾਵਾ ਚੌਕ ਤੇ ਲੋਕਾਂ ਨੇ ਬੀਐਸਐਫ ਦੇ ਜਵਾਨਾਂ ਦਾ ਨਿੱਘਾ ਸਵਾਗਤ ਕੀਤਾ।
ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਡੀ.ਆਈ.ਜੀ. ਮਹਿੰਦਰ ਰਾਠੌਰ ਨੇ ਕਿਹਾ ਕਿ ਜੋਧਪੁਰ ਬੀਐਸਐਫ ਵੱਲੋਂ ਇਹ ਸਫ਼ਾਰੀ ਖ਼ਾਸ ਤੌਰ ਤੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਦੇਸ਼ ਦੇ ਨੌਜਵਾਨਾਂ ਵਿੱਚ ਦੇਸ਼ਭਗਤੀ, ਰਾਸ਼ਟਰ ਭਾਸ਼ਾ ਅਤੇ ਦੇਸ਼ ਦੇ ਸਿਪਾਹੀਆਂ ਪ੍ਰਤੀ ਸਨਮਾਨ ਵਧੇਗਾ। ਉਨ੍ਹਾਂ ਦੱਸਿਆ ਕਿ ਕਾਰਗਿਲ ਦੀ ਜੰਗ ਵਿੱਚ ਜਿੱਤ ਹਾਸਲ ਕਰਨ ਲਈ ਭਾਰਤੀ ਹਵਾਈ ਫੌਜ ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਕਾਰਗਿਲ ਵਿਜੈ ਦਿਹਾੜੇ ਮੌਕੇ ਹਵਾਈ ਫੌਜ ਵੱਲੋਂ ਵੀ ਏਅਰਫੋਰਸ ਸਟੇਸ਼ਨਾਂ ਉੱਤੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਕੜੀ ਵਿੱਚ ਇੱਕ ਏਅਰ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ।