ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 3 ਅਪਰੈਲ ਤੱਕ ਚੱਲਗਾ। ਇਸ ਦੌਰਾਨ 1 ਫਰਵਰੀ ਨੂੰ ਵਿੱਤੀ ਸਾਲ 2020-21 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਸੰਸਦੀ ਮਾਮਲਿਆਂ ਦੀ ਕੈਬਿਨੇਟ ਕਮੇਟੀ ਨੇ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 3 ਅਪਰੈਲ ਤੱਕ ਦੋ ਪੜਾਵਾਂ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ। ਬਜਟ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਅਤੇ ਦੂਸਰਾ ਪੜਾਅ 2 ਮਾਰਚ ਤੋਂ 3 ਅਪਰੈਲ ਤੱਕ ਚੱਲੇਗਾ।
ਬਜਟ ਸੈਸ਼ਨ ਦੇ ਵਿੱਚ ਕਰੀਬ ਇੱਕ ਮਹੀਨੇ ਦੀ ਛੁੱਟੀ ਰੱਖੀ ਜਾਂਦੀ ਹੈ। ਇਸ ਦੌਰਾਨ ਵੱਖ-ਵੱਖ ਮੰਤਰਾਲੇ, ਵਿਭਾਗਾਂ ਨਾਲ ਜੁੜੀਆਂ ਸੰਸਦੀ ਕਮੇਟੀਆਂ ਬਜਟ ਅਲਾਟਮੈਂਟ ਪ੍ਰਸਤਾਵਾਂ ਦੀ ਪੜਤਾਲ ਕਰਦੀਆਂ ਹਨ।
ਕੇਂਦਰੀ ਮੰਤਰੀ ਮੰਡਲ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਸੰਸਦ ਦੇ ਦੋਨਾਂ ਸਦਨਾਂ ਦੀ ਬੈਠਕ ਬਲਾਉਂਦੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਦੂਸਰਾ ਬਜਟ ਪੇਸ਼ ਕਰਣਗੇ।
ਇਹ ਵੀ ਪੜੋ:ਟਰੰਪ ਦੀ ਚੇਤਾਵਨੀ, ਈਰਾਨ ਕਦੇ ਹਾਸਿਲ ਨਹੀਂ ਕਰ ਸਕੇਗਾ ਪਰਮਾਣੂ ਹਥਿਆਰ
ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਅਰਥ ਵਿਵਸਥਾ ਵਿੱਚ ਜਾਰੀ ਨਰਮੀ ਦੇਖਦੇ ਹੋਏ ਸਰਕਾਰ ਇਸ ਬਜਟ ਵਿੱਚ ਅਰਥ ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਉਪਾਅ ਦੀ ਐਲਾਨ ਕਰ ਸਕਦੀ ਹੈ।